
ਪੰਜਾਬ ਸਰਕਾਰ ਦੇ ਨਸ਼ਿਆਂ ਖਿਲਾਫ ਸਖਤੀ ਦੇ ਬਾਵਜੂਦ ਜਲਾਲਾਬਾਦ ਹਲਕੇ ਅੰਦਰ ਨੌਜਵਾਨਾਂ ਦੀਆਂ ਨਸ਼ੇ ਨਾਲ ਮੌਤਾਂ ਦਾ ਸਿਲਸਿਲਾ ਥੰਮ ਨਹੀਂ ਰਿਹਾ। ਤਾਜ਼ਾ ਹਲਕੇ ਦੇ ਪਿੰਡ ਘਾਂਗਾ ਤੋਂ ਸਾਹਮਣੇ ਆਇਆ ਐ, ਜਿੱਥੇ ਦੇ ਵਾਸੀ ਨੌਜਵਾਨ ਦੀ ਪਿੰਡ ਫੁੱਲੀਆਂ ਵਾਲਾ ਦੇ ਸੇਮ ਨਾਲੇ ਕੰਢਿਆ ਲਾਸ਼ ਬਰਾਮਦ ਹੋਈ ਐ। ਮ੍ਰਿਤਕ ਦੀ ਬਾਂਹ ਵਿਚ ਟੀਕਾ ਲੱਗਿਆ ਹੋਇਆ ਸੀ, ਜਿਸ ਤੋਂ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਣ ਦਾ ਸ਼ੱਕ ਐ। ਉਧਰ ਸਥਾਨਕ ਵਾਸੀਆਂ ਨੇ ਇਲਾਕੇ ਵਿਚ ਸ਼ਰੇਆਮ ਨਸ਼ੇ ਵਿੱਕਣ ਦੀ ਗਵਾਹੀ ਭਰਦਿਆਂ ਕਿਹਾ ਕਿ ਜੇਕਰ ਕੋਈ ਨਸ਼ਾ ਤਸਕਰਾਂ ਖਿਲਾਫ ਮੂੰਹ ਖੋਲ੍ਹਦਾ ਐ ਤਾਂ ਉਸ ਨਾਲ ਕੁੱਟਮਾਰ ਕਰ ਦਿੱਤੀ ਜਾਂਦੀ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਮ੍ਰਿਤਕ ਝੋਨੇ ਦੇ ਖੇਤ ਵਿਚ ਮੂਧਾ ਡਿੱਗਾ ਪਿਆ ਸੀ, ਜਿਸ ਨੂੰ ਵੇਖ ਕੇ ਜ਼ਮੀਨ ਮਾਲਕ ਨੇ ਪੁਲਿਸ ਨੂੰ ਸੂਚਿਤ ਕੀ ਤਾ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਸਿਟੀ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਮੌਕੇ ਤੇ ਪਹੁੰਚੀ ਐਸਐਚਓ ਅਮਰਜੀਤ ਕੌਰ ਨੇ ਦੱਸਿਆ ਕਿ ਸ਼ੁਰੂਆਤੀ ਤੌਰ ਤੇ ਬਾਂਹ ਦੇ ਵਿੱਚ ਲੱਗੀ ਸਰਿੰਜ ਤੋਂ ਹੀ ਲੱਗ ਰਿਹਾ ਕਿ ਓਵਰਡੋਜ਼ ਕਾਰਨ ਇਸ ਦੀ ਮੌਤ ਹੋਈ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਿੰਡ ਫਲੀਆਂਵਾਲਾ ਦੇ ਵਿੱਚ 15 ਤੋਂ 20 ਘਰ ਹਨ ਜੋ ਚਿੱਟਾ ਵੇਚਦੇ ਨੇ। ਪੁਲਿਸ ਦੀ ਕਾਰਜਗਾਰੀ ਤੇ ਸਵਾਲ ਖੜ੍ਹੇ ਕਰਦਿਆਂ ਲੋਕਾਂ ਨੇ ਕਿਹਾ ਕਿ ਚਿੱਟੇ ਦੇ ਵਪਾਰੀ ਜਦ ਪੁਲਿਸ ਤੋਂ ਛੁੱਟ ਕੇ ਵਾਪਸ ਆਉਂਦੇ ਹਨ ਤਾਂ ਸ਼ਿਕਾਇਤ ਕਰਤਾ ਨਾਲ ਕੁੱਟਮਾਰ ਹੁੰਦੀ ਹੈ। ਅਕਸਰ ਹੀ ਕਈ ਲੋਕ ਇਸ ਕੁੱਟਮਾਰ ਤੋਂ ਦੁਖੀ ਹੋ ਕੇ ਫਿਰ ਆਵਾਜ਼ ਨਹੀਂ ਚੱਕਦੇ। ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਵਿੱਚ ਚਿੱਟੇ ਦੇ ਨਾਲ ਜਲਾਲਾਬਾਦ ਹਲਕੇ ਚ ਵੱਡੇ ਪੱਧਰ ਤੇ ਨੌਜਵਾਨ ਮੌਤ ਦੇ ਮੂੰਹ ਚ ਪਹੁੰਚ ਚੁੱਕੇ ਨੇ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ।

