ਤਰਨ ਤਾਰਨ ਐਸਐਸਪੀ ਤੋਂ ਸਾਬਕਾ ਫੌਜੀ ਨੇ ਮੰਗਿਆ ਇਨਸਾਫ਼/ ਜ਼ਮੀਨ ’ਤੇ ਧੱਕੇ ਨਾਲ ਕਬਜ਼ਾ ਕਰਨ ਵਾਲਿਆਂ ’ਤੇ ਮੰਗੀ ਕਾਰਵਾਈ

0
5

ਤਰਨ ਤਾਰਨ ਦੇ ਪਿੰਡ ਪਿੰਡ ਸੀਤੋ ਮਾਈ ਝੁੱਗਿਆ ਵਾਸੀ ਸਾਬਕਾ ਫੌਜੀ ਹਰਪਾਲ ਸਿੰਘ ਨੇ ਨਾਲ ਨੇੜਲੇ ਪਿੰਡ ਦੇ ਕੁੱਝ ਲੋਕਾਂ ਤੇ ਉਸ ਦੀ ਪੰਜ ਕਨਾਲਾਂ ਜਮੀਨ ਤੇ ਧੱਕੇ ਨਾਲ ਕਬਜ਼ਾ ਕਰਨ ਦੇ ਦੋਸ਼ ਲਾਉਂਦਿਆਂ ਐਸਐਸਪੀ ਤਰਨ ਤਰਨ ਤੋਂ ਇਨਸਾਫ ਦੀ ਮੰਗਿਆ ਐ। ਪੀੜਤ ਦਾ ਇਲਜਾਮ ਐ ਕਿ ਉਹ ਸਰਕਾਰੇ ਦਰਬਾਰੇ ਪਹੁੰਚ ਕਰ ਚੁੱਕਾ ਐ ਅਤੇ ਅਦਾਲਤ ਵਿਚ ਵੀ ਕੇਸ ਚੱਲ ਰਿਹਾ ਐ ਪਰ ਦੂਜੀ ਧਿਰ ਉਸ ਤੇ ਦਬਾਅ ਬਣਾ ਕੇ ਕਬਜਾ ਕਰੀ ਰੱਖਣਾ ਚਾਹੁੰਦੀ ਐ। ਪੀੜਤ ਨੇ ਐਸਐਸਪੀ ਨੂੰ ਮੰਗ ਪੱਤਰ ਦੇ ਕੇ ਇਨਸਾਫ ਦੀ ਮੰਗ ਕੀਤੀ ਐ। ਇਸੇ ਦੌਰਾਨ ਦੂਜੀ ਧਿਰ ਨੇ ਖੁਦ ਤੇ ਲੱਗੇ ਦੋਸ਼ ਨਕਾਰਦਿਆਂ ਸਾਬਕਾ ਫੌਜੀ ਦੇ ਗਲਤ ਪ੍ਰੋਪੇਗੰਡਾ ਕਰਨ ਦੇ ਇਲਜਾਮ ਲਾਏ ਨੇ। ਇਸ ਸਬੰਧੀ ਜਾਣਕਾਰੀ ਦੇਣ ਦੇ ਹੋਏ ਸਾਬਕਾ ਫੌਜੀ ਹਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਡੂਮਣੀਵਾਲੇ ਦੇ ਰਹਿਣ ਵਾਲੇ ਪ੍ਰਗਟ ਸਿੰਘ ਦੋਧੀ ਵੱਲੋਂ ਉਹਨਾਂ ਦੀ ਪੰਜ ਕਨਾਲਾਂ ਜਮੀਨ ਤੇ ਜਬਰੀ ਕਬਜ਼ਾ ਕੀਤਾ ਜਾ ਰਿਹਾ ਹੈ ਜਿਸ ਦਾ ਉਸ ਵੱਲੋਂ ਕਈ ਵਾਰ ਵਿਰੋਧ ਕੀਤਾ ਗਿਆ ਪਰ ਪ੍ਰਗਟ ਸਿੰਘ ਦੁਧੀ ਅਤੇ ਉਸਦੇ ਨਾਲ ਕੁਝ ਸਾਥੀ ਉਸ ਨਾਲ ਲੜਾਈ ਝਗੜਾ ਕਰਦੇ ਹਨ।  ਹਰਪਾਲ ਸਿੰਘ ਨੇ ਦੱਸਿਆ ਕਿ ਉਹ ਤਕਰੀਬਨ ਪੰਜ ਸੱਤ ਸਾਲ ਤੋਂ ਪਹਿਲੀ ਵਾਹ ਰਹੇ ਹਨ ਪਰ ਐਤਕੀ ਜਦ ਉਹ ਪੈਲੀ ਬੀਜਣ ਲੱਗੇ ਤਾਂ ਪ੍ਰਗਟ ਸਿੰਘ ਦੋਧੀ ਨੇ ਝੂਠੀ ਦਰਖਾਸਤ ਥਾਣੇ ਦੇ ਦਿੱਤੀ ਅਤੇ ਉਹਨਾਂ ਨੂੰ ਪੈਲੀ ਵਾਹੁਣ ਤੋਂ ਰੋਕ ਦਿੱਤਾ ਅਤੇ ਹੁਣ ਉਹਨਾਂ ਦੀ ਜਮੀਨ ਦੀ ਵੀ ਨਜਾਇਜ਼ ਤੌਰ ਤੇ ਤਕਸੀਮ ਆਪਣੇ ਨਾਮ ਕਰਵਾ ਲਈ ਜੋ ਕਿ ਬਿਲਕੁਲ ਗਲਤ ਹੈ। ਉਧਰ ਦੂਜੀ ਧਿਰ ਪ੍ਰਗਟ ਸਿੰਘ ਦੋਧੀ ਨੇ ਸਾਰੇ ਦੋਸ਼ਾਂ ਨਕਾਰਦਿਆਂ ਕਿਹਾ ਕਿ ਹਰਪਾਲ ਸਿੰਘ ਉਹਨਾਂ ਤੇ ਗਲਤ ਦੋਸ਼ ਲਾ ਰਿਹਾ ਹੈ ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਨੇ ਪਹਿਲਾਂ ਹੀ ਤਕਸੀਮ ਆਪ ਖੁਦ ਕਰਵਾਈ ਹੈ। ਉਹਨਾਂ ਕਿਹਾ ਕਿ ਹਰਪਾਲ ਸਿੰਘ ਦੀ ਪੰਜ ਕਨਾਲਾਂ  ਬਿਲਕੁਲ ਖਾਲੀ ਪਈ ਹੈ ਅਤੇ ਉਹ ਧੱਕੇ ਨਾਲ ਉਹਨਾਂ ਦੀ ਜਮੀਨ ਤੇ ਕਬਜ਼ਾ ਕਰ ਰਿਹਾ ਹੈ। ਪਟਵਾਰੀ ਸੁਨੀਲ ਕੁਮਾਰ ਨੇ ਕਿਹਾ ਕਿ ਕੋਰਟ ਵੱਲੋਂ ਮਿਲੇ ਆਰਡਰਾਂ ਮੁਤਾਬਕ ਦਖਲ ਦੀ ਰਿਪੋਰਟ ਦੋ ਧਿਰਾਂ ਵਿੱਚ ਪੇਸ਼ ਕੀਤੀ ਗਈ ਸੀ ਅਤੇ ਪਿੰਡ ਦੇ ਨੰਬਰਦਾਰ ਅਤੇ ਹੋਰ ਵਿਅਕਤੀਆਂ ਵੱਲੋਂ ਉਸ ਤੇ ਸਾਈਨ ਕਰਵਾਏ ਗਏ ਸਨ। ਫਿਲਹਾਲ ਕੋਈ ਤਕਸੀਮ ਉਹਨਾਂ ਵੱਲੋਂ ਨਹੀਂ ਕੀਤੀ ਗਈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਚੌਂਕੀ ਸਭਰਾ ਦੇ ਇੰਚਾਰਜ ਏਐਸਆਈ ਨਿਰਮਲ ਸਿੰਘ ਨੇ ਕਿਹਾ ਕਿ ਹਰਪਾਲ ਸਿੰਘ ਨੂੰ ਡੀਐਸਪੀ ਭੱਟੀ ਦੇ ਹੁਕਮਾਂ ਤੇ ਪੈਲੀ ਵਾਹੁਣ ਤੋਂ ਰੋਕਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਡੀਐਸਪੀ ਸਾਹਿਬ ਵੱਲੋਂ ਦੋ ਧਿਰਾਂ ਨੂੰ ਆਪਣੇ ਕੋਲ ਬੁਲਾਇਆ ਗਿਆ ਹੈ ਜੋ ਫੈਸਲਾ ਹੋਵੇਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here