ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਦੇ ਰਜਵਾਹੇ ’ਚ ਫਿਰ ਪਿਆ ਪਾੜ; ਤਿੰਨ ਦਿਨ ਪਹਿਲਾਂ ਵੀ ਪਾੜ ਪੈਣ ਕਾਰਨ ਫਸਲਾਂ ਦਾ ਹੋਇਆ ਸੀ ਨੁਕਸਾਨ; ਦੂਜੀ ਵਾਰ ਪੈੜ ਪੈਣ ਤੋਂ ਬਾਅਦ ਕਿਸਾਨਾਂ ਅੰਦਰ ਗੁੱਸੇ ਦੀ ਲਹਿਰ

0
5

ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਦੇ ਨੇੜੇ ਸੰਦੋਹਾ ਬਰਾਂਚ ਰਜਵਾਹੇ ਵਿਚ ਮੁੜ ਪਾੜ ਪੈਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ। ਇੱਥੇ ਤਿੰਨ ਦਿਨ ਪਹਿਲਾਂ ਪਾੜ ਪੈਣ ਕਾਰਨ ਹੋਏ ਨੁਕਸਾਨ ਤੋਂ ਕਿਸਾਨ ਅਜੇ ਉਭਰੇ ਵੀ ਨਹੀਂ ਸੀ ਕਿ ਉਸੇ ਥਾਂ ਤੋਂ ਅੱਜ ਮੁੜ ਪੈੜ ਪੈ ਗਿਆ ਐ। ਉਧਰ ਇਸ ਘਟਨਾ ਤੋਂ ਬਾਅਦ ਕਿਸਾਨਾਂ ਅੰਦਰ ਭਾਰੀ ਗੁੱਸਾ ਪਾਇਆ ਜਾ ਰਿਹਾ ਐ। ਕਿਸਾਨਾਂ ਨੇ ਸ਼ੰਕਾ ਜਾਹਰ ਕੀਤੀ ਕਿ ਪ੍ਰਸ਼ਾਸਨ ਨੇ ਸਹੀ ਢੰਗ ਨਾਲ ਮੁਰੰਮਤ ਨਹੀਂ ਕੀਤੀ, ਜਿਸ ਦੇ ਚਲਦਿਆਂ ਇਹ ਬੰਨ੍ਹ ਮੁੜ ਟੁੱਟ ਗਿਆ ਐ। ਪਾੜ ਪੈਣ ਕਾਰਨ ਕਿਸਾਨਾਂ ਦੀਆਂ ਫਸਲਾਂ ਵਿਚ ਭਾਰੀ ਮਾਤਰਾ ਵਿਚ ਪਾਣੀ ਭਰ ਗਿਆ ਐ, ਜਿਸ ਕਾਰਨ ਪਹਿਲਾਂ ਹੀ ਪਾਣੀ ਦੀ ਮਾਰ ਝੱਲ ਰਹੀਆਂ ਫਸਲਾਂ ਦੇ ਪੂਰੀ ਤਰ੍ਹਾਂ ਬਰਬਾਦ ਹੋਣ ਖਤਰਾ ਪੈਦਾ ਹੋ ਗਿਆ ਐ।
ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਗੋਗਲੂ ਤੋਂ ਮਿੱਟੀ ਝਾੜਣ ਵਾਲਾ ਕੰਮ ਕੀਤਾ ਐ, ਜਿਸ ਕਾਰਨ ਨਹਿਰ ਵਿਚ ਮੁੜ ਪਾੜ ਪਿਆ ਐ। ਉਨ੍ਹਾਂ ਕਿਹਾ ਕਿ ਗਲਤੀ ਪ੍ਰਸ਼ਾਸਨ ਦੀ ਐ, ਜਿਸ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਐ। ਉਨ੍ਹਾਂ ਨੇ ਮੰਗ ਕੀਤੀ ਕਿ ਰਜਵਾਹੇ ਦੀ ਤੁਰੰਤ ਅਤੇ ਪੱਕੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਨੂੰ ਹੋਣ ਵਾਲਾ ਨੁਕਸਾਨ ਰੋਕਿਆ ਜਾ ਸਕੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਉਹ ਪਾਣੀ ਨੂੰ ਖੇਤਾਂ ਤੋਂ ਕੱਢਣ ਲਈ ਕਾਫੀ ਮਿਹਨਤ ਕਰ ਚੁੱਕੇ ਹਨ, ਪਰ ਹੁਣ ਫਿਰ ਉਹੀ ਹਾਲਾਤ ਵਾਪਰ ਰਹੇ ਹਨ। ਦੱਸਣਯੋਗ ਐ ਕਿ ਪਿਛਲੇ ਕੁਝ ਦਿਨਾਂ ਵਿੱਚ ਰਜਵਾਹੇ ਵਿੱਚ ਦੋ ਵਾਰੀ ਪਾੜ ਪੈ ਚੁੱਕੇ ਨੇ ਅਤੇ ਹੁਣ ਤੀਜੀ ਵਾਰੀ ਫਿਰ ਉਸੇ ਥਾਂ ਤੋਂ 20 ਤੋਂ 25 ਫੁੱਟ ਚੌੜਾ ਪਾੜ ਪੈ ਗਿਆ ਹੈ, ਜਿਸ ਕਾਰਨ ਨੇੜਲੇ ਪਿੰਡਾਂ ਅੰਦਰ ਚਿੰਤਾ ਦਾ ਮਾਹੌਲ ਬਣ ਗਿਆ ਐ।  ਕਿਸਾਨਾਂ ਨੇ ਪ੍ਰਸਾਸਨ ਤੋਂ ਨਹਿਰ ਦੇ ਕਿਨਾਰਿਆਂ ਨੂੰ ਮਜਬੂਤ ਕਰ ਕੇ ਮਸਲੇ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here