ਜਲਾਲਾਬਾਦ ਦੇ ਆਰੀਆ ਵਾਲਾ ਰੋਡ ਤੇ ਬੀਤੇ ਦਿਨ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਦੋ ਧਿਰਾਂ ਆਪਸ ਵਿਚ ਭਿੱੜ ਗਈਆਂ। ਝਗੜੇ ਦੀ ਵਜ੍ਹਾ ਸਰਕਾਰੀ ਥਾਂ ਤੇ ਬਾਥਰੂਮ ਕਰਨਾ ਦੱਸਿਆ ਜਾ ਰਿਹਾ ਐ। ਹਮਲੇ ਵਿਚ ਇਕ ਜਣੇ ਦਾ ਪਾਟ ਗਿਆ ਐ ਜਦਕਿ ਦੂਜੀ ਧਿਰ ਦੇ ਨੌਜਵਾਨ ਦੇ ਹੱਥ ਵਿਚ ਸੱਟ ਲੱਗੀ ਐ। ਦੋਵੇਂ ਧਿਰਾਂ ਨੇ ਇਕ-ਦੂਜੇ ਤੇ ਹਮਲੇ ਦੇ ਇਲਜਾਮ ਲਾਏ ਨੇ। ਹਮਲਾ ਕਰਨ ਵਾਲੀਆਂ ਦੋਵੇਂ ਧਿਰਾਂ ਆਪਸ ਵਿਚ ਚਾਚੇ-ਤਾਏ ਦੇ ਪਰਿਵਾਰ ਨੇ। ਦੋਵੇਂ ਧਿਰਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਹਿਲੀ ਧਿਰ ਦੇ ਬਲਜਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਉਸ ਦੇ ਘਰ ਦੇ ਨਜ਼ਦੀਕ ਇੱਕ ਸਰਕਾਰੀ ਜਗ੍ਹਾ ਪਈ ਹੈ ਜਿੱਥੇ ਉਸ ਦੇ ਚਾਚੇ ਦੇ ਮੁੰਡੇ ਬਾਥਰੂਮ ਕਰਦੇ ਹਨ ਅਤੇ ਬਦਬੂ ਨਾਲ ਪਰੇਸ਼ਾਨੀ ਹੁੰਦੀ ਹੈ, ਜਿਸ ਦੇ ਚਲਦੇ ਉਸ ਨੇ ਆਪਣੇ ਚਾਚੇ ਦੇ ਮੁੰਡਿਆਂ ਨੂੰ ਇਹੋ ਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਉਸਦੇ ਹਮਲਾ ਕਰ ਦਿੱਤਾ। ਉਧਰ ਦੂਜੀ ਧਿਰ ਦਾ ਕਹਿਣਾ ਐ ਕਿ ਉਹਨਾਂ ਦਾ ਅਦਾਲਤ ਵਿੱਚ ਕੇਸ ਚੱਲ ਰਿਹਾ ਏ, ਜਿਸ ਦੀ ਰੰਜ਼ਿਸ਼ ਤਹਿਤ ਉਨ੍ਹਾਂ ਨਾਲ ਝਗੜਾ ਕੀਤਾ ਗਿਆ ਐ ਤੇ ਉਸ ਦੇ ਹੱਥ ਤੇ ਤੇਜ਼ਧਾਰ ਚੀਜ਼ ਨਾਲ ਹਮਲਾ ਕੀਤਾ ਐ। ਇਸੇ ਦੌਰਾਨ ਝਗੜੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਐ। ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ।