ਕਪੂਰਥਲਾ ਦੇ ਪਿੰਡ ਫੁੱਲੋਖਾਰੀ ’ਚ ਗੈਸ ਪਾਈਪ ਲਾਈਨ ਦਾ ਮੁੱਦਾ ਗਰਮਾਇਆ/ ਪਿੰਡ ਵਾਸੀਆਂ ਨੇ ਗੈਸ ਪਾਈਪ ਲਾਈਨ ਪਿੰਡ ’ਚੋਂ ਕੱਢਣ ਦਾ ਕੀਤਾ ਵਿਰੋਧ

0
3

 

ਕਪੂਰਥਲਾ ਅਧੀਨ ਆਉਂਦੇ ਪਿੰਡ ਫੁੱਲੋਖਾਰੀ ਵਿਖੇ ਗੈਸ ਪਾਈਪ ਲਾਈਨ ਪਾਉਣ ਨੂੰ ਲੈ ਕੇ ਪਿੰਡ ਵਾਸੀ ਤੇ ਪੁਲਿਸ ਪ੍ਰਸ਼ਾਸਨ ਆਹਮੋ ਸਾਹਮਣੇ ਗਿਆ ਐ। ਪਿੰਡ ਵਾਸੀਆਂ ਪਾਈਪ ਲਾਈਨ ਪਿੰਡ ਵਿਚੋਂ ਕੱਢਣ ਦਾ ਵਿਰੋਧ ਕਰ ਰਹੇ ਨੇ। ਲੋਕਾਂ ਦਾ ਕਹਿਣਾ ਐ ਕਿ ਪਾਈਪ ਲਾਈਨ ਖੇਤਾਂ ਵਿਚੋਂ ਕੱਢਣੀ ਚਾਹੀਦੀ ਐ। ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਐ ਕਿ ਨਕਸ਼ਾ ਪਿੰਡ ਵਿਕੋਂ ਪਾਸ ਹੋਇਆ ਐ, ਇਸ ਲਈ ਗੈਸ ਪਾਈਪ ਲਾਈਨ ਇੱਥੇ ਹੀ ਪਾਈ ਜਾਵੇਗੀ। ਪਿੰਡ ਵਾਸੀਆਂ ਦੇ ਵਿਰੋਧ ਨੂੰ ਵੇਖਦਿਆ ਅਧਿਕਾਰੀਆਂ ਨੇ ਪੁਲਿਸ ਬੁਲਾ ਲਈ ਜਿਸ ਤੋਂ ਬਾਅਦ ਪਿੰਡ ਛਾਊਣੀ ਵਿਚ ਤਬਦੀਲ ਹੋ ਗਿਆ, ਜਿਸ ਦੇ ਚਲਦਿਆਂ ਪਿੰਡ ਵਿਚ ਮਾਹੌਲ ਤਣਾਅ ਵਾਲਾ ਬਣਿਆ ਹੋਇਆ ਐ। ਪ੍ਰਸ਼ਾਸਨ ਪੂਰੀ ਤਿਆਰੀ ਨਾਲ ਪਿੰਡ ਪਹੁੰਚਿਆ ਸੀ। ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਪ੍ਰਸ਼ਾਸਨ ਕੋਲ ਵੱਡੀਆਂ ਮਸ਼ੀਨਾਂ ਵੀ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੈਸ ਪਾਈਪਲਾਈਨ ਪਿੰਡ ਵਿੱਚੋਂ ਨਹੀਂ ਵਿਛਾਉਣ ਦਿੱਤੀ ਜਾਵੇਗੀ, ਉਹ ਖੇਤਾਂ ਵਿੱਚ ਵਿਛਾ ਸਕਦੇ ਹਨ।  ਤਲਵੰਡੀ ਦੇ ਡੀਐਸਪੀ ਅਤੇ ਗੈਸ ਪਾਈਪਲਾਈਨ ਦੇ ਪ੍ਰੋਜੈਕਟ ਮੈਨੇਜਰ ਨੇ ਕਿਹਾ ਕਿ ਅਸੀਂ ਲੋਕਾਂ ਨਾਲ ਗੱਲ ਕਰ ਰਹੇ ਹਾਂ, ਕਿਸੇ ਨੂੰ ਵੀ ਇਸ ਸਰਕਾਰੀ ਕੰਮ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਦੱਸਣਯੋਗ ਐ ਕਿ ਬੀਤੇ ਐਤਵਾਰ ਨੂੰ ਵੀ ਪ੍ਰਸ਼ਾਸਨ ਨੇ ਕੋਸ਼ਿਸ਼ ਕੀਤੀ ਸੀ ਪਰ ਪਿੰਡ ਵਾਸੀਆਂ ਦੇ ਵਿਰੋਧ ਕਾਰਨ ਸੰਭਵ ਨਹੀਂ ਸੀ ਹੋ ਸਕਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਧੱਕੇ ਦੇ ਇਲਜਾਮ ਲਾਏ ਨੇ।

LEAVE A REPLY

Please enter your comment!
Please enter your name here