
ਪਟਿਆਲਾ ਨੇੜਲੇ ਪਿੰਡ ਸਿੱਧੂਵਾਲ ਵਿਖੇ ਕ੍ਰਿਸ਼ਚਨ ਭਾਈਚਾਰੇ ਦੇ ਸਮਾਗਮ ਦੌਰਾਨ ਹਨੇਰੀ ਕਾਰਨ ਵਾਪਰੇ ਹਾਦਸੇ ਚ 16 ਸਾਲਾ ਲੜਕੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਕ੍ਰਿਸ਼ਚਨ ਸਭਾ ਵੱਲੋਂ ਇਕ ਚੰਗਿਆਈ ਸਭਾ ਕਰਵਾਈ ਜਾ ਰਹੀ ਸੀ ਕਿ ਇਸੇ ਦੌਰਾਨ ਆਈ ਹਨੇਰੀ ਕਾਰਨ ਵਾਈਫਾਈ ਟਾਵਰ ਡਿੱਗ ਗਿਆ, ਜਿਸ ਹੇਠਾਂ ਆਉਣ ਕਾਰਨ 16 ਸਾਲਾ ਲੜਕੇ ਦੀ ਮੌਤ ਹੋ ਗਈ। ਬੱਚੇ ਦੀ ਲਾਸ਼ ਨੂੰ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਐ।
ਇਸੇ ਦੌਰਾਨ ਬੱਚੇ ਦੇ ਵਾਰਿਸਾਂ ਨੇ ਚਰਚ ਵਾਲਿਆਂ ਨੂੰ ਤੇ ਗੁਮਰਾਹ ਕਰ ਕੇ ਧਰਮ ਬਦਲੀ ਕਰਵਾਉਣ ਦੇ ਇਲਜਾਮ ਲਾਏ ਨੇ। ਪਰਿਵਾਰ ਦਾ ਇਲਜਾਮ ਐ ਕਿ ਇਹ ਹਾਦਸਾ ਚਰਚ ਦੀ ਅਣਗਹਿਲੀ ਕਾਰਨ ਵਾਪਰਿਆ ਐ, ਇਸ ਲਈ ਪ੍ਰਬੰਧਕਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਐ। ਉਧਰ ਚਰਚ ਪ੍ਰਬੰਧਕਾਂ ਨੇ ਇਹ ਘਟਨਾ ਗੁਆਢੀ ਵੱਲੋਂ ਟਾਵਰ ਨਾਲ ਛੇੜਛਾੜ ਕਾਰਨ ਵਾਪਰਨ ਦੇ ਇਲਜਾਮ ਲਾਏ ਨੇ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਅਸੀਂ ਗੁਰਸਿੱਖ ਪਰਿਵਾਰ ਵਿਚੋਂ ਹਾਂ ਅਤੇ ਸਾਡੇ ਭਰਾ ਨੂੰ ਚਰਚ ਵਾਲਿਆਂ ਨੇ ਗੁੰਮਰਾਹ ਕਰ ਕੇ ਇਸਾਈ ਧਰਮ ਵਿਚ ਲਿਆਂਦਾ ਗਿਆ ਅਤੇ ਸਾਨੂੰ ਵੀ ਕਈ ਵਾਰ ਇਸਾਈ ਬਣਨ ਲਈ ਜ਼ੋਰ ਪਾਇਆ ਜਾ ਰਿਹਾ ਸੀ ਪਰ ਅਸੀਂ ਨਹੀਂ ਮੰਨੇ। ਸਾਡੇ ਭਰਾ ਅਤੇ ਉਸਦੇ ਬੱਚੇ ਹਰ ਐਤਵਾਰ ਚਰਚ ਵਿਚ ਜਾਂਦੇ ਸਨ ਅਤੇ ਅੱਜ ਇਹ ਹਾਦਸਾ ਵਾਪਰ ਗਿਆ। ਹਾਦਸੇ ਤੋਂ 3 ਘੰਟੇ ਬਾਅਦ ਚਰਚ ਵਾਲਿਆਂ ਨੇ ਸਾਨੂੰ ਇਤਲਾਹ ਦਿੱਤੀ। ਪਰਿਵਾਰ ਮੁਤਾਬਕ ਸਾਨੂੰ ਚਰਚ ਵਿਚੋਂ ਫੋਨ ਆਇਆ ਅਤੇ ਕਿਹਾ ਕਿ ਤੁਹਾਡਾ ਬੱਚਾ ਮਰ ਚੁੱਕਾ ਹੈ। ਪਰਿਵਾਰ ਨੇ ਕਿਹਾ ਕਿ ਚਰਚ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ ਕਿਉਂਕਿ ਜਿੱਥੇ ਸੈਂਕੜਿਆਂ ਦੀ ਗਿਣਤੀ ਵਿਚ ਇਕੱਠ ਹੋਵੇ ਤਾਂ ਚਰਚ ਵਾਲਿਆਂ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉੱਥੇ ਵਾਈਫਾਈ ਦੇ ਟਾਵਰ ਦੀ ਸਮੇਂ ਸਮੇਂ ‘ਤੇ ਜਾਂਚ ਕੀਤੀ ਜਾਂਦੀ ਰਹੇ।
ਪਰਿਵਾਰ ਨੇ ਕਿਹਾ ਕਿ ਉਹ ਉਦੋਂ ਤਕ ਬੱਚੇ ਦਾ ਸਸਕਾਰ ਨਹੀਂ ਕਰਨਗੇ ਜਦੋਂ ਤੱਕ ਚਰਚ ਉੱਪਰ ਕਾਰਵਾਈ ਨਹੀਂ ਹੁੰਦੀ। ਥਾਣਾ ਬਖਸ਼ੀਵਾਲਾ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਹਾਦਸੇ ਤੇਜ਼ ਹਵਾਵਾਂ ਕਾਰਨ ਹਾਦਸਾ ਵਾਪਰਿਆ ਹੈ, ਜਿਸ ’ਚ ਰਜਿੰਦਰ ਸਿੰਘ ਨਾਮਕ ਮੁੰਡੇ ਦੀ ਮੌਤ ਹੋ ਗਈ। ਅਗਲੇਰੀ ਕਾਰਵਾਈ ਜਾਰੀ ਹੈ। ਉਧਰ ਚਰਚ ਦੇ ਆਗੂਆਂ ਨੇ ਸਫਾਈ ਦਿੰਦਿਆਂ ਕਿਹਾ ਕਿ ਚਰਚ ਦੇ ਨੇੜੇ ਰਹਿਣ ਵਾਲੇ ਸਖਸ ਵੱਲੋਂ ਜਾਣ ਬੁੱਝ ਕੇ ਵਾਈਫਾਈ ਟਾਵਰ ਦੇ ਰਿਬਟ ਪੱਟੇ ਗਏ ਸਨ ਜਿਸ ਦੀ ਅਸੀਂ ਇਤਲਾਹ ਵੀ ਦਿੱਤੀ ਸੀ ਅਤੇ ਅੱਜ ਇਹ ਹਾਦਸਾ ਵਾਪਰ ਗਿਆ। ਅਸੀਂ ਤੁਰੰਤ ਲੜਕੇ ਨੂੰ ਹਸਪਤਾਲ ਲੈ ਕੇ ਗਏ ਪਰ ਲੜਕੇ ਦੀ ਮੌਤ ਹੋ ਗਈ। ਚਰਚ ਵੱਲੋਂ ਟਾਵਰ ਦੇ ਨੱਟ ਪੱਟਣ ਵਾਲੇ ਖ਼ਿਲਾਫ ਕਾਨੂੰਨੀ ਕਾਰਵਾਈ ਵੀ ਕਰਵਾਈ ਜਾਵੇਗੀ। ਹੁਣ ਸਵਾਲ ਪੈਦਾ ਹੁੰਦਾ ਐ ਕਿ ਜੇਕਰ ਚਰਚ ਵਾਲਿਆਂ ਨੂੰ ਵਾਈਫਾਈ ਟਾਵਰ ਨਾਲ ਛੇੜਖਾਨੀ ਬਾਰੇ ਜਾਣਕਾਰੀ ਸੀ ਤਾਂ ਉਨ੍ਹਾਂ ਨੇ ਇੰਨਾ ਵੱਡਾ ਇਕੱਠ ਕਿਵੇਂ ਹੋਣ ਦਿੱਤਾ ਐ।


