ਹੁਸ਼ਿਆਰਪੁਰ ’ਚ ਚੋਰਾਂ ਨੇ ਘਰ ’ਚ ਦਾਖਲ ਹੋ ਕੇ ਲੁੱਟੀ ਬਜ਼ੁਰਗ ਔਰਤ/ ਹਥਿਆਰ ਦਿਖਾ ਕੇ ਨਕਦੀ ਤੇ ਮੋਬਾਈਲ ਖੋਹ ਕੇ ਫਰਾਰ

0
10

ਹੁਸ਼ਿਆਰਪੁਰ ਅਧੀਨ ਆਉਂਦੇ ਟਾਂਡਾ ਦੇ ਪਿੰਡ ਜੋਧਾ ਵਿਖੇ ਚੋਰਾਂ ਵੱਲੋਂ ਇਕ ਘਰ ਅੰਦਰ ਦਾਖਲ ਹੋ ਲੁੱਟ ਦੀ ਘਟਨਾ ਨੂੰ ਅੰਜ਼ਾਮ ਦੇਣ ਦੀ ਖਬਰ ਸਾਹਮਣੇ ਆਈ ਐ। ਇੱਥੇ ਘਰ ਅੰਦਰ ਦਾਖਲ ਹੋਏ ਤਿੰਨ ਚੋਰ ਘਰ ਅੰਦਰ ਮੌਜੂਦ ਮਹਿਲਾ ਨੂੰ ਹਥਿਆਰ ਦਿਖਾ ਕੇ 40 ਹਜ਼ਾਰ ਨਕਦੀ ਤੇ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ। ਚੋਰਾਂ ਦੀ ਸਾਰੀ ਕਰਤੂਤ ਸੀਸੀਟੀਵੀ ਕੈਮਰਿਆਂ ਵਿਚ ਕਦੈ ਹੋ ਗਈ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।  ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਐ। ਪਿੰ ਜੋਧਾ  ਵਿੱਚ ਤਿੰਨ ਅਣਪਛਾਤੇ ਚੋਰਾਂ ਨੇ ਇਕ ਘਰ ਅੰਦਰ ਦਾਖਲ਼ ਹੋ ਕੇ  ਬਜ਼ੁਰਗ ਔਰਤ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਉਨ੍ਹਾਂ ਨੇ ਦੂਜੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋਏ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਹ ਘਟਨਾ ਸਵੇਰੇ ਲਗਭਗ 1.30 ਵਜੇ ਵਾਪਰੀ, ਜਦੋਂ ਤੇਜ਼ਧਾਰ ਹਥਿਆਰਾਂ ਅਤੇ ਪਿਸਤੌਲਾਂ ਨਾਲ ਲੈਸ ਤਿੰਨ ਚੋਰ ਸਵਰਗੀ ਗੁਰਦਿਆਲ ਸਿੰਘ ਦੀ ਪਤਨੀ ਬਖਸ਼ੀਸ਼ ਕੌਰ ਦੇ ਘਰ ਵਿੱਚ ਦਾਖਲ ਹੋਏ ਅਤੇ ਉਸ ਸਮੇਂ ਸੁੱਤੀ ਪਈ ਬਖਸ਼ੀਸ਼ ਕੌਰ (90) ਨੂੰ ਜਗਾਇਆ ਅਤੇ ਹਥਿਆਰ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਘਰ ਵਿੱਚੋਂ ਲਗਭਗ 40 ਹਜ਼ਾਰ ਰੁਪਏ ਅਤੇ ਮੋਬਾਈਲ ਫੋਨ ਚੋਰੀ ਕਰ ਲਏ। ਇਨ੍ਹਾਂ ਚੋਰਾਂ ਨੇ ਰਾਤ ਨੂੰ ਮਾਸਟਰ ਮਨਜੀਤ ਸਿੰਘ ਨਰਵਾਲ ਦੇ ਘਰ ਵਿੱਚ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋਏ। ਚੋਰਾਂ ਦੀ ਇਹ ਹਰਕਤ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਵਿੱਚ ਕੈਦ ਹੋ ਗਈ ਹੈ। ਜਿਸ ਦੇ ਆਧਾਰ ‘ਤੇ ਅੱਜ ਸਵੇਰੇ ਟਾਂਡਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here