ਡਾਕਟਰ ਜੋੜੇ ਨੇ ਕਾਇਮ ਕੀਤੀ ਸਭਿਆਚਾਰ ਨਾਲ ਪਿਆਰ ਦੀ ਮਿਸਾਲ/ 47 ਸਾਲ ਦੀ ਉਮਰ ਵਿਚ ਬੀਬੀ ਨੇ ਜਿੱਤਿਆ ਮਿਸਿਜ਼ ਪੰਜਾਬ ਦਾ ਖਿਤਾਬ

0
5

ਅਜੋਕੇ ਸਮੇਂ ਜਿੱਥੇ ਨੌਜਵਾਨ ਪੀੜ੍ਹੀ ਪੜ੍ਹ ਲਿਖ ਕੇ ਪੰਜਾਬੀ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ ਉਥੇ ਹੀ ਇੱਕ ਡਾਕਟਰ ਜੋੜੇ ਨੇ ਪੰਜਾਬੀ ਸਭਿਆਚਾਰ ਨਾਲ ਪਿਆਰ ਦੀ ਮਿਸਾਲ ਕਾਇਮ ਕੀਤੀ ਐ। ਇਹ ਜੋੜਾ ਨੇ ਪੰਜਾਬੀ ਸੱਭਿਆਚਾਰ ਨੂੰ ਇਨਾ ਪਿਆਰ ਕਰਦਾ ਹੈ ਕਿ ਲਗਾਤਾਰ ਆਪਣੇ ਸੱਭਿਆਚਾਰ ਨਾਲ ਜੁੜੀਆਂ ਵੀਡੀਓਜ਼ ਬਣਾ ਕੇ ਆਪਣੇ ਪਿਆਰ ਦਾ ਪ੍ਰਗਟਾਵਾ ਕਰ ਰਿਹਾ ਐ। ਆਪਣੇ ਇਸੇ ਸ਼ੌਕ ਦੀ ਬਦੌਲਤ ਉਹ ਚੰਡੀਗੜ੍ਹ ਦੇ ਕਲਾ ਭਵਨ ਵਿਖੇ ਹੋਏ ਸਮਾਗਮ ਦੌਰਾਨ ਮਿਸਿਜ਼ ਪੰਜਾਬ ਚੁਣੇ ਗਏ ਨੇ। ਉਨ੍ਹਾਂ ਦਾ ਅਗਲਾ ਟੀਚਾ ਮਿਸਿਜ਼ ਇੰਡੀਆ ਖਿਤਾਬ ਜਿੱਤਣਾ ਐ, ਜਿਸ ਲਈ ਉਹ ਲਗਾਤਾਰ ਮਿਹਨਤ ਕਰ ਰਹੇ ਨੇ। ਦੱਸ ਦਈਏ ਕਿ ਡਾਕਟਰ ਵਰਿੰਦਰ ਮੋਹਨ ਜਿੱਥੇ ਦਿਮਾਗੀ ਰੋਗਾਂ ਦੇ ਮਾਹਰ ਹਨ ਅਤੇ ਸਰਕਾਰੀ ਹਸਪਤਾਲ ਵਿੱਚ ਸੀਨੀਅਰ ਮੈਡੀਕਲ ਅਫਸਰ ਹਨ ਉਥੇ ਹੀ ਉਹਨਾਂ ਦੀ ਪਤਨੀ ਡਾਕਟਰ ਤਕਦੀਰ ਕੰਪਿਊਟਰ ਸਾਇੰਸ ਵਿੱਚ ਪੀਐਚਡੀ ਹਨ ਅਤੇ ਲੈਕਚਰਾਰ ਲੱਗੇ ਹਨ। ਡਾਕਟਰ ਤਕਦੀਰ ਪੁਰਾਣੇ ‌ਸੱਭਿਆਚਾਰਕ ਗਾਣਿਆਂ ਤੇ ਉਸੇ ਨਾਲ ਹੀ ਜੁੜੀ ਲੋਕੇਸ਼ਨ ਅਤੇ ਡਰੈਸ ਵਿੱਚ ਐਕਟਿੰਗ ਕਰਦੇ ਹਨ ਅਤੇ ਡਾਕਟਰ ਵਰਿੰਦਰ ਮੋਹਨ ਉਸ ਨੂੰ ਕੈਮਰੇ ਵਿੱਚ ਕੈਦ ਕਰਦੇ ਹਨ। ਇਹਨਾਂ ਦੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੇ ਹਨ ਅਤੇ ਇਹਨਾਂ ਵੀਡੀਓਜ ਦੀ ਬਦੌਲਤ ਉਹਨਾਂ ਨੂੰ ਚੰਡੀਗੜ੍ਹ ਵਿਖੇ ਇੱਕ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ ਜਿਸ ਵਿੱਚ ਉਹਨਾਂ ਨੂੰ ਬੋਲੀਵੁੱਡ ਸਟਾਰ ਰਾਹੂਲ ਰਾਏ ਨਾਲ ਮਿਲਣ ਤੇ ਕੁਝ ਸਮਾਂ ਬਿਤਾਉਣ ਦਾ ਮੌਕਾ ਵੀ ਮਿਲਿਆ । ਇਹੋ ਨਹੀਂ ਕੁਝ ਦਿਨ ਪਹਿਲਾਂ ਆਪਣੇ ਸੱਭਿਆਚਾਰ ਪ੍ਰਤੀ ਪਿਆਰ ਦੀ ਬਦੌਲਤ ਹੀ ਚੰਡੀਗੜ੍ਹ ਦੇ ਕਲਾ ਭਵਨ ਵਿਖੇ ਕਰਾਏ ਗਏ ‘ਰੈਂਪ ਤੇ ਪੰਜਾਬ’ ਪ੍ਰੋਗਰਾਮ ਵਿੱਚ ‌ ਡਾਕਟਰ ਤਕਦੀਰ ‘ਮਿਸਿਜ ਪੰਜਾਬ ‘ਚੁਣੇ ਗਏ ਹਨ ਅਤੇ ਹੁਣ ਆਪਣੇ ਇਸ ਸ਼ੌਂਕ ਨੂੰ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਦਰਸ਼ਨ ਕਰਨ ਦੀ ਇੱਛਾ ਰੱਖਦੇ ਹਨ।

LEAVE A REPLY

Please enter your comment!
Please enter your name here