
ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਇਲਾਕੇ ਅੰਦਰ ਅੱਜ ਸਵੇਰ ਵੇਲੇ ਹੋਈ ਭਰਵੀਂ ਬਾਰਸ਼ ਨਾਲ ਜਿੱਥੇ ਲੋਕਾਂ ਨੂੰ ਰਾਹਤ ਮਿਲੀ ਐ ਉੱਥੇ ਕਿਸਾਨਾਂ ਦੇ ਚਿਹਰਿਆ ਤੇ ਵੀ ਖੁਸ਼ੀ ਵੇਖਣ ਨੂੰ ਮਿਲ ਰਹੀ ਐ। ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਅਤੇ ਨੇੜਲੇ ਇਲਾਕਿਆਂ ਅੰਦਰ ਅੱਜ ਭਰਵਾਂ ਮੀਂਹ ਵੇਖਣ ਨੂੰ ਮਿਲਿਆ ਐ। ਇਸ ਨੂੰ ਲੈ ਕੇ ਕਿਸਾਨਾਂ ਅੰਦਰ ਖੁਸ਼ੀ ਪਾਈ ਜਾ ਰਹੀ ਐ। ਝੋਨੇ ਦੀ ਲੁਆਈ ਦਾ ਕੰਮ ਤਕਰੀਬਨ ਮੁਕੰਮਲ ਹੋਣ ਕਿਨਾਰੇ ਐ ਅਤੇ ਇਸ ਵੇਲੇ ਝੋਨੇ ਦੀ ਫਸਲ ਨੂੰ ਪਾਣੀ ਦੀ ਖਾਸ ਜ਼ਰੂਰਤ ਐ, ਜਿਸ ਦੇ ਚਲਦਿਆਂ ਭਰਵੇਂ ਮੀਂਹ ਨੂੰ ਕਿਸਾਨਾਂ ਲਈ ਲਾਹੇਵੰਦਾਂ ਮੰਨਿਆ ਜਾ ਰਿਹਾ ਐ। ਇਸ ਮੀਂਹ ਕਾਰਨ ਨੀਵੀਆਂ ਥਾਵਾਂ ਵਿਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦੀ ਵੀ ਸਾਹਮਣਾ ਪਿਆ ਪਰ ਮੀਂਹ ਕਾਰਨ ਵਾਤਾਵਰਣ ਵਿਚ ਠੰਢਕ ਵਾਲਾ ਮਾਹੌਲ ਬਣ ਗਿਆ ਐ, ਜਿਸ ਕਾਰਨ ਲੋਕਾਂ ਨੂੰ ਭਾਰੀ ਰਾਹਤ ਮਿਲੀ ਐ। ਕੁੱਲ ਮਿਲਾ ਕੇ ਅੱਜ ਪਿਆ ਮੀਂਹ ਆਮ ਲੋਕਾਂ ਤੇ ਕਿਸਾਨਾਂ ਲਈ ਲਾਹੇਵੰਦਾਂ ਸਾਬਤ ਹੋਇਆ ਐ।


