ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਵਿੱਢ ਕੇ ਨਸ਼ਿਆਂ ਦੇ ਖਾਤਮਾ ਕਰਨ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਖੁਦ ਸੀਐਮ ਸਿਟੀ ਵਜੋਂ ਜਾਣੇ ਜਾਂਦੇ ਦੇ ਸੰਗਰੂਰ ਦੇ ਭਵਾਨੀਗੜ੍ਹ ਵਿਖੇ ਹੈਪੀ ਸ਼ਰਮਾ ਨਾਮ ਦੇ ਇਕ ਪੱਤਰਕਾਰ ਨੂੰ ਨਸ਼ਿਆਂ ਖਿਲਾਫ ਮੂੰਹ ਖੋਲ੍ਹਣਾ ਮਹਿੰਗਾ ਪਿਆ ਐ। ਪੱਤਰਕਾਰ ਦਾ ਕਸੂਰ ਸਿਰਫ ਐਨਾ ਸੀ ਕਿ ਉਸ ਨੇ ਸੀਐਮ ਨੂੰ ਟੈੱਗ ਕਰ ਕੇ ਨਸ਼ਿਆਂ ਨਾਲ ਸਬੰਧਤ ਇਕ ਵੀਡੀਓ ਸ਼ੋਸ਼ਲ ਮੀਡੀਆ ਤੇ ਅਪਲੋਡ ਕੀਤੀ ਸੀ। ਇਸੇ ਰੰਜ਼ਿਸ਼ ਨੂੰ ਲੈ ਕੇ 10-12 ਲੋਕਾਂ ਨੇ ਪੱਤਰਕਾਰ ਤੇ ਬੇਸਬਾਲ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਪੱਤਰਕਾਰ ਦੀ ਬਾਂਹ ਟੁੱਟਣ ਤੋਂ ਇਲਾਵਾ ਸਿਰ ਵਿਚ ਵੀ ਗੰਭੀਰ ਸੱਟਾਂ ਲੱਗੀਆਂ ਨੇ। ਘਟਨਾ ਤੋਂ ਬਾਦ ਪੱਤਰਕਾਰ ਭਾਈਚਾਰੇ ਵਿਚ ਗੁੱਸਾ ਪਾਇਆ ਜਾ ਰਿਹਾ ਐ। ਪੱਤਰਕਾਰ ਭਾਈਚਾਰੇ ਨੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਹਸਪਤਾਲ ਵਿਚ ਜ਼ੇਰੇ ਇਲਾਜ ਪੱਤਰਕਾਰ ਦੇ ਹੱਕ ਵਿਚ ਨਿਤਰੇ ਪੱਤਰਕਾਰ ਭਾਈਚਾਰੇ ਨੇ ਕਿਹਾ ਕਿ ਜੇਕਰ ਛੇਤੀ ਕੋਈ ਕਾਰਵਾਈ ਨਾ ਹੋਈ ਤਾਂ ਵੱਖ ਵੱਖ ਸੰਸਥਾਵਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਦੱਸਣਯੋਗ ਐ ਕਿ ਹੈਪੀ ਸ਼ਰਮਾ ਨੇ ਪਿਛਲੇ ਦਿਨੀ ਭਵਾਨੀਗੜ੍ਹ ਸ਼ਹਿਰ ਵਿੱਚ ਚਿੱਟੇ ਦਾ ਨਸ਼ਾ ਕਰਦੇ ਨੌਜਵਾਨਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਪਰ ਵਾਇਰਲ ਕੀਤੀ ਸੀ। ਹੈਪੀ ਸ਼ਰਮਾ ਨੇ ਉਨਾਂ ਹੀ ਨਸ਼ੇ ਦੇ ਤਸਕਰਾਂ ਦੇ ਉੱਪਰ ਲਗਾਏ ਕੁੱਟਮਾਰ ਕਰਨ ਦੇ ਆਰੋਪ ਲਗਾਏ ਨੇ। ਜਾਣਕਾਰੀ ਅਨੁਸਾਰ ਪੀੜਤ ਦੀ ਬਾਂਹ ਤਿੰਨ ਜਗ੍ਹਾ ਤੋਂ ਫਰੈਕਚਰ ਹੋ ਗਈ ਹੈ ਅਤੇ ਸਿਰ ਦੇ ਵਿੱਚ ਵੀ ਗੰਭੀਰ ਸੱਟ ਲੱਗੀ ਹੈ। ਭਵਾਨੀਗੜ੍ਹ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਹੇ ਹੈਪੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਕੁਝ ਦਿਨ ਪਹਿਲਾਂ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਪਰ ਚਿੱਟੇ ਦਾ ਨਸ਼ਾ ਕਰਦੇ ਨੌਜਵਾਨਾਂ ਦੇ ਵੀਡੀਓ ਪਾਈ ਸੀ ਅਤੇ ਉਸੀ ਵੀਡੀਓ ਕਾਰਨ ਇਹੀ ਚਿੱਟੇ ਦੇ ਵਪਾਰ ਕਰਨ ਵਾਲੇ ਲੋਕਾਂ ਨੇ ਉਸ ਦੇ ਉੱਪਰ ਜਾਣਲੇਵਾ ਹਮਲਾ ਕੀਤਾ ਹੈ। ਉਨਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।