ਕਪੂਰਥਲਾ ਦੇ ਫੱਤੂਢੀਂਗਾ ’ਚ ਵਿਕਾਸ ਕੰਮਾਂ ਨੂੰ ਲੈ ਕੇ ਲੜਾਈ/ ਝਗੜੇ ’ਚ ਤਿੰਨ ਜਣੇ ਜ਼ਖਮੀ, ਹਸਪਤਾਲ ਵੀ ਹੰਗਾਮਾ/ ਡਾਕਟਰਾਂ ਨੇ ਸੱਦੀ ਪੁਲਿਸ, ਦੋਵੇਂ ਧਿਰਾਂ ਨੇ ਕੁੱਟਮਾਰ ਦੇ ਲਗਾਏ ਇਲਜ਼ਾਮ

0
11

ਕਪੂਰਥਲਾ ਅਧੀਨ ਆਉਂਦੇ ਫੱਤੂਢੀਂਗਾ ਵਿਖੇ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਵਿਕਾਸ ਕੰਮਾਂ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ। ਇਸ ਦੌਰਾਨ ਤਰਕਾਰ ਇਸ ਕਦਰ ਵੱਧ ਗਈ ਕਿ ਗੱਲ ਹੱਥੋਂਪਾਈ ਤਕ ਪਹੁੰਚ ਗਈ। ਇਸ ਦੌਰਾਨ ਦੋਵੇਂ ਧਿਰਾਂ ਦੇ ਤਿੰਨ ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਜਾ ਕੇ ਦੋਵੇਂ ਧਿਰਾਂ ਮੁੜ ਆਹਮੋ ਸਾਹਮਣੇ ਹੋ ਗਈਆਂ। ਹਾਲਾਤ ਵਿਗੜਦੇ ਵੇਖ ਡਾਕਟਰਾਂ ਨੇ ਕੰਟਰੋਲ ਰੂਮ ਤੇ ਫੋਨ ਕਰ ਕੇ ਪੁਲਿਸ ਲਈ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਜਦਕਿ ਕੁੱਝ ਫਰਾਰ ਹੋ ਗਏ। ਦੋਵੇਂ ਧਿਰਾਂ ਨੇ ਇਕ-ਦੂਜੇ ਤੇ ਹਮਲੇ ਦੇ ਇਲਜਾਮ ਲਾਏ ਨੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਸਿਵਲ ਹਸਪਤਾਲ ਵਿਚ ਜੇਰੇ ਇਲਾਜ ਗੁਰਦੀਪ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਫੱਤੂਢੀਂਗਾ  ਨੇ ਦੱਸਿਆ ਕਿ ਉਸਦੇ ਪਿਤਾ ਪਿੰਡ ਦੇ ਸਰਪੰਚ ਹਨ ਤੇ ਉਨ੍ਹਾਂ ਨੇ ਮਤਾ ਪਾ ਕੇ ਪਿੰਡ ਵਿਚ ਗਲੀਆਂ ਵਿਚ ਹੋਏ ਨਜਾਇਜ਼ ਕਬਜ਼ੇ ਹਟਾਉਣੇ ਸ਼ੁਰੂ ਕੀਤੇ ਸਨ। ਦੂਜੀ ਧਿਰ ਦੇ ਮਲੂਕ ਸਿੰਘ ਪੁੱਤਰ ਬਹਾਦਰ ਸਿੰਘ ਨੇ ਕਥਿਤ ਤੌਰ ‘ਤੇ ਉਨ੍ਹਾਂ ਦੇ ਇਨ੍ਹਾਂ ਕੰਮਾਂ ਵਿਚ ਵਿਘਣ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਨਜਾਇਜ਼ ਤੋੜੇ ਗਏ ਥੜੇ ਨੂੰ ਮੁੜ ਬਣਾ ਕੇ  ਕੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਦਿੱਤ। ਜਦੋਂ ਇਸ ਸਬੰਧੀ ਉਨ੍ਹਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਹਮਲਾ ਕਰਕੇ ਮੈਨੂੰ ਤੇ  ਕਰਨਵੀਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਸ਼ਾਹਕੋਟ ਨੂੰ ਜ਼ਖ਼ਮੀ ਕਰ ਦਿੱਤਾ। ਉਧਰ ਦੂਜੀ ਧਿਰ ਨੇ ਵੀ ਆਪਣਾ ਪੱਖ ਰੱਖਿਆ ਐ। ਦੂਜੀ ਧਿਰ ਦੇ ਮਲੂਕ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੀਆਂ ਕਮੀਆਂ ਨੂੰ  ਲੈ ਕੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ  ਜਾਗਰੂਕ ਕਰਦਾ ਹੈ ਜਿਸ ਕਾਰਨ ਅੱਜ ਸਵੇਰੇ ਮੇਰੇ ਭਰਾ ਦੇ ਲੜਕੇ ਨੂੰ  ਗੁਰਦੀਪ ਸਿੰਘ ਤੇ ਉਸਦੇ ਸਾਥੀਆਂ ਨੇ ਥਾਣਾ ਫੱਤੂਢੀਂਗਾ ਵਿਖੇ ਫੜਾ ਦਿੱਤਾ।  ਜਦੋਂ ਮੈਂ ਫੱਤੂਢੀਂਗਾ ਥਾਣੇ ਵੱਲ ਨੂੰ  ਜਾ ਰਿਹਾ ਸੀ ਤਾਂ ਗੁਰਦੀਪ ਸਿੰਘ ਤੇ ਉਸਦੇ ਸਾਥੀਆਂ ਨੇ ਮੇਰੇ ‘ਤੇ ਹਮਲਾ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ। ਜਦੋਂ ਮੈਂ ਇਲਾਜ ਲਈ ਸਿਵਲ ਹਸਪਤਾਲ ਆਇਆ ਤਾਂ ਇੱਥੇ ਵੀ ਉਨ੍ਹਾਂ ਨੇ ਮੇਰੇ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ  ਹਿਰਾਸਤ ਵਿਚ ਲੈ ਕੇ ਮਾਹੌਲ ਸ਼ਾਂਤ ਕੀਤਾ।| ਇਸ ਸਬੰਧੀ ਡਿਊਟੀ ਡਾ. ਰਾਹੁਲ ਨੇ ਦੋਵਾਂ ਧਿਰਾਂ ਦੀ ਐਮ.ਐਲ.ਆਰ. ਕੱਟ ਕੇ ਸਬੰਧਿਤ ਥਾਣੇ ਨੂੰ  ਭੇਜ ਦਿੱਤੀ ਹੈ ਤੇ ਦੋਵਾਂ ਧਿਰਾਂ ਦਾ ਇਲਾਜ ਜਾਰੀ ਹੈ।

LEAVE A REPLY

Please enter your comment!
Please enter your name here