ਪੰਜਾਬ ਗੁਰਦਾਸਪੁਰ ’ਚ ਬਿਜਲੀ ਕੱਟਾਂ ਖਿਲਾਫ਼ ਸੜਕ ’ਤੇ ਉਤਰੇ ਲੋਕ/ ਨੈਸ਼ਨਲ ਹਾਈਵੇ ਜਾਮ ਕਰ ਕੇ ਬਿਜਲੀ ਵਿਭਾਗ ਖਿਲਾਫ਼ ਪ੍ਰਦਰਸ਼ਨ/ ਪੁਲਿਸ ਅਧਿਕਾਰੀ ਦੇ ਭਰੋਸੇ ਤੋਂ ਬਾਅਦ ਚੁੱਕਿਆ ਜਾਮ By admin - July 9, 2025 0 2 Facebook Twitter Pinterest WhatsApp ਗੁਰਦਾਸਪੁਰ ਦੇ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਬਹਾਦਰਪੁਰ ਵਾਸੀਆਂ ਨੇ ਵਾਰ-ਵਾਰ ਲੱਗਦੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹੋ ਕੇ ਰੋਡ ਜਾਮ ਕਰ ਕੇ ਪ੍ਰਦਰਸ਼ਨ ਕੀਤਾ। ਲੋਕਾਂ ਨੇ ਅੰਮ੍ਰਿਤਸਰ-ਪਠਾਨਕੋਟ ਹਾਈਵੇ ਜਾਮ ਕਰ ਕੇ ਬਿਜਲੀ ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ। ਲੋਕਾਂ ਦੇ ਇਲਜਾਮ ਸੀ ਕਿ ਪਿਛਲੇ 20 ਦਿਨਾਂ ਤੋਂ ਲਗਾਤਾਰ ਬਿਜਲੀ ਕੱਟ ਲੱਗ ਰਹੇ ਨੇ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈ ਰਹੀ ਐ। ਲੋਕਾਂ ਦਾ ਕਹਿਣਾ ਐ ਕਿ ਪਿੰਡ ਅੰਦਰ ਪਈ ਤਾਰ ਨੂੰ ਬਦਲਣ ਲਈ ਵਾਰ ਵਾਰ ਸ਼ਿਕਾਇਤਾਂ ਕੀਤੀਆਂ ਪਰ ਕੋਈ ਕਾਰਵਾਈ ਨਹੀਂ ਹੋਈ, ਜਿਸ ਤੋਂ ਬਾਦ ਉਨ੍ਹਾਂ ਨੂੰ ਜਾਮ ਲਾਉਣ ਲਈ ਮਜਬੂਰ ਹੋਣਾ ਪਿਆ ਐ। ਇਸੇ ਦੌਰਾਨ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਦ ਜਾਮ ਖੋਲ੍ਹ ਦਿੱਤਾ ਗਿਆ ਐ। ਲੋਕਾਂ ਨੇ ਕਿਹਾ ਕਿ ਇਸ ਤਾਰ ਦੀ ਲਪੇਟ ਵਿਚ ਇਕ ਸਕੂਲੀ ਬੱਸ ਵੀ ਆ ਗਈ ਸੀ। ਗਨੀਮਤ ਰਹੀ ਕਿ ਕਿਸੇ ਬੱਚੇ ਦਾ ਨੁਕਾਸਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਤਾਰ ਕਾਰਨ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਐ ਪਰ ਬਿਜਲੀ ਵਿਭਾਗ ਦੇ ਕਿਸੇ ਅਧਿਕਾਰੀ ਨੇ ਕੋਈ ਸੁਣਵਾਈ ਨਹੀਂ ਕੀਤੀ ਜਿਸ ਕਾਰਨ ਮਜਬੂਰੀ ਚ ਪਿੰਡ ਵਾਸੀਆਂ ਨੂੰ ਨੈਸ਼ਨਲ ਹਾਈਵੇ ਜਾਮ ਕਰਨਾ ਪਿਆ। ਓਥੇ ਹੀ ਪੁਲਿਸ ਅਧਿਕਾਰੀ ਬਲਦੇਵ ਸਿੰਘ ਨੇ ਕਿਹਾ ਕਿ ਉਹਨਾਂ ਬਿਜਲੀ ਵਿਭਾਗ ਦੇ ਜੇ ਈ ਨਾਲ ਗੱਲਬਾਤ ਕਰਕੇ ਪਿੰਡ ਵਾਸੀਆਂ ਦੇ ਇੰਸ ਮਸਲੇ ਨੂੰ ਜਲਦ ਹਲ ਕਰਵਾਉਣ ਲਈ ਕਿਹਾ ਕਿ ਅਤੇ ਇਹਨਾਂ ਨੂੰ ਜਾਮ ਖੋਲਣ ਨੂੰ ਕਿਹਾ ਹੈ ਜੋ ਇਹ ਖੋਲਣ ਜਾ ਰਹੇ ਹਨ।