ਪੰਜਾਬ ਸਮਰਾਲਾ ’ਚ ਬੈਟਰੀ ਵਿਕਰੇਤਾ ਨਾਲ ਵੱਜੀ ਆਨਲਾਈਨ ਠੱਗੀ; ਫੌਜੀ ਜਵਾਨ ਬਣ ਕੇ ਉਡਾਏ 23 ਹਜ਼ਾਰ 400 ਰੁਪਏ; ਇਕ ਹੋਰ ਦੁਕਾਨਦਾਰ ਦਾ ਸਿਆਣਪ ਕਾਰਨ ਹੋਇਆ ਬਚਾਅ By admin - July 13, 2025 0 5 Facebook Twitter Pinterest WhatsApp ਸਮਰਾਲਾ ਸ਼ਹਿਰ ਅੰਦਰ ਚੋਰ-ਲੁਟੇਰਿਆਂ ਤੋਂ ਇਲਾਵਾ ਆਨਲਾਈਨ ਠੱਗੀ ਮਾਰਨ ਵਾਲਿਆਂ ਦੀਆਂ ਗਤੀਵਿਧੀਆਂ ਵੀ ਵਧਣ ਲੱਗੀਆਂ ਨੇ। ਇਸ ਦੀ ਤਾਜ਼ਾ ਉਦਾਹਰਨ ਸ਼ਹਿਰ ਦੇ ਚੰਡੀਗੜ੍ਹ ਤੋਂ ਸਾਹਮਣੇ ਆਈ ਐ, ਜਿੱਥੇ ਇਕ ਬੈਟਰੀ ਵਿਕਰੇਤਾ ਨਾਲ ਖੁਦ ਨੂੰ ਫੌਜੀ ਜਵਾਨ ਦੱਸਦੇ ਹੋਏ ਇਕ ਸਖਸ਼ ਨੇ 23 ਹਜ਼ਾਰ 400 ਦੀ ਠੱਗੀ ਮਾਰੀ ਐ। ਨੌਸਰਬਾਜ਼ ਨੇ ਫੋਨ ਜ਼ਰੀਏ ਗੱਡੀ ਦੀ ਖਰਾਬ ਬੈਟਰੀ ਦਾ ਦੁਕਾਨਦਾਰ ਨਾਲ 5600 ਰੁਪਏ ਵਿਚ ਸੌਦਾ ਕੀਤਾ ਅਤੇ ਫਿਰ ਆਨਲਾਈਨ ਪੈਮੇਟ ਕਰਨ ਬਹਾਨੇ ਪਹਿਲਾਂ 3 ਹਜ਼ਾਰ ਰੁਪਏ ਖਾਤੇ ਵਿਚ ਪਾਏ ਅਤੇ ਬਕਾਇਆ 2600 ਰੁਪਏ ਭੇਜਣ ਵੇਲੇ ਚਲਾਕੀ ਨਾਲ ਦੁਕਾਨਦਾਰ ਤੋਂ 26 ਹਜ਼ਾਰ ਆਪਣੇ ਖਾਤੇ ਵਿਚ ਪੁਆ ਲਏ। ਜਦੋਂ ਤਕ ਦੁਕਾਨਦਾਰ ਨੂੰ ਠੱਗੀ ਦਾ ਪਤਾ ਚੱਲਿਆ, ਉਦੋ ਤਕ ਬਹੁਤ ਦੇਰ ਹੋ ਚੁੱਕੀ ਸੀ। ਇਸੇ ਠੱਗ ਨੇ ਸਟੇਸ਼ਨਰੀ ਦੀ ਦੁਕਾਨ ਕਰਦੇ ਇਕ ਹੋਰ ਸਖਸ਼ ਨੂੰ ਵੀ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਜੋ ਆਪਣੀ ਹੁਸ਼ਿਆਰੀ ਨਾਲ ਬੱਚ ਗਿਆ ਐ। ਸਾਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੁਕਾਨਦਾਰ ਕਮਲ ਸਿੰਘ ਨੇ ਦੱਸਿਆ ਕਿ ਉਸਨੂੰ ਇਕ ਫੋਨ ਆਇਆ। ਫੋਨ ਕਰਤਾ ਨੇ ਦੱਸਿਆ ਕਿ ਉਹ ਇਕ ਆਰਮੀਮੈਨ ਹੈ ਅਤੇ ਉਸਦੀ ਗੱਡੀ ਦੀ ਬੈਟਰੀ ਖਰਾਬ ਹੋ ਚੁੱਕੀ ਹੈ। ਬੈਟਰੀ ਦਾ ਰੇਟ 56 ਸੌ ਰੁਪਏ ਵਿਚ ਤੈਅ ਹੋ ਗਿਆ। ਫੋਨ ਕਰਨਵਾਲੇ ਨੇ ਪਹਿਲਾਂ 3 ਹਜ਼ਾਰ ਰੁਪਏ ਦੁਕਾਨਦਾਰ ਦੇ ਅਕਾਊਂਟ ਵਿਚ ਪਾ ਦਿੱਤੇ ਅਤੇ ਉਸਦਾ ਬੈਂਕ ਮੈਸੇਜ ਪਰੂਫ਼ ਵੱਜੋਂ ਦੁਕਾਨਦਾਰ ਦੇ ਵਟਸਐੱਪ ‘ਤੇ ਭੇਜ ਦਿੱਤਾ ਗਿਆ ਉਸਤੋਂ ਬਾਅਦ ਉਸ ਵਟਸਐੱਪ ਨੰਬਰ ਉਪਰ 26 ਹਜ਼ਾਰ ਰੁਪਏ ਟ੍ਰਾਂਸਫਰ ਹੋਣ ਦਾ ਮੈਸੇਜ ਵੀ ਆ ਗਿਆ। ਇਸਦੇ ਨਾਲ ਹੀ ਠੱਗ ਵਿਅਕਤੀ ਵੱਲੋਂ ਫੋਨ ਕਰਕੇ ਕਿਹਾ ਗਿਆ ਕਿ ਉਸਨੇ 26 ਸੌ ਰੁਪਏ ਪਾਉਣ ਦੀ ਥਾਂ ਗਲਤੀ ਨਾਲ 26 ਹਜ਼ਾਰ ਅਕਾਊਂਟ ਵਿਚ ਪਾ ਦਿੱਤੇ। ਦੁਕਾਨਦਾਰ ਉਕਤ ਠੱਗ ਦੇ ਝਾਂਸੇ ਵਿਚ ਆ ਗਿਆ ਅਤੇ ਉਸਨੇ 23ਹਜ਼ਾਰ 4 ਸੌ ਰੁਪਏ ਬਿਨ੍ਹਾਂ ਸੋਚੇਸਮਝੇ ਠੱਗ ਦੇ ਅਕਾਊਂਟ ਵਿਚ ਪਾ ਦਿੱਤੇ। ਇਸ ਦੌਰਾਨ ਠੱਗ ਆਪਣੀ ਠੱਗੀ ਲਗਾਉਣ ਵਿਚ ਕਾਮਯਾਬ ਹੋ ਗਿਆ। ਜਾਣਕਾਰੀ ਅਨੁਸਾਰ ਨੌਸਰਬਾਜ਼ਾਂ ਵੱਲੋਂ ਸ਼ਹਿਰ ਦੇ ਦੁਕਾਨਾਦਾਰਾਂ ਨੂੰ ਆਪਣੇ ਟਾਰਗੇਟ ‘ਤੇ ਰੱਖਦੇ ਹੋਏ ਉਨ੍ਹਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅਜਿਹੀ ਹੀ ਇਕ ਹੋਰ ਘਟਨਾ ਵਿਚ ਸ਼ਟੇਸ਼ਨਰੀ ਵਿਕਰੇਤਾ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਦੁਕਾਨਦਾਰ ਦਾ ਆਪਣੀ ਹੁਸ਼ਿਆਰੀ ਸਦਕਾ ਬਚਾਅ ਹੋ ਗਿਆ। ਰਜਤ ਖੁੱਲਰ ਨਾਮੀ ਨੌਜਵਾਨ ਦੇ ਦੱਸਣ ਮੁਤਾਬਕ ਉਸਨੂੰ ਇਕ ਫੋਨ ਆਇਆ ਜਿਸ ਵਿਚ ਫੋਨ ਕਰਤਾ ਨੇ ਕਿਹਾ ਕਿ ਮੈਂ ਸਮਰਾਲਾ ਦੀ ਫੌਜੀ ਕੈਨਟੀਨ ਤੋਂ ਬੋਲਦਾ ਹਾਂ ਸਾਨੂੰ ਕਾਪੀਆਂ ਅਤੇ ਪੈੱਨ ਚਾਹੀਦੇ ਹਨ। ਉਸ ਨੇ ਆਪਣਾ ਨਾਮ ਰਵੀ ਕੁਮਾਰ ਦੱਸਿਆ ਅਤੇ ਉਸਨੇ ਵਟਸਐੱਪ ਉਪਰ ਆਪਣਾ ਆਈ ਕਾਰਡ ਵੀ ਭੇਜਿਆ। ਆਈ ਕਾਰਡ ਦੇਖ ਕੇ ਸਾਨੂੰ ਯਕੀਨ ਹੋ ਗਿਆ ਅਤੇ ਸਾਡੇ ਵਿਚਕਾਰ ਕਾਪੀਆਂ ਕਿਤਾਬਾਂ ਦੀ 5400 ਰੁਪਏ ਦੀ ਡੀਲ ਹੋ ਗਈ। ਫੋਨ ਕਰਨ ਵਾਲੇ ਨੇ ਇਕ ਸੌਂ ਰੁਪਏ ਆਨਲਾਈਨ ਪਾ ਕੇ ਚੈੱਕ ਕਰਨ ਲਈ ਕਿਹਾ ਤਾਂ ਜੋ ਉਹ ਬਾਕੀ ਦੀ ਰਕਮ ਤਸੱਲੀ ਨਾਲ ਭੇਜ ਸਕੇ। ਬਾਅਦ ਵਿਚ ਫੋਨ ਕਰਤਾ ਨੇ ਇਕ ਬੈਂਕ ਵੱਲੋਂ ਆਇਆ ਐਸਐਮਐਸ ਰਜਤ ਖੁੱਲਰ ਨੂੰ ਭੇਜ ਕੇ ਕਿਹਾ ਗਿਆ ਕਿ ਸਾਡੇ ਵੱਲੋਂ ਗਲਤੀ ਨਾਲ 54 ਸੌ ਰੁਪਏ ਦੀ ਥਾਂ 54 ਹਜ਼ਾਰ ਰੁਪਏ ਪੈ ਗਏ ਹਨ ਕ੍ਰਿਪਾ ਕਰਕੇ ਬਾਕੀ ਪੈਸੇ ਸਾਨੂੰ ਵਾਪਿਸ ਸੈਂਡ ਕਰ ਦਿਓ। ਰਜਤ ਖੁੱਲਰ ਨੇ ਦੱਸਿਆ ਕਿ ਉਸਨੇ ਦੇਖਿਆ ਕਿ ਉਸਦੇ ਅਕਾਊਂਟ ਵਿਚ ਕੋਈ ਪੈਸਾ ਨਹੀਂ ਆਇਆ ਸੀ। ਇਸ ਤੋਂ ਬਾਦ ਉਨ੍ਹਾਂ ਨੇ ਉਕਤ ਸਖਸ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਥਹੁ ਪਤਾ ਨਹੀਂ ਚੱਲ ਸਕਿਆ। ਦੁਕਾਨਦਾਰ ਨੇ ਲੋਕਾਂ ਨੂੰ ਅਜਿਹੇ ਨੋਸਰਬਾਜ਼ਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਐ।