ਪੰਜਾਬ ਪਟਿਆਲਾ ’ਚ ਸਿਹਤ ਮੰਤਰੀ ਵੰਡੇ ਕਰਜ਼ਾ-ਮੁਆਫੀ ਦੇ ਸਰਟੀਫਿਕੇਟ; ਸਰਕਾਰ ਦੇ ਗਰੀਬਾਂ ਲਈ ਕੀਤੇ ਕੰਮਾਂ ਦਾ ਕੀਤਾ ਗੁਣਗਾਣ; ਕਿਹਾ, ਗਰੀਬਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰ ਰਹੀ ਸਰਕਾਰ By admin - July 12, 2025 0 2 Facebook Twitter Pinterest WhatsApp ਪਟਿਆਲਾ ਦਿਹਾਤੀ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਵਿਖੇ ਐਸਪੀ ਪਰਿਵਾਰਾਂ ਨੂੰ ਕਰਜ਼ ਮੁਆਫੀ ਦੇ ਸਰਟੀਫਿਕੇਟ ਵੰਡੇ। ਇਸ ਮੌਕੇ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਐਸਸੀ ਭਾਈਚਾਰੇ ਦੇ ਲੋਕਾਂ ਦੇ ਕਬਜ਼ੇ ਮੁਆਫ ਕਰ ਕੇ ਵੱਡਾ ਕੰਮ ਕੀਤਾ ਐ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਪਹਿਲ ਸਦਕਾ ਹੁਣ ਕਰਜ਼ੇ ਦੀ ਮਾਰ ਹੇਠ ਆਏ ਬੇਸਹਾਰਾ ਪਰਿਵਾਰ ਵੀ ਸਕੂਨ ਦੀ ਨੀਂਦ ਸੋ ਸਕਣਗੇ। ਉਨ੍ਹਾਂ ਕਿਹਾ ਕਿ ਸਰਕਾਰ ਹਰ ਪੰਜਾਬੀ ਨੂੰ 10 ਲੱਖ ਰੁਪਏ ਦੀ ਮੁਫਤ ਸਿਹਤ ਬੀਮਾ ਦੇਣ ਜਾ ਰਹੀ ਐ, ਜਿਸ ਦੀ ਸ਼ੁਰੂਆਤ ਦੋ ਅਕਤੂਬਰ ਨੂੰ ਹੋਣ ਜਾ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਣ ਦੀਆਂ ਕੋਸ਼ਿਸ਼ਾਂ ਵੀ ਕਰ ਰਹੀ ਅਤੇ ਛੇਤੀ ਵੀ ਲੋਕਾਂ ਨੂੰ ਕੰਮ ਮਿਲਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਵਿਚ ਕੋਈ ਵੀ ਵਿਅਕਤੀ ਬੇਰੁਜਗਾਰ ਅਤੇ ਗਰੀਬ ਨਹੀਂ ਰਹੇਗਾ ਅਤੇ ਸਰਕਾਰ ਸਾਰੇ ਲੋਕਾਂ ਨੂੰ ਰੁਜਗਾਰ ਦੇਣ ਦੇ ਮਾਮਲੇ ਵਿਚ ਵੱਡੇ ਕਦਮ ਚੁੱਕਣ ਜਾ ਰਹੀ ਐ ਜੋ ਆਮ ਲੋਕਾਂ ਦੀ ਜੀਵਨ ਪੱਧਰ ਉੱਚਾ ਚੁੱਕਣ ਵਿਚ ਸਹਾਈ ਹੋਵੇਗੀ।