ਅਬੋਹਰ ’ਚ ਨੌਜਵਾਨ ਵੱਲੋਂ ਲੜਕੀ ’ਤੇ ਜਾਨਲੇਵਾ ਹਮਲਾ/ ਦੋਸਤੀ ਤੋਂ ਮਨ੍ਹਾਂ ਕਰਨ ਤੋਂ ਨਾਰਾਜ਼ ਹੋ ਕੇ ਹਮਲੇ ਦੇ ਇਲਜ਼ਾਮ / ਹਸਪਤਾਲ ’ਚ ਜ਼ੇਰੇ ਇਲਾਜ ਪੀੜਤਾਂ ਨੇ ਮੰਗਿਆ ਇਨਸਾਫ਼

0
10

ਅਬੋਹਰ ’ਚ ਇਕ  ਨੌਜਵਾਨ ਵੱਲੋਂ ਲੜਕੀ ’ਤੇ ਰਾਡ ਨਾਲ ਹਮਲਾ ਕਰਨ ਦੀ ਖਬਰ ਸਾਹਮਣੇ ਆਈ  ਐ। ਪੀੜਤਾ ਦਾ ਇਲਜ਼ਾਮ ਐ ਕਿ ਉਸ ਨੇ ਮੁਲਜਮ ਨਾਲ ਦੋਸਤੀ ਤੋਂ ਇਨਕਾਰ ਕੀਤਾ ਸੀ, ਜਿਸ ਤੋਂ ਨਾਰਾਜ ਹੋ ਕੇ ਉਸ ਨੇ ਲੋਹੇ ਦੀ ਰਾਡ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਪੀੜਤਾਂ ਦੇ ਦੱਸਣ ਮੁਤਾਬਕ ਉਹ ਬਠਿੰਡਾ ਦੇ ਇੰਜੀਨੀਅਰਿੰਗ ਕਾਲਜ ਦੀ ਵਿਦਿਆਰਥਣ ਐ ਅਤੇ ਉਸ ਦੇ ਇਲਾਕੇ ਵਿਚ ਰਹਿਣ ਵਾਲਾ ਇਕ ਲੜਕਾ ਪਿਛਲੇ ਦੋ ਸਾਲਾਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਬਾਰੇ ਉਸ ਦੇ ਮਾਪਿਆਂ ਕੋਲ ਵੀ ਸ਼ਿਕਾਇਤ ਕੀਤੀ ਗਈ ਸੀ। ਇਸੇ ਦੌਰਾਨ ਉਹ ਬੀਤੇ ਦਿਨ ਘਰ ਤੋਂ ਆਰਓ ਦਾ ਪਾਣੀ ਲੈਣ ਗਈ ਸੀ, ਜਿੱਥੇ ਮੁਲਜਮ ਨੇ ਸਾਥੀ ਦੀ ਮਦਦ ਨਾਲ ਉਸ ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਪੀੜਤਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੁਲਜਮ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਜ਼ਖਮੀ ਲੜਕੀ ਨੇ ਦੱਸਿਆ ਕਿ ਮੁਲਜਮ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਰਾਹੀਂ ਕਈ ਵਾਰ ਉਸ ਵੱਲ ਦੋਸਤੀ ਦੀਆਂ ਬੇਨਤੀਆਂ ਭੇਜੀਆਂ ਸਨ, ਜਿਸ ਕਾਰਨ ਉਸ ਨੇ ਉਕਤ ਲੜਕੇ ਨੂੰ ਬਲਾਕ ਕਰ ਦਿੱਤਾ। ਉਹ ਅਕਸਰ ਆਉਣ-ਜਾਣ ਦੌਰਾਨ ਉਸਨੂੰ ਤੰਗ-ਪ੍ਰੇਸ਼ਾਨ ਕਰਦਾ ਸੀ, ਜਿਸ ਬਾਰੇ ਉਸ ਨੇ ਆਪਣੇ ਪਰਿਵਾਰ ਨੂੰ ਦੱਸਿਆ। ਪਰਿਵਾਰਕ ਮੈਂਬਰਾਂ ਨੇ ਲੜਕੇ ਦੇ ਘਰ ਜਾ ਕੇ ਉਸਦੇ ਮਾਪਿਆਂ ਨੂੰ ਵੀ ਜਾਣੂ ਕਰਵਾਇਆ ਸੀ ਪਰ ਪਰਿਵਾਰ ਨੇ ਕੋਈ ਧਿਆਨ ਨਹੀਂ ਦਿੱਤਾ। 18 ਸਾਲਾ ਪੀੜਤਾ ਦੇ ਦੱਸਣ ਮੁਤਾਬਕ ਜ ਜਦੋਂ ਉਹ ਆਰ.ਓ. ਦਾ ਪਾਣੀ ਲੈਣ ਗਈ ਸੀ ਜਿੱਥੇ ਉਕਤ ਲੜਕਾ ਆਪਣੇ ਦੋ ਅਣਪਛਾਤੇ ਦੋਸਤਾਂ ਨੂੰ ਨਾਲ ਲੈ ਕੇ ਆਇਆ, ਜਿਨ੍ਹਾਂ ਨੇ ਪਹਿਲਾਂ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਅਤੇ ਪਹਿਲਾਂ ਉਸਨੂੰ ਧੱਕ ਦੇ ਕੇ ਹੇਠਾਂ ਸੁੱਟਿਆ ਅਤੇ ਉਸ ‘ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ। ਇਸ ਦੌਰਾਨ ਜਦੋਂ ਲੋਕ ਇਕੱਠੇ ਹੋ ਗਏ ਤਾਂ ਹਮਲਾਵਰ ਨੌਜਵਾਨ ਭੱਜ ਗਿਆ ਅਤੇ ਉਸਦੇ ਪਰਿਵਾਰ ਨੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਇਸ ਦੌਰਾਨ, ਪੀੜਤ ਲੜਕੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਲੜਕੇ ਵਿਰੁੱਧ ਸਖ਼ਤ ਕਾਰਵਾਈ ਕਰੇ ਕਿਉਂਕਿ ਇਸ ਤਰ੍ਹਾਂ ਉਹ ਕਿਤੇ ਨਹੀਂ ਜਾ ਸਕੇਗੀ ਅਤੇ ਪੜ੍ਹਾਈ ਨਹੀਂ ਕਰ ਸਕੇਗੀ। ਇਸ ਸਬੰਧ ਵਿੱਚ ਸੀਡ ਫਾਰਮ ਚੌਕੀ ਦੇ ਰਾਜਬੀਰ ਨਾਲ ਗੱਲ ਕਰਨ ‘ਤੇ ਉਨ੍ਹਾਂ ਕਿਹਾ ਕਿ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਜ਼ਖਮੀ ਲੜਕੀ ਦੇ ਐਮਐਲਆਰ ਦੇ ਆਧਾਰ ‘ਤੇ ਨੌਜਵਾਨ ਵਿਰੁੱਧ ਸਖ਼ਤ ਕਾਰਵਾਈ ਕਰੇਗੀ।

LEAVE A REPLY

Please enter your comment!
Please enter your name here