ਪੰਜਾਬ ਸ਼੍ਰੋਮਣੀ ਕਮੇਟੀ ਨੇ ਸਿੱਖ ਪਤੀ-ਪਤਨੀ ਦਾ ਚੱਲਾਨ ਕੱਟਣ ਦਾ ਲਿਆ ਨੋਟਿਸ; ਮੋਹਾਲੀ ਟਰੈਫਿਕ ਪੁਲਿਸ ਨੇ ਕੱਟਿਆ ਸੀ ਬਿਨਾਂ ਹੈਲਮਟ ਦਾ ਚੱਲਾਨ; ਸਰਕਾਰ ਤੋਂ ਅਜਿਹੇ ਪੁਲਿਸ ਅਧਿਕਾਰੀਆਂ ਦੀ ਨਕੇਲ ਕੱਸਣ ਦੀ ਮੰਗ By admin - July 12, 2025 0 2 Facebook Twitter Pinterest WhatsApp ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੋਹਾਲੀ ਵਿਖੇ ਇਕ ਦਸਤਾਰਧਾਰੀ ਨੌਜਵਾਨ ਤੇ ਉਸ ਦੀ ਪਤਨੀ ਦੀ ਬਿਨਾਂ ਹੈਲਮਟ ਚੱਲਾਨ ਕੱਟਣ ਦੀ ਨਿਖੇਧੀ ਕੀਤੀ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਐਸਜੀਪੀਸੀ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਮੋਹਾਲੀ ਵਿਖੇ ਮੋਟਰ ਸਾਈਕਲ ਸਵਾਰ ਦਸਤਾਰਧਾਰੀ ਨੌਜਵਾਨ ਦੇ ਪਿੱਛੇ ਬੈਠੀ ਉਸਦੀ ਪਤਨੀ ਦਾ ਹੈਲਮਟ ਦਾ ਚੱਲਾਨ ਕੀਤਾ ਗਿਆ ਜੋ ਨਿੰਦਣਯੋਗ ਐ। ਉਨ੍ਹਾਂ ਕਿਹਾ ਕਿ ਮਾਨਯੋਗ ਹਾਈਕੋਰਟ ਨੇ ਵੀ ਦਸਤਾਰਧਾਰੀ ਵਿਅਕਤੀ ਦੇ ਪਿੱਛੇ ਚੁੰਨੀ ਲੈ ਕੇ ਬੈਠੀ ਧਰਮ ਪਤਨੀ, ਭੈਣ ਜਾਂ ਕਿਸੇ ਹੋਰ ਔਰਤ ਤਾਂ ਚੱਲਾਨ ਨਹੀਂ ਹੋ ਸਕਦਾ। ਉਨ੍ਹਾਂ ਪੰਜਾਬ ਸਰਕਾਰ ਨੂੰ ਪੁਲਿਸ ਦੀਆਂ ਅਜਿਹੀਆਂ ਕਾਰਵਾਈਆਂ ਤੇ ਰੋਕ ਲਾਉਣ ਦੀ ਮੰਗ ਕੀਤੀ ਐ।