ਦੀਨਾਨਗਰ ਪੁਲਿਸ ਵੱਲੋਂ 258 ਗਰਾਮ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ; ਮੁਲਜ਼ਮਾਂ ਤੋਂ 2200 ਡਰੱਗ ਮਨੀ ਤੇ ਪਿਸਟਲ ਤੇ ਮੈਜਗੀਨ ਬਰਾਮਦ

0
2

ਗੁਰਦਾਸਪੁਰ ਦੇ ਦੀਨਾਨਗਰ ਅਧੀਨ ਆਉਂਦੇ ਥਾਣਾ ਬਹਿਰਾਮਪੁਰ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਮੁਲਜਮਾਂ ਦੀ ਪਛਾਣ ਸੈਮਦੀਪ ਉਰਫ ਸੈਮ ਪੁੱਤਰ ਕਾਲਾ ਸਿੰਘ ਅਤੇ ਕਰਨ ਉਰਫ ਕਨੂੰ ਪੁੱਤਰ ਕਾਲਾ ਸਿੰਘ ਵਾਸੀਆਂਨ ਅਗਵਾਨ ਥਾਣਾ ਕਲਾਨੌਰ ਹਾਲ ਗੋਖੁਵਾਲ ਕਾਲੌਨੀ ਬਟਾਲਾ ਵਜੋਂ ਹੋਈ ਐ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ 258 ਗਰਾਮ ਹੈਰੋਇਨ, 2200 ਰੁਪਏ ਡਰੱਗ ਮਨੀ ਅਤੇ ਇਕ ਪਿਸਟਲ ਦੇ ਜਿੰਦਾ ਕਾਰਤੂਸ ਬਰਾਮਦ ਕੀਤੇ ਨੇ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੂਰ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਜਿੰਦਰ ਮਿਹਨਾਸ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ  ਟੀ.ਪੁਆਇੰਟ ਆਹਲੂਵਾਲ ਵਿਖੇ ਪੈਦਲ ਆ ਰਹੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਅਧਾਰ ਤੇ ਫੜ ਕੇ ਉਹਨਾਂ ਦੀ ਤਲਾਸੀ ਲਈ ਗਈ ਤਾਂ ਕਰਨ ਉਰਫ ਕਨੂੰ ਪੁੱਤਰ ਕਾਲਾ ਸਿੰਘ ਵਾਸੀਆਂਨ ਅਗਵਾਨ ਥਾਣਾ ਕਲਾਨੌਰ ਹਾਲ ਗੋਖੁਵਾਲ ਕਲੌਨੀ ਬਟਾਲਾ ਕੋਲੋ ਬਰਾਮਦ ਮੋਮੀ ਲਿਫਾਫੇ ਨੂੰ ਚੈਕ ਕੀਤਾ ਜਿਸ ਵਿਚੋਂ 258 ਗ੍ਰਾਮ ਹੈਰੋਇਨ, 2200/-ਰੁਪਏ ਡਰੱਗ ਮਨੀ ਬਰਾਮਦ ਹੋਈ ਹੈ। ਦੂਜੇ  ਆਰੋਪੀ  ਸੈਮਦੀਪ  ਦੀ ਤਲਾਸੀ ਕਰਨ ਤੇ ਉਸਦੀ ਕੈਪਰੀ ਦੀ ਖੱਬੀ ਡੱਬ ਵਿਚੋ ਇੱਕ ਪਿਸਟਲ 32 ਬੋਰ ਸਮੇਤ ਮੈਗਜੀਨ ਬਰਾਮਦ  ਹੋਇਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਪੜਤਾਲ ਕਰਨ ਉਪਰੰਤ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here