ਜਲੰਧਰ ਦੇ ਫਗਵਾੜਾ ਗੇਟ ਵਿਖੇ ਸਥਿਤ ਗੁਰੂ ਨਾਨਕ ਮੋਬਾਈਲ ਨਾਮ ਦੀ ਦੁਕਾਨ ਤੇ ਜੀਐਸਟੀ ਵਿਭਾਗ ਦੀ ਟੀਮ ਨੇ ਰੇਡ ਕੀਤੀ। ਇਸ ਰੇਡ ਨੂੰ ਲੈ ਕੇ ਦੁਕਾਨਦਾਰਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਕੇ ਜੀਐਸਟੀ ਵਿਭਾਗ ਖਿਲਾਫ ਪ੍ਰਦਰਸ਼ਨ ਕੀਤਾ। ਦੁਕਾਨਦਾਰਾਂ ਨੇ ਧੱਕਾ ਬੰਦ ਨਾ ਕਰਨ ਦੀ ਸੂਰਤ ਵਿਚ ਦੁਕਾਨਾਂ ਬੰਦ ਕਰ ਕੇ ਚਾਬੀਆਂ ਪ੍ਰਸ਼ਸਾਨ ਨੂੰ ਸੌਂਪਣ ਦੀ ਚਿਤਾਵਨੀ ਦਿੱਤੀ ਐ। ਦੁਕਾਨਦਾਰਾਂ ਦਾ ਕਹਿਣਾ ਐ ਕਿ ਵਪਾਰੀ ਵਰਗ ਪਹਿਲਾਂ ਹੀ ਪ੍ਰੇਸ਼ਾਨੀ ਦੇ ਦੌਰ ਵਿਚੋਂ ਲੰਘ ਰਿਹਾ ਐ ਪਰ ਜੀਐਸਟੀ ਵਿਭਾਗ ਦੁਕਾਨਾਂ ਤੇ ਰੇਡ ਕਰ ਕੇ ਬੇਵਜ੍ਹਾ ਪ੍ਰੇਸ਼ਾਨ ਕਰ ਰਿਹਾ ਐ। ਉਨ੍ਹਾਂ ਕਿਹਾ ਕਿ ਜੇਕਰ ਜੀਐਸਟੀ ਵਿਭਾਗ ਨੇ ਰੇਡ ਦਾ ਸਿਲਸਿਲਾ ਬੰਦ ਨਾ ਕੀਤਾ ਤਾਂ ਉਹ ਦੁਕਾਨਾਂ ਬੰਦ ਕਰ ਕੇ ਚਾਬੀਆਂ ਪ੍ਰਸ਼ਾਸਨ ਨੂੰ ਸੌਂਪ ਦੇਣਗੇ। ਦੁਕਾਨਦਾਰਾਂ ਦਾ ਕਹਿਣਾ ਐ ਉਨ੍ਹਾਂ ਦਾ ਸਬਰ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦੁਕਾਨਦਾਰਾਂ ਨੂੰ ਛਾਪੇਮਾਰੀ ਨਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਹੁਣ ਅਚਾਨਕ ਜੀਐਸਟੀ ਵਿਭਾਗ ਵੱਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਐ। ਵਪਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਿਭਾਗ ਇਸ ਤਰ੍ਹਾਂ ਛਾਪੇਮਾਰੀ ਕਰਦਾ ਰਿਹਾ ਤਾਂ ਉਹ ਜਲਦੀ ਹੀ ਦੁਕਾਨਾਂ ਬੰਦ ਕਰਕੇ ਚਾਬੀਆਂ ਪ੍ਰਸ਼ਾਸਨ ਨੂੰ ਦੇ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੁਕਾਨਦਾਰ ਬਾਰੇ ਕੋਈ ਸ਼ਿਕਾਇਤ ਐ ਤਾਂ ਵਿਭਾਗ ਵੱਲੋਂ ਉਸਨੂੰ ਬੁਲਾ ਕੇ ਗੱਲ ਕੀਤੀ ਜਾਣੀ ਚਾਹੀਦੀ ਹੈ, ਪਰ ਦੁਕਾਨ ‘ਤੇ ਛਾਪਾ ਮਾਰਨਾ ਨਿੰਦਣਯੋਗ ਹੈ।