ਪੰਜਾਬ ਜਲਾਲਾਬਾਦ ਨਹਿਰ ’ਚ ਰੁੜੇ ਦੋ ਬੱਚੇ; ਇਕ ਦੀ ਬਚੀ ਜਾਨ, ਦੂਜੇ ਦੀ ਭਾਲ ਜਾਰੀ By admin - July 13, 2025 0 4 Facebook Twitter Pinterest WhatsApp ਜਲਾਲਾਬਾਦ ਦੇ ਪਿੰਡ ਚੱਕ ਰੋਹੀਵਾਲਾ ਨੇੜਿਓ ਲੰਘਦੀ ਨਹਿਰ ਵਿਚ ਦੋ ਬੱਚਿਆਂ ਦੇ ਰੁੜਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਇਨ੍ਹਾਂ ਵਿਚੋਂ ਇਕ ਨੂੰ ਬਚਾਅ ਲਿਆ ਗਿਆ ਐ ਜਦਕਿ ਦੂਜੇ ਦੀ ਭਾਲ ਜਾਰੀ ਐ। ਜਾਣਕਾਰੀ ਅਨੁਸਾਰ ਪਰਵਾਸੀ ਪਰਿਵਾਰਾਂ ਨਾਲ ਸਬੰਧਤ ਇਹ ਬੱਚੇ ਨਹਿਰ ਕੰਢੇ ਖੇਡ ਰਹੇ ਸੀ ਕਿ ਅਚਾਨਕ ਦੋ ਬੱਚੇ ਨਹਿਰ ਅੰਦਰ ਡਿੱਗ ਪਏ। ਮੌਕੇ ਤੇ ਮੌਜੂਦ ਲੋਕਾਂ ਨੇ ਇਕ ਨੂੰ ਬਚਾ ਲਿਆ ਜਦਕਿ ਦੂਜਾ ਪਾਣੀ ਦੇ ਤੇਜ਼ ਵਹਾਅ ਚ ਵਹਿ ਗਿਆ। ਘਟਨਾ ਦੀ ਜਾਣਕਾਰੀ ਮਿਲਣ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਵੱਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਐ। ਤਸਵੀਰਾਂ ਹਲਕਾ ਜਲਾਲਾਬਾਦ ਦੇ ਪਿੰਡ ਚੱਕ ਰੋਹੀਵਾਲਾ ਦੇ ਸਾਹਮਣੇ ਆ ਰਹੀਆਂ ਨੇ ਜਿੱਥੇ ਦੋ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਇਸਟਰਨ ਨਹਿਰ ਵਿੱਚ ਡਿੱਗ ਗਏ ਸਨ। ਜਾਣਕਾਰੀ ਦੇ ਮੁਤਾਬਕ ਪਿੰਡ ਚੱਕ ਰੋਹੀਵਾਲਾ ਨੇੜਿਓ ਲੰਘਦੀ ਨਹਿਰ ਦੇ ਕਿਨਾਰੇ ਤੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੇ ਦੋ ਬੱਚੇ ਅਚਾਨਕ ਨਹਿਰ ਵਿੱਚ ਡਿੱਗ ਗਏ। ਇਸ ਦੌਰਾਨ ਇੱਕ ਲੜਕੇ ਨੂੰ ਬਾਹਰ ਕੱਢ ਲਿਆ ਗਿਆ ਜਦਕਿ ਲੜਕੀ ਪਾਣੀ ਵਿੱਚ ਰੁੜ ਗਈ ਜਿਸ ਦੀ ਭਾਲ ਜਾਰੀ। ਪ੍ਰਵਾਸੀ ਮਜ਼ਦੂਰ ਜਵਾਰੀ ਨੇ ਦੱਸਿਆ ਕਿ ਅੱਜ ਸ਼ਾਮ ਚਕੋਰ ਪੁੱਤਰੀ ਰਵਿੰਦਰ ਕੁਮਾਰ ਜਿਸ ਦੀ ਉਮਰ ਕਰੀਬ ਡੇਢ ਸਾਲ ਸੀ ਅਤੇ ਉਸਦਾ ਪੁੱਤਰ ਰਾਗਵ ਅਚਾਨਕ ਨਹਿਰ ਵਿੱਚ ਡਿੱਗ ਗਏ ਹਨ ਜਿਸ ਤੋਂ ਬਾਅਦ ਮੌਕੇ ਤੇ ਲੋਕਾਂ ਦੇ ਵੱਲੋਂ ਉਸਦੇ ਪੁੱਤਰ ਰਾਗਵ ਨੂੰ ਤਾਂ ਕੱਢ ਲਿਆ ਗਿਆ ਜਦਕਿ ਲੜਕੀ ਨਹਿਰ ਦੇ ਵਿੱਚ ਰੁੜ ਗਈ ਹੈ। ਲਾਪਤਾ ਲੜਕੀ ਦੀ ਭਾਲ ਕੀਤੀ ਜਾ ਰਹੀ ਐ।