ਬਠਿੰਡਾ ’ਚ ਝੋਨੇ ਦੇ ਖੇਤਾਂ ’ਚੋਂ ਮਿਲੀ 17 ਸਾਲਾ ਲੜਕੀ ਦੀ ਲਾਸ਼; ਬੀਤੇ ਦਿਨ ਹੋਈ ਸੀ ਲਾਪਤਾ, ਪੁਲਿਸ ’ਤੇ ਢਿੱਲੀ ਕਾਰਵਾਈ ਦੇ ਇਲਜ਼ਾਮ; ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ

0
3

ਬੀਤੇ ਦਿਨੀਂ ਬਠਿੰਡਾ ਦੇ ਪਿੰਡ ਸਰਦਾਰਗੜ੍ਹ ਵਿਚੋਂ ਭੇਦਭਰੀ ਹਾਲਤ ਵਿਚ ਲਾਪਤਾ ਹੋਈ 17 ਸਾਲਾ ਲੜਕੀ ਦੀ ਲਾਸ਼ ਝੋਨੇ ਦੇ ਖੇਤਾਂ ਵਿਚੋਂ ਬਰਾਮਦ ਹੋਈ ਐ। ਲੜਕੀ ਦੀ ਲਾਸ਼ ਕਾਫੀ ਮਾੜੀ ਹਾਲਤ ਵਿਚ ਸੀ ਅਤੇ ਮੌਕੇ ਤੇ ਕੇਵਲ ਕੰਗਾਲ ਹੀ ਮੌਜੂਦ ਸੀ। ਲਾਸ਼ ਦੀ ਹਾਲਤ ਤੋਂ ਇਸ ਦੇ ਚਾਰ ਤੋਂ ਪੰਜ ਦਿਨ ਪੁਰਾਣੀ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਐ। ਜਾਣਕਾਰੀ ਅਨੁਸਾਰ ਸ਼ਰਨਜੀਤ ਕੌਰ ਨਾਮ ਦੇ ਈਹ ਲੜਕੀ ਘਰੋਂ ਸੈਰ ਕਰਨ ਗਈ ਸੀ ਪਰ ਵਾਪਸ ਨਹੀਂ ਪਰਤੀ।  ਉਧਰ ਲੜਕੀ ਦੀ ਲਾਸ਼ ਮਿਲਣ ਤੋਂ ਪਰਿਵਾਰ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਐ।  ਪਰਿਵਾਰ ਦੇ ਇਲਜਾਮ ਸੀ ਕਿ ਲੜਕੀ ਦੀ ਗੁੰਮਸ਼ੁਦਗੀ ਬਾਰੇ ਪੁਲਿਸ ਚੌਂਕੀ ਬੱਲੂਆਣਾ ਵਿਖੇ ਸ਼ਿਕਾਇਤ ਦਰਜ ਕਰਵਾ ਕੇ ਸ਼ੱਕੀਆਂ ਬਾਰੇ ਵੀ ਜਾਣਕਾਰੀ ਦਿੱਤੀ ਸੀ ਪਰ ਪੁਲਿਸ ਨੇ ਛੇਤੀ ਕਾਰਵਾਈ ਨਹੀਂ ਕੀਤੀ। ਘਟਨਾ ਦਾ ਪਤਾ ਲੱਗਦਿਆਂ ਬਠਿੰਡਾ ਦਿਹਾਤੀ ਦੇ ਡੀਐੱਸਪੀ ਹਰਜੀਤ ਸਿੰਘ, ਥਾਣਾ ਸਦਰ ਤੇ ਬੱਲੂਆਣਾ ਚੌਕੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।
ਪੁਲਿਸ ਵੱਲੋਂ ਲਾਸ਼ ਦੀ ਜਾਂਚ ਲਈ ਫਿੰਗਰ ਪ੍ਰਿਟ ਮਾਹਿਰਾਂ ਦੀ ਟੀਮ ਵੀ ਮੌਕੇ ’ਤੇ ਬੁਲਾਈ ਗਈ ਸੀ। ਇਕ ਟੀਮ ਡਾਕਟਰਾਂ ਦੀ ਵੀ ਪਹੁੰਚੀ ਜਿਨ੍ਹਾਂ ਵੱਲੋਂ ਲੜਕੀ ਦੀਆਂ ਹੱਡੀਆਂ ਦੇ ਵੀ ਨਮੂਨੇ ਇਕੱਠੇ ਕੀਤੇ ਗਏ। ਦੱਸਿਆ ਗਿਆ ਹੈ ਕਿ ਮ੍ਰਿਤਕ ਲੜਕੀ ਬਾਰ੍ਹਵੀਂ ਕਲਾਸ ’ਚ ਪੜ੍ਹਦੀ ਸੀ। ਪਰਿਵਾਰਿਕ ਮੈਂਬਰਾਂ ਵੱਲੋਂ ਘਰਾਂ ਵਿੱਚੋਂ ਹੀ ਜਾਨਣ ਵਾਲੇ ਕੁਝ ਲੜਕਿਆਂ ‘ਤੇ ਅਗਵਾ ਕਰਨ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਡੀਐੱਸਪੀ ਹਰਜੀਤ ਸਿੰਘ ਨੇ ਦੱਸਿਆ ਇੱਕ ਮੁਲਜ਼ਮ ਨੂੰ ਤਾਂ ਉਸੇ ਦਿਨ ਹੀ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਲੜਕੀ ਦੀ ਪੜਤਾਲ ਸ਼ੁਰੂ ਕਰ ਦਿੱਤੀ ਸੀ। ਅੱਜ ਸਵੇਰ ਸਮੇਂ ਜਦੋਂ ਝੋਨੇ ਦੇ ਖ਼ੇਤ ’ਚ ਕਾਮਾ ਕੰਮ ਕਰਨ ਗਿਆ ਤਾਂ ਇਕ ਥਾਂ ’ਤੇ ਬਹੁਤ ਸਾਰੇ ਕੁੱਤੇ ਇਕੱਠੇ ਹੋਏ ਸਨ, ਜਦੋਂ ਉਸ ਨੇ ਨੇੜੇ ਆ ਕੇ ਵੇਖਿਆ ਤਾਂ ਇਕ ਲੜਕੀ ਦੀ ਲਾਸ਼ ਪਈ ਸੀ। ਉਕਤ ਕਾਮੇ ਵੱਲੋਂ ਇਸ ਦੀ ਇਤਲਾਹ ਪੰਚਾਇਤ ਨੂੰ ਦਿੱਤੀ ਗਈ। ਪੁਲਿਸ ਪਾਰਟੀ ਵੱਲੋਂ ਜਦੋਂ ਮੌਕੇ ’ਤੇ ਜਾ ਕੇ ਵੇਖਿਆ ਗਿਆ ਤਾਂ ਮ੍ਰਿਤਕ ਲੜਕੀ ਪਿੰਡ ਦੀ ਹੀ ਸੀ। ਕਾਰਵਾਈ ਕਰਵਾਉਣ ਲਈ ਪਿੰਡ ਦੇ ਬਹੁਤੇ ਲੋਕ ਪੁਲਿਸ ਚੌਕੀ ਬੱਲੂਆਣਾ ਪਹੁੰਚ ਗਏ ਜਿੱਥੇ ਉਸ ਲੜਕੇ ਦੇ ਰਿਸ਼ਤੇਦਾਰ ਵੀ ਪਹੁੰਚ ਗਏ ਜਿਸ ’ਤੇ ਪਰਿਵਾਰ ਨੂੰ ਲੜਕੀ ਅਗਵਾ ਕਰਨ ਦਾ ਸ਼ੱਕ ਸੀ। ਡੀਐੱਸਪੀ ਹਰਜੀਤ ਸਿੰਘ ਨੇ ਦੱਸਿਆ ਹੈ ਕਿ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹੁਣ ਲੜਕੀ ਦੀ ਲਾਸ਼ ਮਿਲਣ ਤੋਂ ਬਾਅਦ ਲੜਕੇ ਤੋਂ ਡੁੰਗਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here