ਭਗਵਾਨ ਜਿਵਜੀ ਜੀ ਨੂੰ ਸਮਰਪਿਤ ਸਾਵਰ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਐ ਅਤੇ ਅੱਜ ਮਹੀਨੇ ਦਾ ਪਹਿਲਾਂ ਸੋਮਵਾਰ ਹੋਣ ਦੇ ਚਲਦਿਆਂ ਵੱਡੀ ਗਿਣਤੀ ਸ਼ਰਧਾਲੂ ਮੰਦਰਾਂ ਵਿਚ ਪਹੁੰਚ ਰਹੇ ਨੇ। ਗੱਲ ਜੇਕਰ ਗੁਰੂ ਨਗਰੀ ਅੰਮ੍ਰਿਤਸਰ ਦੀ ਕੀਤੀ ਜਾਵੇ ਤਾਂ ਇੱਥੇ ਸਥਿਤ ਇਤਿਹਾਸਕ ਮੰਦਰ ਸ਼ਿਵਾਲਾ ਜੀ ਵਿਖੇ ਅੱਜ ਸਵੇਰ ਤੋਂ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਐ ਅਤੇ ਵੱਡੀ ਗਿਣਤੀ ਸ਼ਰਧਾਲੂ ਭਗਵਾਨ ਭੋਲੇ ਨਾਥ ਦੀ ਪੂਜਾ ਅਰਚਨਾ ਲਈ ਪਹੁੰਚੇ ਹੋਏ ਹਨ। ਹਿੰਦੂ ਧਰਮ ਦੇ ਅਨੁਸਾਰ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਸੋਮਵਾਰ ਦੇ ਵਰਤ ਨਹੀਂ ਰੱਖ ਸਕਦਾ ਤਾਂ ਉਹ ਸਾਵਨ ਦੇ ਮਹੀਨੇ ਵਿੱਚ ਜਿਹੜੇ ਸੋਮਵਾਰ ਹਨ ਉਸਦੇ ਵਰਤ ਰੱਖ ਲਏ ਉਸਦੇ ਬਰਾਬਰ ਹੀ ਉਸਦੀ ਪੂਜਾ ਮੰਨੀ ਜਾਂਦੀ ਹੈ। ਇਸ ਮਹੀਨੇ ਕਈ ਕੁਵਾਰੀਆਂ ਲੜਕੀਆਂ ਵੀ ਸੋਮਵਾਰ ਦੇ ਵਰਤ ਰਖਦੀਆਂ ਹਨ ਤੇ ਗੋਰਾ ਮਾਤਾ ਨੂੰ ਖੁਸ਼ ਕਰਦੀਆਂ ਹਨ ਤਾਂ ਕਿ ਉਹਨਾਂ ਨੂੰ ਇੱਕ ਚੰਗਾ ਸੁਹਾਗ ਮਿਲ ਸਕੇ।
ਦੱਸਣਯੋਗ ਐ ਕਿ ਸਾਉਣ ਮਹੀਨੇ ਦੀ ਸ਼ੁਰੂਆਤ ਪੂਰਨਮਾਸ਼ੀ ਵਾਲ਼ੇ ਦਿਨ ਤੋਂ ਹੀ ਹੋ ਚੁੱਕੀ ਹੈ ਅਤੇ ਕਈ ਭਗਤ ਸੰਗਰਾਂਦ ਵਾਲ਼ੇ ਦਿਨ ਤੋਂ ਇਸਦੀ ਸ਼ੁਰੁਆਤ ਕਰਦੇ ਹਨ, ਉੱਥੇ ਹੀ ਅੱਜ ਸਾਵਨ ਦੇ ਮਹੀਨੇ ਦੇ ਪਹਿਲੇ ਸੋਮਵਾਰ ਮੰਦਰਾਂ ਦੇ ਵਿੱਚ ਸ਼ਰਧਾਲੂਆਂ ਦਾ ਭਾਰੀ ਰਸ਼ ਵੇਖਣ ਨੂੰ ਮਿਲਿਆ। ਇਸ ਮੌਕੇ ਭਗਤਾਂ ਨੇ ਕਿਹਾ ਕਿ ਉਹਨਾਂ ਨੂੰ ਸਾਵਨ ਮਹੀਨੇ ਦੀ ਹਰ ਵਾਰ ਦੀ ਤਰ੍ਹਾਂ ਉਡੀਕ ਰਹਿੰਦੀ ਹੈ। ਜਦੋਂ ਵੀ ਸਾਵਨ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਜਿੱਥੇ ਜਿੱਥੇ ਵੀ ਭਗਵਾਨ ਸ਼ਿਵਜੀ ਜੀ ਦੇ ਸ਼ਿਵਲਿੰਗ ਦੀ ਸਥਾਪਨਾ ਹੋਈ ਹੈ ਉੱਥੇ ਸ਼ਿਵਜੀ ਜੀ ਦੇ ਭਗਤ ਭਾਰੀ ਤਦਾਦ ਦੇ ਵਿੱਚ ਪਹੁੰਚਦੇ ਹਨ ਅਤੇ ਸ਼ਿਵਲਿੰਗ ਜੀ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਜੋ ਵੀ ਅਸੀਂ ਭਗਵਾਨ ਸ਼ਿਵਜੀ ਜੀ ਤੋਂ ਮਨੋਕਾਮਨਾ ਮੰਗਦੇ ਹਨ ਸਾਡੀ ਭਗਵਾਨ ਸ਼ਿਵ ਜੀ ਹਰ ਇੱਕ ਮਨੋਕਾਮਨਾ ਪੂਰੀ ਕਰਦਾ ਹੈ। ਭਗਤਾਂ ਦੇ ਵੱਲੋਂ ਬੇਲ ਪੱਤੇ ਦੇ ਉੱਤੇ ਰਾਮ ਰਾਮ ਲਿਖਿਆ ਜਾ ਰਿਹਾ ਹੈ ਅਤੇ ਜੋ ਵੀ ਭਗਤ ਇਸ ਮੰਦਰ ਦੇ ਵਿੱਚ ਆ ਰਹੇ ਹਨ ਉਹਨਾਂ ਨੂੰ ਦਿੱਤਾ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਬਾਅਦ ਚੋਂ ਬੇਲ ਪੱਤੇ ਸ਼ਿਵਲਿੰਗ ਜੀ ਦੇ ਉੱਤੇ ਚੜਾਏ ਜਾ ਰਹੇ ਹਨ। ਭਗਤਾਂ ਦੇ ਵਿੱਚ ਕਾਫੀ ਉਤਸਾਹ ਵੇਖਣ ਨੂੰ ਮਿਲ ਰਿਹਾ।