ਮੋਗਾ ’ਚ ਚੋਰਾਂ ਨੇ ਇਕੋ ਰਾਤ 5 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ/ ਸ਼ਟਰ ਤੋੜ ਕੇ ਨਕਦੀ ਤੇ ਖਾਣ-ਪੀਣ ਦਾ ਸਾਮਾਨ ਲੈ ਕੇ ਹੋਏ ਫਰਾਰ

0
20

ਮੋਗਾ ਸ਼ਹਿਰ ਅੰਦਰ ਚੋਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੋ ਰਹੇ ਨੇ। ਇਸ ਦੀ ਤਾਜ਼ਾ ਮਿਸਾਲ ਸ਼ਹਿਰ ਦੇ ਜ਼ੀਰਾ ਅਤੇ ਅੰਮ੍ਰਿਤਸਰ ਰੋਡ ਤੋਂ ਸਾਹਮਣੇ ਆਈ ਐ, ਜਿੱਥੇ ਚੋਰਾਂ ਨੇ ਇਕੋ ਰਾਤ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਐ। ਇੱਥੇ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਚੋਰ ਨਕਦੀ ਅਤੇ ਸਾਮਾਨ ਲੈ ਕੇ ਫਰਾਰ ਹੋ ਗਏ। ਦੁਕਾਨਦਾਰਾਂ ਦੇ ਦੱਸਣ ਮੁਤਾਬਕ ਚੋਰ ਵਰਨਾ ਕਾਰ ਵਿਚ ਆਏ ਸਨ। ਘਟਨਾ ਸਵੇਰੇ 3 ਵਜੇ ਦੀ ਐ। ਵਰਨਾ ਕਾਰ ਵਿਚ ਸਵਾਰ ਹੋ ਕੇ ਆਏ 5-6 ਨੌਜਵਾਨਾਂ ਨਾ ਦੁਕਾਨ ਦੇ ਸ਼ਟਰ ਤੋੜ ਕੇ ਅੰਦਰੋਂ ਨਕਦੀ ਅਤੇ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਚੋਰ ਦੁਕਾਨ ਅੰਦਰੋਂ ਜ਼ਰੂਰੀ ਕਾਗਜ਼ਾਤ ਵੀ ਲੈ ਗਏ। ਚੋਰੀ ਦੀਆਂ ਸਾਰੀਆਂ ਘਟਨਾਵਾਂ ਸੀਸੀਟੀਵੀ ਵਿਚ ਕੈਦ ਹੋ ਗਈਆਂ ਨੇ। ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਕਾਰਵਾਈ ਮੰਗੀ ਐ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here