ਸੰਗਰੂਰ ਸ਼ਹਿਰ ਅੰਦਰ ਚੋਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੋ ਰਹੇ ਨੇ। ਇੱਥੇ ਇਕ ਘਰ ਅੰਦਰ ਦਾਖਲ ਹੋਏ ਚੋਰ ਡੇਢ ਕਿੱਲੋ ਚਾਂਦੀ, ਸੋਨੇ ਦੇ ਗਹਿਣੇ ਤੇ 15 ਹਜ਼ਾਰ ਰੁਪਏ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਵੇਲੇ ਪਰਿਵਾਰ ਦੂਜੇ ਕਮਰੇ ਅੰਦਰ ਏਸੀ ਲਗਾ ਕੇ ਸੁੱਤਾ ਪਿਆ ਸੀ ਕਿ ਇਸੇ ਦੌਰਾਨ ਘਰ ਅੰਦਰ ਦਾਖਲ ਹੋਏ ਚੋਰ ਨਕਦੀ ਤੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਦੱਸ ਦਈਏ ਕਿ ਸੱਤ ਅਤੇ ਅੱਠ ਦੀ ਦਰਮਿਆਨੀ ਰਾਤ ਨੂੰ ਦੋ ਚੋਰ ਜੋ ਸੀਸੀਟੀਵੀ ਕੈਮਰੇ ਦੇ ਵਿੱਚ ਗਲੀ ਦੇ ਵਿੱਚ ਘੁੰਮਦੇ ਹੋਏ ਦਿਖਾਈ ਦੇ ਰਹੇ ਹਨ, ਉਹਨਾਂ ਦੇ ਵੱਲੋਂ ਸੰਗਰੂਰ ਦੀ ਇੰਦਰਾ ਕਲੋਨੀ ਦੇ ਵਿੱਚ ਇੱਕ ਪਰਿਵਾਰ ਦੇ ਘਰ ਦੇ ਵਿੱਚ ਪਿਛਲੇ ਪਾਸਿਓਂ ਦੀ ਵੜ ਕੇ ਚੋਰੀ ਕੀਤੀ ਗਈ ਹੈ। ਪਰਿਵਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਅਸੀਂ ਆਪਣੇ ਆਪਣੇ ਕਮਰਿਆਂ ਵਿੱਚ ਏਸੀ ਲਗਾ ਕੇ ਚੈਨ ਦੀ ਨੀਂਦ ਸੋ ਰਹੇ ਸੀ ਤਾਂ ਦੂਸਰੇ ਕਮਰੇ ਵਿੱਚ ਅਲਮਾਰੀ ਖੋਲ ਕੇ ਸਾਡੇ ਦਾਦੀ ਦੀ ਸੰਭਾਲੀ ਹੋਈ ਡੇਢ ਕਿਲੋ ਚਾਂਦੀ ਦੋ ਸੋਨੇ ਦੀਆਂ ਅੰਗੂਠੀਆਂ ਅਤੇ ਕੰਨਾਂ ਦੇ ਵਿੱਚ ਪਾਉਣ ਵਾਲੇ ਕਾਂਟੇ ਅਤੇ 15000 ਨਗਦੀ ਚੋਰਾਂ ਦੇ ਵੱਲੋਂ ਚੋਰੀ ਕਰ ਲਈ ਗਈ। ਜਦੋਂ ਅਸੀਂ ਬੱਚੇ ਦਾ ਦੁੱਧ ਬਣਾਉਣ ਦੇ ਲਈ ਸਵੇਰੇ ਤਿੰ ਵਜੇ ਉੱਠੇ ਤਾਂ ਹਾਲਾਤ ਦੇਖ ਕੇ ਸਾਨੂੰ ਚੋਰੀ ਦਾ ਪਤਾ ਲੱਗਿਆ ਤੇ ਸਾਡੇ ਪੂਰੇ ਪਰਿਵਾਰ ਦੇ ਹੋਸ਼ ਉੱਡ ਗਏ। ਉਹਨਾਂ ਦੱਸਿਆ ਕਿ ਸਾਡੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਪੁਲਿਸ ਕੈਮਰੇ ਖੰਗਾਲ ਕੇ ਚੋਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਬੰਧੀ ਸੰਗਰੂਰ ਦੇ ਸਿਟੀ ਥਾਣਾਂ ਦੇ ਐਸਐਚਓ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਪੂਰੇ ਮਾਮਲੇ ਦੇ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਜਲਦੀ ਚੋਰ ਸਲਾਖਾਂ ਦੇ ਪਿੱਛੇ ਹੋਣਗੇ।