ਬਠਿੰਡਾ ਪੁਲਿਸ ਵੱਲੋਂ ਕਾਰ ਚੋਰ ਗਰੋਹ ਦਾ ਪਰਦਾਫਾਸ਼/ ਪੁਲਿਸ ਵੱਲੋਂ ਮਕੈਨਿਕ ਤੇ ਕਬਾੜੀਏ ਸਮੇਤ ਤਿੰਨ ਨੂੰ ਕੀਤਾ ਕਾਬੂ

0
8

 

ਬਠਿੰਡਾ ਪੁਲਿਸ ਨੇ ਕਾਰ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਫੜੇ ਗਏ ਮੁਲਜਮਾਂ ਵਿਚ ਗੁਰਜੀਤ ਸਿੰਘ ਕਾਲਾ ਨਾਮ ਦਾ ਸਖਸ਼ ਵੀ ਸ਼ਾਮਲ ਐ ਜੋ ਕਿੱਤੇ ਵਜੋਂ ਮਕੈਨਿਕ ਐ ਅਤੇ ਕਾਰਾ ਚੋਰੀ ਕਰ ਕੇ ਅੱਗੇ ਕਬਾੜੀਏ ਕੋਲ ਵੇਚ ਦਿੰਦਾ ਸੀ। ਕਬਾੜੀਆਂ ਦੀ ਪਛਾਣ ਵੇਦ ਪ੍ਰਕਾਸ਼ ਤੇ ਰਾਜੇਸ਼ ਕੁਮਾਰ ਵਜੋਂ ਹੋਈ ਐ। ਪੁਲਿਸ ਨੇ ਤਿੰਨਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਸਿਵਲ ਲਾਈਨ ਨੇ ਦੱਸਿਆ ਕਿ ਅਜੀਤ ਰੋਡ ਤੋਂ ਤਿੰਨ ਕਾਰਾਂ ਚੋਰੀ ਹੋਈਆਂ ਸਨ। ਪੁਲਿਸ ਨੇ ਜਾਂਚ ਦੌਰਾਨ ਪਾਇਆ ਕਿ ਇਹ ਕਾਰਾ ਗੁਰਜੀਤ ਸਿੰਘ ਕਾਲਾਂ ਨਾਮ ਦੇ ਮਕੈਨਿਕ ਵੱਲੋਂ ਚੋਰੀ ਕੀਤੀਆਂ ਗਈਆਂ ਸਨ। ਇਹ ਰਾਤ ਸਮੇਂ ਬਾਜ਼ਾਰਾਂ ਵਿੱਚ ਘੁੰਮ ਕੇ ਜਿੱਥੇ ਪੁਰਾਣੀ ਕਾਰ ਖੜੀ ਵੇਖਦੇ ਸੀ, ਉਸ ਨੂੰ ਚੋਰੀ ਕਰ ਕੇ ਗਿੱਦੜਬਾਹਾ ਲਿਜਾ ਕੇ ਲੋਹਾ ਕਬਾਰੀਆਂ ਨੂੰ ਵੇਚ ਦਿੰਦਾ ਸੀ। ਪੁਲਿਸ ਨੇ ਮਕੈਨਿਕ ਸਮੇਤ ਕਬਾੜੀਆਂ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਦੇ ਕਬਜੇ ਵਿਚਂ ਦੋ ਕਾਰਾਂ ਬਰਾਮਦ ਕੀਤੀਆਂ । ਪੁਲਿਸ ਵੱਲੋਂ ਮੁਲਜਮਾਂ ਦੀ ਅਗਲੀ ਪੁਛਗਿੱਛ ਕੀਤੀ ਜਾ ਰਹੀ ਐ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।

LEAVE A REPLY

Please enter your comment!
Please enter your name here