
ਅਬੋਹਰ ਸ਼ਹਿਰ ਤੋਂ ਇਕ ਅਵਾਰਾ ਗਾਂ ਵੱਲੋਂ 10 ਸਾਲਾ ਬੱਚੇ ਤੇ ਹਮਲੇ ਦੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਐ। ਇਹ ਆਵਾਰਾ ਗਾਂ ਨੇ ਘਰ ਦੇ ਬਾਹਰ ਖੇਡ ਰਹੇ 7 ਸਾਲਾ ਬੱਚੇ ਤੇ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਗਾਂ ਦੇ ਹਮਲੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਵਿਚ ਗਾਂ ਬੱਚੇ ’ਤੇ ਲਗਾਤਾਰ ਹਮਲੇ ਕਰ ਰਹੀ ਐ ਅਤੇ ਲੋਕ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਨੇ। ਅਖੀਰ ਇਕ ਸਖਸ ਬੱਚੇ ਨੂੰ ਲੱਤ ਤੋਂ ਫੜ ਕੇ ਘਰ ਅੰਦਰ ਦਾਖਲ ਹੋ ਜਾਂਦਾ ਐ। ਇਸ ਤੋਂ ਬਾਦ ਵੀ ਗਾਂ ਘਰ ਦੇ ਗੇਟ ਅੰਦਰ ਜਾਣ ਦੀ ਕੋਸ਼ਿਸ਼ ਕਰਦੀ ਰਹੀ ਅਤੇ ਕਾਫੀ ਦੇਰ ਤਕ ਘਰ ਦੇ ਬਾਹਰ ਘੁੰਮਦੀ ਰਹਿੰਦੀ ਐ। ਲੋਕਾਂ ਨੇ ਪ੍ਰਸ਼ਾਸਨ ਤੋਂ ਅਵਾਰਾ ਪਸ਼ੂਆਂ ਤੋਂ ਨਿਜ਼ਾਤ ਦਿਵਾਉਣ ਦੀ ਮੰਗ ਕੀਤੀ ਐ। ਜਾਣਕਾਰੀ ਅਨੁਸਾਰ, ਦਿਆਲ ਨਗਰੀ ਗਲੀ ਨੰਬਰ 7 ਵਿੱਚ ਤਿੰਨ ਸਾਲਾ ਸ਼ਿਬੂ ਪੁੱਤਰ ਦਵਿੰਦਰ ਘਰ ਦੇ ਬਾਹਰ ਖੇਡ ਰਿਹਾ ਸੀ, ਜਦੋਂ ਇੱਕ ਆਵਾਰਾ ਗਾਂ ਗਲੀ ਵਿੱਚ ਆਈ ਅਤੇ ਬੱਚੇ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਜਦੋਂ ਘਰ ਦੀ ਔਰਤ ਨੇ ਰੌਲਾ ਪਾਇਆ ਅਤੇ ਪਰਿਵਾਰ ਦੇ ਹੋਰ ਮੈਂਬਰ ਘਰੋਂ ਬਾਹਰ ਆ ਗਏ ਅਤੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਗਾਂ ਨੇ ਉਨ੍ਹਾਂ ਸਾਰਿਆਂ ‘ਤੇ ਵੀ ਹਮਲੇ ਦੀ ਕੋਸ਼ਿਸ਼ ਕੀਤੀ। ਗਾਂ ਕਈ ਮਿੰਟਾਂ ਤੱਕ ਬੱਚੇ ‘ਤੇ ਹਮਲਾ ਕਰਦੀ ਰਹੀ ਅਤੇ ਉਸਨੂੰ ਮਾਰਨ ‘ਤੇ ਬਜਿੱਦ ਸੀ। ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਇਹ ਬੱਚੇ ਨੂੰ ਛੱਡਣ ਲਈ ਤਿਆਰ ਨਹੀਂ ਸੀ। ਬੱਚੇ ਦੀ ਮਾਂ ਸੁਮਨ ਅਤੇ ਪਿਤਾ ਦਵਿੰਦਰ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਉਸਦੀ ਜਾਨ ਬਚਾਈ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਲੋਕਾਂ ਨੇ ਬੱਚੇ ਨੂੰ ਬਚਾਇਆ ਅਤੇ ਘਰ ਅੰਦਰ ਲੈ ਆਏ, ਪਰ ਗਾਂ ਘਰ ਦੇ ਬਾਹਰ ਘੁੰਮਦਾ ਰਿਹਾ। ਦੱਸ ਦਈਏ ਕਿ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਨੂੰ ਫੜਨ ਦੀ ਮੁਹਿੰਮ ਪਿਛਲੇ ਕਈ ਮਹੀਨਿਆਂ ਤੋਂ ਬੰਦ ਹੈ ਕਿਉਂਕਿ ਫਾਜ਼ਿਲਕਾ ਦੇ ਸਲੇਮਸ਼ਾਹ ਵਿੱਚ ਬਣੀ ਸਰਕਾਰੀ ਗਊਸ਼ਾਲਾ ਵਿੱਚ ਹੋਰ ਜਾਨਵਰ ਰੱਖਣ ਦੀ ਸਮਰੱਥਾ ਨਹੀਂ ਐ। ਲੋਕਾਂ ਨੇ ਪ੍ਰਸ਼ਾਸਨ ਤੋਂ ਅਵਾਰਾ ਪਸ਼ੂਆਂ ਤੋਂ ਨਿਜਾਤ ਦਿਵਾਉਣ ਦੀ ਅਪੀਲ ਕੀਤੀ ਐ।


