ਨਾਭਾ ਦੇ ਪਿੰਡ ਢੀਗੀ ’ਚ ਚਿੱਪ ਵਾਲੇ ਮੀਟਰ ਨੂੰ ਲੈ ਕੇ ਹੰਗਾਮਾ; ਬਿਜਲੀ ਮੁਲਾਜ਼ਮਾਂ ਤੇ ਖਪਤਕਾਰ ਵਿਚਾਲੇ ਹੋਈ ਹੱਥੋਪਾਈ; ਮੁਲਾਜ਼ਮਾਂ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਬੰਦ ਕੀਤਾ ਕੰਮ

0
2

ਨਾਭਾ ਦੇ ਪਿੰਡ ਢੀਗੀ ਵਿਖੇ ਚਿੱਪ ਵਾਲੇ ਮੀਟਰ ਨੂੰ ਲੈ ਕੇ ਬਿਜਲੀ ਖਪਤਕਾਰ ਤੇ ਬਿਜਲੀ ਮੁਲਾਜ਼ਮਾਂ ਵਿਚਾਲੇ ਤਕਰਾਰ ਹੋਣ ਦੀ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਖਪਤਕਾਰ ਵੱਲੋਂ ਚਿੱਪ ਵਾਲਾ ਮੀਟਰ ਲਾਉਣ ਤੋਂ ਮਨ੍ਹਾ ਕੀਤਾ ਜਾ ਰਿਹਾ ਸੀ ਜਦਕਿ ਬਿਜਲੀ ਮੁਲਾਜਮ ਇਹੀ ਮੀਟਰ ਲਗਾਉਣਾ ਚਾਹੁੰਦੇ ਸੀ, ਜਿਸ ਨੂੰ ਲੈ ਕੇ ਦੋਵੇਂ ਧਿਰਾਂ ਵਿਚਾਲੇ ਤਕਰਾਰ ਹੋ ਗਈ। ਇਸੇ ਦੌਰਾਨ ਗੁਸਿਆਏ ਬਿਜਲੀ ਮੁਲਾਜਮਾਂ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਦੋ ਦਿਨਾਂ ਲਈ ਕੰਮ ਬੰਦ ਰੱਖਣ ਦਾ ਐਲਾਨ ਕਰ ਦਿੱਤਾ। ਉਧਰ ਕਿਸਾਨ ਜਥੇਬੰਦੀਆਂ ਨੇ ਵੀ ਚਿੱਪ ਵਾਲੇ ਮੀਟਰ ਲਗਾਉਣ ਦਾ ਵਿਰੋਧ ਕੀਤਾ ਐ। ਸਥਾਨਕ ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਤੇ ਜਾਂਚ ਕੀਤੀ ਜਾ ਰਹੀ ਐ। ਸਥਾਨਕ ਪੁਲਿਸ ਅਧਿਕਾਰੀ ਨੇ ਦੋਵੇਂ ਧਿਰਾਂ ਨੂੰ ਮਾਮਲਾ ਆਪਸੀ ਸਹਿਮਤੀ ਨਾਲ ਸੁਲਝਾਉਣ ਦੀ ਅਪੀਲ ਕੀਤੀ ਐ।
ਦੱਸਣਯੋਗ ਐ ਕਿ ਪੰਜਾਬ ਅੰਦਰ  ਚਿੱਪ ਵਾਲੇ ਮੀਟਰ ਲਗਾਏ ਜਾਣ ਦਾ ਕਿਸਾਨ ਜਥੇਬੰਦੀਆਂ ਵੱਲੋਂ ਕਾਫੀ ਸਮੇਂ ਤੋਂ ਵਿਰੋਧ ਕੀਤਾ ਜਾ ਰਿਹਾ ਐ। ਕਈ ਪਿੰਡਾਂ ਵਿਚ ਲੋਕਾਂ ਨੇ ਮਤੇ ਪਾਸ ਕਰ ਕੇ ਵੀ ਇਨ੍ਹਾਂ ਮੀਟਰਾਂ ਦਾ ਵਿਰੋਧ ਕੀਤਾ ਐ। ਕਿਸਾਨ ਜਥੇਬੰਦੀਆਂ ਦਾ ਕਹਿਣਾ ਐ ਕਿ ਇਹ ਸਾਰਾ ਕੁੱਝ ਕੇਂਦਰ ਸਰਕਾਰ ਦੀ ਸ਼ਹਿ ਤੇ ਕੀਤਾ ਜਾ ਰਿਹਾ ਐ, ਜੋ ਬਿਜਲੀ ਖੇਤਰ ਨੂੰ ਨਿੱਜੀ ਹੱਥਾਂ ਵਿਚ ਦੇ ਕੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਐ। ਲੋਕਾਂ ਨੇ ਸ਼ੰਕ ਜਾਹਰ ਕੀਤਾ ਕਿ ਇਹ ਮੀਟਰ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਬਿਜਲੀ ਦੇ ਰੀਚਾਰਜ ਕਰਵਾਉਣ ਲਈ ਮਜਬੂਰ ਕੀਤਾ ਜਾਵੇਗਾ ਜੋ ਆਮ ਲੋਕਾਂ ਦੀ ਲੁੱਟ ਹੋਵੇਗਾ। ਇਸੇ ਦੌਰਾਨ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਐ, ਜਿਸ ਵਿਚ  ਖਪਤਕਾਰ ਤੇ ਬਿਜਲੀ ਮੁਲਾਜਮ ਆਪਸ ਵਿਚ ਖਹਿੜਦੇ ਦਿਖਾਈ ਦੇ ਰਹੇ ਨੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।

LEAVE A REPLY

Please enter your comment!
Please enter your name here