ਅੰਮ੍ਰਿਤਸਰ ’ਚ ਕੂੜੇ ਵਾਲੀ ਗੱਡੀ ’ਚੋਂ ਮਿਲੇ ਗੁਟਕਾ ਸਾਹਿਬ ਤੇ ਪੋਥੀਆਂ ਦੇ ਅੰਗ; ਡਰਾਈਵਰ ਵੱਲੋਂ ਅੰਗ ਗੁਰਦੁਆਰਾ ਸਾਹਿਬ ਪਹੁੰਚਾਉਣ ਦਾ ਦਾਅਵਾ; ਸਿੱਖ ਜਥੇਬੰਦੀਆਂ ’ਚ ਰੋਸ ਦੀ ਲਹਿਰ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

0
25

ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿਚ ਇਕ ਕੂੜੇ ਵਾਲੀ ਗੱਡੀ ਵਿਚ ਗੁਟਕਾ ਸਾਹਿਬ ਤੇ ਪੋਥੀਆਂ ਦੇ ਅੰਗ ਮਿਲਣ ਦਾ ਖਬਰ ਸਾਹਮਣੇ ਆਈ ਐ। ਗੱਡੀ ਦੇ ਡਰਾਈਵਰ ਵੱਲੋਂ ਇਹ ਅੱਗ ਰਣਜੀਤ ਐਵਨਿਊ-ਡੀ ਬਲਾਕ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਉਣ ਦਾ ਦਾਅਵਾ ਕੀਤਾ ਐ। ਉਧਰ ਘਟਨਾ ਤੋਂ ਬਾਅਦ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਐ। ਮੌਕੇ ਤੇ ਪਹੁੰਚੇ ਸਿੱਖ ਜਥੇਬੰਦੀਆਂ ਤੇ ਨਿਹੰਗ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹ ਬੀਤੇ ਦਿਨ ਤੋਂ ਅੰਗ ਕੂੜੇ ਵਿਚ ਸੁੱਟਣ ਵਾਲੇ ਘਰ ਦੀ ਸ਼ਨਾਖਤ ਲਈ ਭੱਜ ਨੱਠ ਕਰ ਰਹੇ ਨੇ ਪਰ ਅਜੇ ਤਕ ਕੋਈ ਕਾਰਵਾਈ ਨਹੀਂ। ਆਗੂਆਂ ਨੇ ਕਿਹਾ ਕਿ ਜਿਹੜੇ ਗੁਰੂ ਘਰ ਵਿਖੇ ਪਤਿੱਵਰ ਅੰਗ ਜਮ੍ਹਾਂ ਕਰਵਾਏ ਗਏ ਨੇ, ਉਸ ਦਾ ਬਾਹਰਾ ਕੈਮਰਾ ਵੀ ਬੰਦ ਦੱਸਿਆ ਜਾ ਰਿਹਾ ਐ। ਆਗੂਆਂ ਨੇ ਕਿਹਾ ਕਿ ਜਦੋਂ ਵੀ ਅਜਿਹੀ ਘਟਨਾ ਵਾਪਰਦੀ ਐ ਤਾਂ ਇਸ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਜਾਂਦੀਆਂ ਨੇ। ਆਗੂਆਂ ਨੇ ਕੂੜਾ ਸੁੱਟਣ ਵਾਲੇ ਘਰ ਦੀ ਨਿਸ਼ਾਨਦੇਹੀ ਕਰ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਖਬਰਾਂ ਮੁਤਾਬਕ ਗੱਡੀ ਦੇ ਡਰਾਈਵਰ ਨੇ ਇਹ ਅੰਗ ਡੀ ਬਲਾਕ ਸਥਿਤ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਸਾਹਿਬ ਵਿੱਚ ਜਮ੍ਹਾਂ ਕਰਵਾਏ, ਪਰ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਕੋਲ ਅਜਿਹਾ ਕੁਝ ਨਹੀਂ ਪਹੁੰਚਿਆ ਅਤੇ ਸੀਸੀਟੀਵੀ ਕੈਮਰੇ ਵੀ ਨਾ ਚਲਣ ਦੀ ਗੱਲ ਕਹੀ। ਇਸ ਮਾਮਲੇ ਤੋਂ ਬਾਅਦ ਸਿੱਖ ਜਥੇਬੰਦੀਆਂ ਜਿਵੇਂ ਆਲ ਇੰਡੀਆ ਸਿੱਖ ਸਤਿਕਾਰ ਕਮੇਟੀ ਅਤੇ ਹੋਰ ਸੰਗਠਨਾਂ ਨੇ ਗੰਭੀਰ ਰੋਸ ਜਤਾਇਆ।
ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇ ਜਿੰਮੇਵਾਰਾਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਸੂਬਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਨਿਹੰਗ ਸਿੰਘ ਬਾਬਾ ਪਾਰਸ ਅਤੇ ਮਨਦੀਪ ਸਿੰਘ ਸਿੱਖ ਆਗੂਆਂ ਨੇ ਕਿਹਾ ਕਿ ਇਹ ਗੱਲ ਸਿੱਖਾਂ ਦੀ ਨਹੀਂ ਬਲਕਿ ਸਾਰੇ ਧਰਮਾ ਦੀ ਮਰਯਾਦਾ ਨਾਲ ਜੁੜੀ ਹੋਈ ਹੈ। ਜਥੇਬੰਦੀਆਂ ਦਾ ਇਲਜ਼ਾਮ ਸੀ ਕਿ ਇਹ ਅੰਗ ਕਿਸੇ ਨੇ ਜਾਣਬੁੱਝ ਕੇ ਘਰ ਦੇ ਕੂੜੇ ਵਿਚ ਸੁੱਟੇ ਨੇ, ਜਿਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਐ।
ਗੱਡੀ ਦੇ ਡਰਾਈਵਰ ਵੱਲੋਂ ਧਾਰਮਿਕ ਲਿਟਰੇਚਰ  ਰਣਜੀਤ ਐਵਨਿਊ ਡੀ ਬਲਾਕ ਦੇ ਗੁਰਦੁਆਰਾ ਸਾਹਿਬ ਵਿਖੇ ਸੰਗਤ ਦੇ ਸਪੁਰਦ ਕਰਨ ਦੀ ਗੱਲ ਸਾਹਮਣੇ ਆਈ ਐ ਪਰ ਉਹ ਵਿਅਕਤੀ ਕੌਣ ਸੀ, ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਥਾਣਾ ਰਣਜੀਤ ਐਵਨਿਊ ਦੇ ਥਾਣਾ ਮੁਖੀ ਰੋਬਿਨ ਹੰਸ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਛੇਤੀ ਹੀ ਮਾਮਲੇ ਦੀ ਤੈਅ ਤਕ ਜਾ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ।

LEAVE A REPLY

Please enter your comment!
Please enter your name here