ਪੰਜਾਬ ਕਪੂਰਥਲਾ ’ਚ ਰੰਜ਼ਿਸ਼ ਤਹਿਤ ਹਮਲਿਆਂ ’ਚ ਦੋ ਜ਼ਖ਼ਮੀ; ਹਸਪਤਾਲ ’ਚ ਦਾਖ਼ਲ ਪੀੜਤਾਂ ਨੇ ਮੰਗਿਆ ਇਨਸਾਫ਼ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ By admin - July 12, 2025 0 9 Facebook Twitter Pinterest WhatsApp ਕਪੂਰਥਲਾ ਵਿਖੇ ਰੰਜ਼ਿਸ਼ ਤਹਿਤ ਹੋਏ ਹਮਲਿਆਂ ਵਿਚ ਦੋ ਨੌਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਐ। ਪੀੜਤਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਐ। ਪਹਿਲੇ ਮਮਲੇ ਵਿਚ ਹਿਮਾਂਸ਼ੂ ਨਾਮ ਦੇ ਨੌਜਵਾਨ ਜ਼ਖਮੀ ਹੋ ਗਿਆ। ਪੀੜਤ ਦੇ ਦੱਸਣ ਮੁਤਾਬਕ ਉਹ ਸਾਮਾਨ ਲੈਣ ਜਾ ਰਿਹਾ ਸੀ ਕਿ ਰਸਤੇ ਵਿਚ ਕੁੱਝ ਨੌਜਵਾਨਾਂ ਨੇ ਘੇਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਐ। ਦੂਸਰੇ ਮਾਮਲੇ ਵਿਚ ਹਮਲਾਵਰਾਂ ਨੇ ਗੋਲਡੀ ਨਾਮ ਦੇ ਨੌਜਵਾਨ ਦੀ ਕੁੱਟਮਾਰ ਕਰ ਕੇ ਉਸ ਦਾ ਪਰਸ ਅਤੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਪੀੜਤਾਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਕਰਵਾਇਆ ਗਿਆ ਐ। ਪੀੜਤਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਐ। ਪੁਲਿਸ ਨੇ ਘਟਨਾਵਾਂ ਦੀ ਜਾਚ ਕੀਤੀ ਜਾ ਰਹੀ ਐ। ਪਹਿਲੇ ਮਾਮਲੇ ਵਿਚ ਜੇਰੇ ਇਲਾਜ ਹਿਮਾਂਸ਼ੂ ਪੁੱਤਰ ਰਾਜ ਕੁਮਾਰ ਵਾਸੀ ਜੱਟਪੁਰਾ ਨੇ ਦੱਸਿਆ ਕਿ ਉਹ ਘਰੇਲੂ ਸਮਾਨ ਲੈਣ ਜਾ ਰਿਹਾ ਸੀ ਤਾਂ ਸਿਟੀ ਹਾਲ ਦੇ ਨਜ਼ਦੀਕ ਕੁੱਝ ਨੌਜਵਾਨਾਂ ਨੇ ਉਸਨੂੰ ਘੇਰ ਲਿਆ ਤੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ। ਦੂਸਰੇ ਮਾਮਲੇ ਵਿਚ ਹਮਲਾਵਰਾਂ ਨੇ ਸੀਨਪੁਰਾ ਚੌਂਕ ਨਜ਼ਦੀਕ ਗੋਲਡੀ ਪੁੱਤਰ ਰਸ਼ਪਾਲ ਸਿੰਘ ਵਾਸੀ ਸੀਨਪੁਰਾ ‘ਤੇ ਹਮਲਾ ਕਰਕੇ ਉਸਨੂੰ ਵੀ ਜ਼ਖਮੀ ਕਰ ਦਿੱਤਾ। ਪੀੜਤ ਦੇ ਦੱਸਣ ਮੁਤਾਬਕ ਹਮਲਾਵਰ ਉਸਦਾ ਪਰਸ, ਮੋਬਾਈਲ ਤੇ ਹੋਰ ਸਮਾਨ ਵੀ ਕਥਿਤ ਤੌਰ ‘ਤੇ ਖੋਹ ਕੇ ਲੈ ਗਏ। ਦੋਵਾਂ ਜ਼ਖਮੀਆਂ ਦਾ ਇਲਾਜ ਐਮਰਜੈਂਸੀ ਵਾਰਡ ਵਿਚ ਡਿਊਟੀ ਡਾ. ਨਵਦੀਪ ਸਿੰਘ ਵਲੋਂ ਕੀਤਾ ਜਾ ਰਿਹਾ ਹੈ ਤੇ ਦੋਵਾਂ ਦੀ ਐਮ.ਐਲ.ਆਰ. ਕੱਟ ਕੇ ਥਾਣਾ ਸਿਟੀ ਨੂੰ ਭੇਜ ਦਿੱਤੀ ਗਈ ਹੈ। ਕੁੱਝ ਸਮੇਂ ਬਾਅਦ ਦੂਜੀ ਧਿਰ ਦਾ ਇਕ ਨੌਜਵਾਨ ਗੋਲਾ ਪੁੱਤਰ ਹਰਪ੍ਰੀਤ ਸਿੰਘ ਵਾਸੀ ਸੀਨਪੁਰਾ ਸਿਵਲ ਹਸਪਤਾਲ ਇਲਾਜ ਕਰਵਾਉਣ ਆਇਆ ਤਾਂ ਦੋਵੇਂ ਧਿਰ ਆਪਸ ਵਿਚ ਥੱਪੜੋਂ ਥੱਪੜੀ ਹੋ ਗਏ , ਜਿਸ ‘ਤੇ ਡਿਊਟੀ ਡਾਕਟਰ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਤਾਂ ਮੌਕੇ ‘ਤੇ ਪਹੁੰਚੀ ਪੀ.ਸੀ.ਆਰ. ਟੀਮ ਨੇ ਦੋਵਾਂ ਧਿਰਾਂ ਨੂੰ ਵੱਖ-ਵੱਖ ਕਰਕੇ ਮਾਹੌਲ ਨੂੰ ਸ਼ਾਂਤ ਕੀਤਾ। ਸੂਚਨਾ ਮਿਲਣ ‘ਤੇ ਥਾਣਾ ਸਿਟੀ ਦੇ ਐਸ.ਐਚ.ਓ. ਬਿਕਰਮਜੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।