ਪੰਜਾਬ ਸੰਗਰੂਰ ਦੇ ਭਵਾਨੀਗੜ੍ਹ ਨੈਸ਼ਨਲ ਹਾਈਵੇ ’ਤੇ ਹਨੇਰੇ ਕਾਰਨ ਭਿਆਨਕ ਹਾਦਸਾ; ਕਾਰ ਦਾ ਸੰਤਲਨ ਵਿਗੜਣ ਕਾਰਨ ਇਕ ਦੀ ਮੌਤ, ਦੂਜੇ ਗੰਭੀਰ ਜ਼ਖ਼ਮੀ; ਹਨੇਰੇ ਤੇ ਆਵਾਰਾ ਪਸ਼ੂਆਂ ਕਾਰਨ ਲਗਾਤਾਰ ਵਾਪਰ ਰਹੇ ਹਾਦਸੇ By admin - July 14, 2025 0 19 Facebook Twitter Pinterest WhatsApp ਸੰਗਰੂਰ ਦੇ ਭਵਾਨੀਗੜ੍ਹ ਨੈਸ਼ਨਲ ਹਾਈਵੇ ’ਤੇ ਹਨੇਰੇ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਨੇ। ਤਾਜ਼ਾ ਹਾਦਸੇ ਵਿਚ ਇਕ 22 ਸਾਲਾਂ ਨੌਜਵਾਨ ਦੀ ਮੌਤ ਅਤੇ ਇਕ ਹੋਰ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਐ। ਜਾਣਕਾਰੀ ਅਨੁਸਾਰ ਦੋਵੇਂ ਜਣੇ ਕਾਰ ਵਿਚ ਸਵਾਰ ਹੋ ਕੇ ਜਾ ਰਹੇ ਸੀ ਕਿ ਸੜਕ ਤੇ ਹਨੇਰਾ ਹੋਣ ਦੇ ਚਲਦਿਆਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ 22 ਸਾਲਾ ਏਕਮਵੀਰ ਸਿੰਘ ਦੀ ਮੌਤ ਹੋ ਗਈ ਜਦਕਿ ਹਰਜੋਤ ਸਿੰਘ ਗੰਭੀਰ ਜ਼ਖਮੀ ਹੋ ਗਿਆ। ਉਧਰ ਹਾਦਸੇ ਤੋਂ ਬਾਦ ਲੋਕਾਂ ਅੰਦਰ ਗੁੱਸਾ ਪਾਇਆ ਰਿਹਾ ਐ। ਲੋਕਾਂ ਦਾ ਕਹਿਣਾ ਐ ਕਿ ਇੱਥੇ ਟੋਲ ਕੰਪਨੀ ਟੋਲ ਤਾਂ ਵਸੂਲ ਰਹੀ ਐ ਪਰ ਹਾਈਵੇ ਤੇ ਲਾਈਟਾਂ ਤੇ ਬਾਕੀ ਸਹੂਲਤਾਂ ਵੱਲ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ। ਇਸੇ ਤਰ੍ਹਾਂ ਹਾਦਸੇ ਦੀ ਖਬਰ ਤੋਂ ਬਾਅਦ ਪੀੜਤਾਂ ਦੀ ਮਦਦ ਲਈ ਪਹੁੰਚੇ ਐਸਐਸਪੀ ਅਧਿਕਾਰੀ ਨੇ ਟੋਲ ਪਲਾਜਾ ਮੁਲਾਜਮਾਂ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਨੈਸ਼ਨਲ ਹਾਈਵੇ ਤੇ ਸਹੂਲਤਾਂ ਦੀ ਘਾਟ ਬਾਰੇ ਕਈ ਵਾਰ ਯਾਦ ਕਰਵਾਇਆ ਗਿਆ ਐ ਪਰ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਹਾਲਤ ਇਹ ਐ ਕਿ ਰਾਤ ਵੇਲੇ ਹਾਈਵੇ ਤੇ ਆਵਾਰਾ ਪਸ਼ੂਆਂ ਦੀ ਆਵਾਜਾਈ ਰਹਿੰਦੀ ਐ, ਜਿਸ ਦੇ ਚਲਦਿਆਂ ਹਨੇਰਾ ਹੋਣ ਕਾਰਨ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਐ। ਉਨ੍ਹਾਂ ਕਿਹਾ ਕਿ ਬੀਤੀ ਰਾਤ ਨੌਜਵਾਨਾਂ ਦੀ ਕਾਰ ਨਾਲ ਵਾਪਰਿਆਂ ਹਾਦਸਾ ਵੀ ਲਾਈਟਾਂ ਨਾ ਹੋਣ ਕਾਰਨ ਵਾਪਰਿਆ ਐ।