ਪੰਜਾਬ ਲੁਧਿਆਣਾ ’ਚ ਚਿੱਟੇ ਦਿਨ ਘਰ ਅੰਦਰ ਦਾਖ਼ਲ ਹੋਇਆ ਚੋਰ/ ਮੋਬਾਈਲ ਤੇ ਨਕਦੀ ਲੈ ਕੇ ਹੋਇਆ ਫਰਾਰ By admin - July 11, 2025 0 23 Facebook Twitter Pinterest WhatsApp ਲੁਧਿਆਣਾ ਸ਼ਹਿਰ ਅੰਦਰ ਲੁਟੇਰਿਆਂ ਦੀਆਂ ਗਤੀਵਿਧੀਆਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਮਾਮਲਾ ਸ਼ਹਿਰ ਦੇ ਵਾਰਡ ਨੰਬਰ 26 ਅਧੀਨ ਆਉਂਦੀ ਫੋਕਲ ਪੁਆਇੰਟ ਕਾਲੋਨੀ ਤੋਂ ਸਾਹਮਣੇ ਆਈ ਐ, ਜਿੱਥੇ ਦਿਨ-ਦਿਹਾੜੇ ਘਰ ਅੰਦਰ ਦਾਖਲ ਹੋਇਆ ਚੋਰ ਇਕ ਆਈ ਫੋਨ ਤੇ ਨਕਦੀ ਚੋਰੀ ਕਰ ਕੇ ਫਰਾਰ ਹੋ ਗਿਆ। ਚੋਰ ਦੀ ਕਰਤੂਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ, ਜਿਸ ਵਿਚ ਇਕ ਪੈਦਲ ਆਉਂਦਾ ਸਖਸ ਘਰ ਅੰਦਰ ਦਾਖਲ ਹੁੰਦਾ ਅਤੇ ਚੋਰੀ ਕਰ ਕੇ ਫਰਾਰ ਹੁੰਦਾ ਦਿਖਾਈ ਦੇ ਰਿਹਾ ਐ। ਘਰ ਦੇ ਮਾਲਕ ਨੇ ਪੁਲਿਸ ਪ੍ਰਸ਼ਾਸਨ ਤੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤੀ ਦੀ ਮੰਗ ਕੀਤੀ ਐ ਤਾਂ ਜੋ ਲੋਕ ਸੁਰੱਖਿਅਤ ਮਹਿਸੂਸ ਕਰ ਸਕਣ।