ਫਗਵਾੜਾ ’ਚ ਇਕ ਬਜ਼ੁਰਗ ਮਹਿਲਾ ਦੇ ਚੱਲਦੀ ਬੱਸ ਵਿਚੋਂ ਡਿੱਗਣ ਦੀ ਖਬਰ ਸਾਹਮਣੇ ਆਈ ਐ। ਘਟਨਾ ਬੀਤੀ ਦੇਰ ਸ਼ਾਮ ਦੀ ਐ। ਜਾਣਕਾਰੀ ਅਨੁਸਾਰ ਇਕ ਬਜ਼ੁਰਗ ਔਰਤ ਅੰਮ੍ਰਿਤਸਰ ਡੀਪੂ ਦੀ ਸਰਕਾਰੀ ਬੱਸ ਵਿਚ ਸਵਾਰ ਹੋ ਕੇ ਚੰਡੀਗੜ੍ਹ ਤੋਂ ਫਗਵਾੜਾ ਆ ਰਹੀ ਸੀ ਕਿ ਜਿਵੇਂ ਹੀ ਬੱਸ ਹੁਸ਼ਿਆਰਪੁਰ ਬਾਈਪਾਸ ਤੇ ਪੁੱਜੀ ਤਾਂ ਉਕਤ ਮਾਤਾ ਬੱਸ ਥੱਲੇ ਉਤਰਨ ਲੱਗੀ ਤਾਂ ਅਚਾਨਕ ਥੱਲੇ ਡਿੱਗ ਗਈ। ਇਸ ਕਾਰਨ ਔਰਤ ਦੇ ਸਿਰ ਵਿਚ ਸੱਟ ਲੱਗ ਗਈ। ਔਰਤ ਦੇ ਨਾਲ ਆਈ ਨੌਜਵਾਨ ਦੇ ਦੱਸਣ ਮੁਤਾਬਕ ਘਟਨਾ ਵਾਪਰਨ ਵੇਲੇ ਡਰਾਈਵਰ ਫੋਨ ਤੇ ਗੱਲ ਕਰ ਰਿਹਾ ਸੀ ਅਤੇ ਉਸ ਨੇ ਬਿਨਾਂ ਰੋਕੇ ਹੀ ਬੱਸ ਅੱਗੇ ਭਜਾ ਲਈ, ਜਿਸ ਕਰ ਕੇ ਬਜ਼ੁਰਗ ਮਹਿਲਾ ਥੱਲੇ ਡਿੱਗ ਗਈ। ਡਰਾਈਵਰ ਨੇ ਸਾਰੇ ਆਪਣੇ ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਐ। ਰਾਈਵਰ ਦੇ ਦੱਸਣ ਮੁਤਾਬਕ ਮਾਤਾ ਨੇ ਸਾਨੂੰ ਰਸਤੇ ਵਿੱਚ ਉਤਰਨ ਬਾਰੇ ਦੱਸਿਆ ਹੀ ਨਹੀਂ ਸੀ ਅਤੇ ਜਦੋਂ ਸਪੀਡ ਬਰੇਕਰ ਕਾਰਨ ਬੱਸ ਥੋੜਾ ਹੌਲੀ ਹੋਈ ਤਾਂ ਮਾਤਾ ਨੇ ਉਤਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਹੇਠਾਂ ਡਿੱਗਣ ਕਾਰਨ ਜਖਮੀ ਹੋ ਗਈ। ਡਰਾਈਵਰ ਨੇ ਬੱਸ ਵਿੱਚ ਬੈਠੀਆਂ ਸਵਾਰੀਆਂ ਦੀ ਗਵਾਹੀ ਵੀ ਭਰਾਈ ਜਿਸ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ। ਬੱਸ ਵਿੱਚੋ ਡਿੱਗ ਕੇ ਜ਼ਖ਼ਮੀ ਹੋਈ ਔਰਤ ਨੂੰ ਮੌਕੇ ‘ਤੇ ਮੌਜੂਦ ਲੋਕਾਂ ਨੇ ਸਿਵਲ ਹਸਪਤਾਲ ਪਹੁੰਚਾਇਆ ਜਿਸ ਤੋਂ ਬਾਅਦ ਉਸਦੇ ਹੋਰ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਪਹੁੰਚ ਗਏ।