ਜਲੰਧਰ ’ਚ ਬੀਐਸਐਨਐਲ ਦੇ ਹੱਕ ’ਚ ਨਿਤਰੇ ਸਾਂਸਦ ਚਰਨਜੀਤ ਚੰਨੀ/ ਬੀਐਸਐਨਐਲ ਨੂੰ ਮੁੜ ਪੈਰਾਂ ਸਿਰ ਕਰਨ ਲਈ ਮਾਰਿਆ ਹਾਂ ਦਾ ਨਾਅਰਾ/ ਕਿਹਾ, ਸਾਰਾ ਕੁੱਝ ਅੰਬਾਨੀ, ਅੰਡਾਨੀ ਨੂੰ ਦੇਣ ਤੇ ਤੁਲੀ ਹੋਈ ਐ ਸਰਕਾਰ

0
4

ਜਲੰਧਰ ਤੋਂ ਕਾਂਗਰਸੀ ਸਾਂਸਦ ਚਰਨਜੀਤ ਸਿੰਘ ਚੰਨੀ ਅੱਜ ਸਥਾਨਕ ਬੀਐਸਐਨਐਲ ਦਫਤਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਕੰਪਨੀ ਦੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਕੰਪਨੀ ਦੇ ਹੱਕ ਵਿਚ ਹਾਅ ਨਾਅਰਾ ਮਾਰਦਿਆਂ ਉਨ੍ਹਾਂ ਕਿਹਾ ਕਿ ਬੀਐਸਐਲਐਨ ਭਾਰਤ ਦੀ ਵਿਰਾਸਤੀ ਕੰਪਨੀ ਐ, ਪਰ ਦੁੱਖ ਨਾਲ ਕਹਿਣਾ ਪੈ ਰਿਹਾ ਐ ਕਿ ਇਹ ਕੰਪਨੀ ਅੱਜ ਡੁੱਬਣ ਕਿਨਾਰੇ ਪਹੁੰਚ ਚੁੱਕੀ ਐ ਜੋ ਵੱਡੀ ਚਿੰਤਾ ਦਾ ਵਿਸ਼ਾ ਐ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਸਰਕਾਰਾਂ ਦੀ ਮਿਲੀਭੁਗਤ ਨਾਲ ਹੋ ਰਿਹਾ ਐ ਜੋ ਪ੍ਰਾਈਵੇਟ ਖਿਡਾਰੀਆਂ ਨੂੰ ਲਾਭ ਪਹੁੰਚਾਉਣ ਲਈ ਤਤਪਰ ਰਹਿੰਦੀਆਂ ਨੇ। ਉਨ੍ਹਾਂ ਕਿਹਾ ਕਿ ਇਹੋ ਕੁੱਝ ਬੀਐਸਐਨਐਲ ਨਾਲ ਹੋਇਆ ਐ। ਦੇਸ਼ ਤੇ ਕਾਬਜ਼ ਧਿਰ ਨੇ ਬੀਐਸਐਨਐਲ ਨੂੰ ਕਮਜੋਰ ਕਰ ਕੇ ਇਸ ਦਾ ਫਾਇਦਾ ਅੰਬਾਨੀਆਂ ਅੰਡਾਨੀਆਂ ਨੂੰ ਪਹੁੰਚਾਇਆ ਐ।  ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਐ, ਜਿਸ ਬਾਰੇ ਹਰ ਭਾਰਤੀ ਨੂੰ ਆਵਾਜ਼ ਉਠਾਉਣ ਦੀ ਜ਼ਰੂਰਤ ਐ। ਉਨ੍ਹਾਂ ਕਿਹਾ ਕਿ ਬੀਐਸਐਨਐਲ ਅਜੇ 4ਜੀ ਸਪੀਡ ਤੇ ਹੀ ਘੁੰਮ ਰਹੀ ਐ ਜਦਕਿ ਪ੍ਰਾਈਵੇਟ ਕੰਪਨੀਆਂ 6ਜੀ ਤਕ ਪਹੁੰਚ ਗਈਆਂ ਨੇ। ਉਨ੍ਹਾਂ ਕਿਹਾ ਕਿ ਉਹ ਸਾਰਾ ਕੁੱਝ ਕੇਂਦਰ ਸਰਕਾਰ ਕਾਰਨ ਹੋਇਆ ਐ, ਜੋ ਪ੍ਰਾਈਵੇਟ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਸਾਜ਼ਿਸ਼ ਤਹਿਤ ਬੀਐਸਐਨਐਲ ਨੂੰ ਲਗਾਤਾਰ ਕਮਜੋਰ ਕਰ ਰਹੀ ਐ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਦੇਸ਼ ਭਰ ਅੰਦਰ ਬੀਐਸਐਨਐਲ ਦੀ ਸਰਦਾਰੀ ਹੁੰਦੀ ਸੀ ਪਰ ਹੁਣ ਬੀਐਸਐਨਐਲ ਪਿਛੜ ਗਈ ਐ ਜਦਕਿ ਬੀਐਸਐਨਐਲ ਦੇ ਟਾਵਰ ਵਰਤ ਕੇ ਪ੍ਰਾਈਵੇਟ ਕੰਪਨੀਆਂ ਕਾਫੀ ਅੱਗੇ ਲੰਘ ਗਈਆਂ ਨੇ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਵਿਰਾਸਤੀ ਕੰਪਨੀਆਂ ਨੂੰ ਬਚਾਉਣ ਲਈ ਇਕਜੁਟ ਹੋਣ ਦੀ ਲੋੜ ਐ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੀਆਂ ਸਾਰੀਆਂ ਵਿਰਾਸਤੀ ਕੰਪਨੀਆਂ ਤੇ ਵੀ ਨਿੱਜੀ ਕੰਪਨੀਆਂ ਦਾ ਕਬਜ਼ਾ ਹੋ ਜਾਵੇਗਾ।

LEAVE A REPLY

Please enter your comment!
Please enter your name here