ਪੰਜਾਬ ਲੁਧਿਆਣਾ ਦੇ 33 ਫੁਟਾ ਰੋਡ ’ਤੇ ਫਿਰ ਹੋਈ ਗੁੰਡਾਗਰਦੀ; ਦੁਕਾਨ ਅੰਦਰ ਦਾਖਲ ਹੋ ਕੇ ਕੀਤੀ ਭੰਨਤੋੜ ਤੇ ਪਾੜਿਆ ਸਿਰ; ਢਾਈ ਘੰਟੇ ਤਕ ਨਹੀਂ ਪਹੁੰਚੀ ਪੁਲਿਸ, ਪੀੜਤ ਨੇ ਮੰਗਿਆ ਇਨਸਾਫ By admin - July 12, 2025 0 9 Facebook Twitter Pinterest WhatsApp ਲੁਧਿਆਣਾ ਸ਼ਹਿਰ ਦੇ 33 ਫੁਟਾ ਰੋਡ ਇਲਾਕੇ ਅੰਦਰ ਗੁੰਡਗਰਦੀ ਦੀਆਂ ਘਟਨਾਵਾਂ ਦਾ ਸਿਲਸਿਲਾ ਥੰਮ ਨਹੀਂ ਰਿਹਾ। ਤਾਜ਼ਾ ਮਾਮਲੇ ਵਿਚ ਹਮਲਾਵਰਾਂ ਨੇ ਇਕ ਦੁਕਾਨਦਾਰ ਨੂੰ ਨਿਸ਼ਾਨਾ ਬਣਾਇਆ ਐ। ਦੁਕਾਨ ਦੇ ਗ੍ਰਾਹਕ ਬਣ ਕੇ ਆਏ ਹਮਲਾਵਰਾਂ ਨੇ ਦੁਕਾਨ ਅੰਦਰ ਗੁੰਡਗਰਦੀ ਕਰਦਿਆਂ ਸਾਮਾਨ ਦੀ ਭੰਨਤੋੜ ਤੋਂ ਇਲਾਵਾ ਦੁਕਾਨਦਾਰ ਦਾ ਬੋਤਲ ਮਾਰ ਕੇ ਸਿਰ ਪਾੜ ਦਿੱਤਾ ਐ। ਦੁਕਾਨਦਾਰ ਦਾ ਕਸੂਰ ਸਿਰਫ ਐਨਾ ਹੀ ਸੀ ਕਿ ਉਸ ਨੇ ਦੋ ਅਣਪਛਾਤੇ ਨੌਜਵਾਨਾਂ ਨੂੰ ਸ਼ੀਸ਼ਾ ਉਪਲਬਧ ਨਾ ਹੋਣ ਦੀ ਗੱਲ ਕਹੀ ਸੀ। ਇਸ ਤੋਂ ਬਾਦ ਦੁਕਾਨ ਅੰਦਰ ਹੋਏ ਦੋਵੇਂ ਮੁਲਜਮਾਂ ਨੇ ਦੁਕਾਨ ਦੇ ਸ਼ੀਸ਼ੇ ਤੋੜ ਦਿੱਤੇ ਤੇ ਦੁਕਾਨਦਾਰ ਦੇ ਸਿਰ ਵਿਚ ਸ਼ਰਾਬ ਦੀ ਬੋਤਲ ਮਾਰ ਦਿੱਤੀ। ਦੁਕਾਨਦਾਰ ਦੇ ਦੱਸਣ ਮੁਤਾਬਕ ਉਸ ਨੇ 12 ਵਜੇ ਪੀਸੀਆਰ ਨੂੰ ਕਾਲ ਕੀਤੀ ਪਰ ਢਾਈ ਘੰਟਿਆਂ ਤਕ ਮੌਕੇ ਤੇ ਪੁਲਿਸ ਨਹੀਂ ਪਹੁੰਚੀ। ਉਧਰ ਕਾਫੀ ਦੇਰ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਪੀੜਤ ਨੂੰ ਛੇਤੀ ਇਨਸਾਫ ਦਾ ਭਰੋਸਾ ਦਿਵਾਇਆ ਐ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੁਲਿਸ ਪੀੜਤ ਨੂੰ ਇਨਸਾਫ ਦਿੰਦੀ ਐ ਜਾਂ ਪੀੜਤ ਨੂੰ ਹੋਰ ਹਮਲੇ ਦਾ ਸਾਹਮਣਾ ਕਰਨਾ ਪਵੇਗਾ। ਦੱਸਣਯੋਗ ਐ ਕਿ ਇਲਾਕੇ ਅੰਦਰ ਪਹਿਲਾਂ ਵੀ ਗੁੰਡਾਗਰਦੀ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਉਧਰ ਘਟਨਾ ਤੋਂ ਬਾਅਦ ਦੁਕਾਨਦਾਰਾਂ ਅੰਦਰ ਦਹਿਸ਼ਤ ਪਾਈ ਜਾ ਰਹੀ ਐ। ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਗੁੰਡਾ ਅਨਸਰਾਂ ਖਿਲਾਫ ਨਕੇਲ ਕੱਸਣ ਦੀ ਮੰਗ ਕੀਤੀ ਐ ਤਾਂ ਜੋ ਉਹ ਬਿਨਾਂ ਡਰ ਦੇ ਆਪਣੇ ਕਾਰੋਬਾਰ ਚਲਾ ਸਕਣ।