ਆਉਣ ਵਾਲੀ ਪੰਜਾਬੀ ਫਿਲਮ ‘ਸਰਬਾਲਾ ਜੀ’ ਦੀ ਸਟਾਰ ਕਾਸਟ ਅਤੇ ਟੀਮ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਮੌਕੇ ਗਿੱਪੀ ਗਰੇਵਾਲ, ਐਮੀ ਵਿਰਕ, ਸਰਗੁਣ ਮਹਿਤਾ, ਨਿਮਰਤ ਖਹਿਰਾ, ਗੱਗੂ ਗਿੱਲ ਸਮੇਤ ਬਾਕੀ ਟੀਮ ਨੇ ਗੁਰੂ ਘਰ ਮੱਥਾ ਟੇਕ ਕੇ ਫਿਲਮ ਦੀ ਸਫਲਤਾ ਲਈ ਅਰਦਾਸ ਕੀਤੀ। ਫਿਲਮ ਦੀ ਟੀਮ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਧਾਰਮਿਕ ਅਦਬ ਨਾਲ ਵਿਸ਼ਵਾਸ ਜ਼ਾਹਿਰ ਕੀਤਾ ਕਿ ਇਹ ਫਿਲਮ ਸਿਰਫ ਮਨੋਰੰਜਨ ਨਹੀਂ, ਸਗੋਂ ਸੱਭਿਆਚਾਰਕ ਅਹਿਮੀਅਤ ਰੱਖਦੀ ਹੈ। ਉਨ੍ਹਾਂ ਕਿਹਾ ਕਿ ਸਿਖ ਇਤਿਹਾਸ ਅਤੇ ਰੂਹਾਨੀਤਾ ਨਾਲ ਜੁੜੀ ਇਹ ਕਹਾਣੀ ਦਰਸ਼ਕਾਂ ਨੂੰ ਸਿੱਖੀ ਦੇ ਅਸਲ ਮੂਲਾਂ ਦੀ ਯਾਦ ਦਿਵਾਏਗੀ।
ਦਰਬਾਰ ਸਾਹਿਬ ਵਿਖੇ ਨਤਮਸਕਰ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਗਿੱਪੀ ਗਰੇਵਾਲ ਨੇ ਕਿਹਾ ਕਿ ਉਹ ਸੱਚਖੰਡ ਦਰਬਾਰ ਸਾਹਿਬ ਆ ਕੇ ਆਪਣੇ ਆਪ ਨੂੰ ਧੰਨ ਸਮਝਦੇ ਹਨ। ਐਮੀ ਵਿਰਕ ਨੇ ਦੱਸਿਆ ਕਿ ਫਿਲਮ ਸਰਬਾਲਾ ਜੀ ਇੱਕ ਅਜਿਹਾ ਵਿਸ਼ਾ ਚੁਣਦੀ ਹੈ ਜੋ ਸਿੱਖ ਨੌਜਵਾਨੀ ਨੂੰ ਆਪਣੇ ਅਤੀਤ ਨਾਲ ਜੋੜੇਗਾ। ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਨੇ ਵੀ ਫਿਲਮ ਦੇ ਮਾਧਿਅਮ ਰਾਹੀਂ ਰੂਹਾਨੀ ਤੇ ਸੰਸਕਾਰਕ ਮੁੱਲਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਦੀ ਗੱਲ ਕਹੀ। ਫਿਲਮ 18 ਜੁਲਾਈ ਨੂੰ ਰਿਲੀਜ਼ ਹੋਣੀ ਉਮੀਦ ਹੈ ਅਤੇ ਇਹ ਪੰਜਾਬੀ ਦਰਸ਼ਕਾਂ ਲਈ ਇਕ ਵੱਖਰੀ ਅਤੇ ਪ੍ਰਭਾਵਸ਼ਾਲੀ ਪੇਸ਼ਕਸ਼ ਹੋ ਸਕਦੀ ਹੈ।