ਮਾਨਸਾ ’ਚ ਲਗਾਤਾਰ ਮੀਂਹ ਨੇ ਵਧਾਈ ਲੋਕਾਂ ਦੀ ਚਿੰਤਾ; ਕਈ ਘਰਾਂ ਅੰਦਰ ਪਾਣੀ ਭਰਨ ਕਾਰਨ ਆਈਆਂ ਤਰੇੜਾਂ; ਪੀੜਤਾ ਨੇ ਸਰਕਾਰ ਅੱਗੇ ਮਦਦ ਲਈ ਲਾਈ ਗੁਹਾਰ

0
21

ਮਾਨਸਾ ਜ਼ਿਲ੍ਹੇ ਅੰਦਰ ਬੀਤੇ ਦਿਨਾਂ ਦੌਰਾਨ ਪੈ ਰਹੀ ਬਾਰਸ਼ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਐ, ਉੱਥੇ ਹੀ ਕੁੱਝ ਲੋਕਾਂ ਲਈ ਇਹ ਬਰਸਾਤ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਐ। ਜਾਣਕਾਰੀ ਅਨੁਸਾਰ ਪਿੰਡਾਂ ਵਿਚ ਕਈ ਘਰਾਂ ਅੰਦਰ ਮੀਂਹ ਦਾ ਪਾਣੀ ਭਰਨ ਕਾਰਨ ਕੰਧਾਂ ਵਿਚ ਤਰੇੜਾਂ ਆ ਗਈਆਂ ਨੇ ਜਿਸ ਕਾਰਨ ਲੋਕਾਂ ਨੂੰ ਬੇਘਰ ਹੋਣ ਦਾ ਡਰ ਸਤਾ ਰਿਹਾ ਐ। ਪੀੜਤਾਂ ਨੇ ਸਰਕਾਰ ਅੱਗੇ ਮਦਦ ਲਈ ਗੁਹਾਰ ਲਗਾਈ ਐ ਤਾਂ ਜੋ ਉਹ ਘਰ ਦੀ ਮੁਰੰਮਤ ਕਰਵਾ ਸਕਣ।
ਅਜਿਹੇ ਹੀ ਹਾਲਾਤ ਜਿਲ੍ਹੇ ਦੇ ਪਿੰਡ ਅਕਲੀਆ ਸਮੇਤ ਕਈ ਪਿੰਡਾਂ ਵਿਚ ਵੇਖਣ ਨੂੰ ਮਿਲ ਰਹੇ ਨੇ। ਪੀੜਤ ਪਰਿਵਾਰਾਂ ਨੇ ਕਿਹਾ ਕਿ ਲਗਾਤਾਰ ਹੋਈ ਬਾਰਿਸ਼ ਦੇ ਚਲਦਿਆਂ ਘਰਾਂ ਵਿੱਚ ਪਾਣੀ ਭਰ ਜਾਣ ਦੇ ਚਲਦਿਆਂ ਛੱਤਾਂ ਪਾਟ ਚੁੱਕੀਆਂ ਨੇ ਅਤੇ ਕੁੱਝ ਘਰਾਂ ਦੀਆਂ ਕੰਧਾਂ ਵਿੱਚ ਤਰੇੜਾ ਆ ਚੁੱਕੀਆਂ ਨੇ। ਉਹਨਾਂ ਪੰਜਾਬ ਸਰਕਾਰ ਅੱਗੇ ਕੁਦਰਤੀ ਆਫਤ ਨਾਲ ਹੋਏ ਨੁਕਸਾਨ ਲਈ ਪਰਿਵਾਰਾਂ ਦੀ ਆਰਥਿਕ ਮਦਦ ਦੀ ਅਪੀਲ ਕੀਤੀ ਐ ਤਾਂ ਜੋ ਉਹ ਆਪਣੇ ਘਰਾਂ ਦੀ ਮੁਰੰਮਤ ਕਰਵਾ ਸਕਣ।

LEAVE A REPLY

Please enter your comment!
Please enter your name here