ਚੰਡੀਗੜ੍ਹ ਵਿਖੇ ਭਾਜਪਾ ਆਗੂਆਂ ਦੀ ਪ੍ਰੈੱਸ ਕਾਨਫਰੰਸ/ ਬੇਅਦਬੀ ਮਾਮਲਿਆਂ ਬਾਰੇ ਸਰਕਾਰ ਦੀ ਪਹੁੰਚ ’ਤੇ ਚੁੱਕੇ ਸਵਾਲ/ ਕਿਹਾ, ਪ੍ਰੋਪੇਗੰਡੇ ਸਹਾਰੇ ਵਾਹ-ਵਾਹੀ ਖੱਟਣ ਦੀ ਕੋਸ਼ਿਸ਼ ’ਚ ਐ ਸਰਕਾਰ

0
6

ਪੰਜਾਬ ਭਾਜਪਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰਿਆ ਐ। ਖਾਸ ਕਰ ਕੇ ਸਰਕਾਰ ਵਲੋਂ ਬੁਲਾਏ ਵਿਧਾਨ ਸਭਾ ਸ਼ੈਸ਼ਨ ਨੂੰ ਲੈ ਕੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਝੂਠੇ ਪ੍ਰੋਪੇਗੰਡੇ ਸਹਾਰੇ ਵਾਹ-ਵਾਹੀ ਖੱਟਣ ਦੀ ਕੋਸ਼ਿਸ ਕਰ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵੀ ਬੇਅਦਬੀ ਮਾਮਲਿਆਂ ਦੀ ਛੇਤੀ ਜਾਂਚ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਚਾਰ ਸਾਲ ਬਾਅਦ ਕਾਨੂੰਨ ਨੂੰ ਹੋਰ ਸਖਤ ਬਣਾਉਣ ਦੀ ਗੱਲ ਹੀ ਕਰ ਰਹੀ ਐ। ਉਨ੍ਹਾਂ ਕਿਹਾ ਕਿ ਆਪਣੇ ਸਾਢੇ ਤਿੰਨ ਸਾਲ ਦੇ ਅਰਸੇ ਵਿਚ ਸਰਕਾਰ ਕਾਨੂੰਨ ਮੁਤਾਬਕ ਜਿੰਨੀ ਸਜ਼ਾ ਐ, ਉਹ ਵੀ ਕਿਸੇ ਮੁਲਜਮ ਨੂੰ ਦਿਵਾ ਨਹੀਂ ਸਕੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜੇ ਤਕ ਬਿੱਲ ਦਾ ਖਰੜਾ ਹੀ ਉਨ੍ਹਾਂ ਨੂੰ ਮੁਹੱਈਆ ਨਹੀਂ ਕਰਵਾਇਆ ਅਤੇ ਨਾ ਹੀ ਬਿੱਲ ਬਾਰੇ ਕਿਸੇ ਧਿਰ ਨਾਲ ਕੋਈ ਵਿਚਾਰ-ਚਰਚਾ ਕੀਤੀ ਐ। ਉਨ੍ਹਾਂ ਕਿਹਾ ਕਿ ਧਾਰਮਿਕ ਬੇਅਦਬੀਆਂ ਤੇ ਨਕੇਲ ਕੱਸਣੀ ਜ਼ਰੂਰੀ ਐ ਪਰ ਇਸ ਲਈ ਦ੍ਰਿੜ੍ਹ ਇੱਛਾ-ਸ਼ਕਤੀ ਦੀ ਲੋੜ ਐ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੈਸ਼ਨ ਦਾ ਬੁਲਾ ਲਿਆ ਐ ਪਰ ਪਹਿਲਾਂ ਦੇ ਤਜਰਬੇ ਮੁਤਾਬਕ ਸਰਕਾਰ ਕੇਵਲ ਲਿਪਾ-ਪੋਚੀ ਕਰਦੀ ਜਾਪ ਰਹੀ ਐ।

LEAVE A REPLY

Please enter your comment!
Please enter your name here