ਫਰੀਦਕੋਟ ਨਾਲ ਸਬੰਧਤ ਨੌਜਵਾਨਾਂ ਨੇ ਚਮਕਾਇਆ ਜ਼ਿਲ੍ਹੇ ਦਾ ਨਾਮ/ ਇਕੋ ਪਿੰਡ ਦੇ ਤਿੰਨ ਨੌਜਵਾਨਾਂ ਨੇ ਪਾਵਰ ਲਿਫਟਿੰਗ ’ਚ ਮਾਰੀਆਂ ਮੱਲਾਂ/ ਕਿਰਗਿਸਤਾਨ ਏਸ਼ੀਅਨ ਖੇਡ ਮੁਕਾਬਲਿਆਂ ’ਚ ਜਿੱਤੇ ਗੋਲਡ ਮੈਡਲ

0
2

ਬਾਬਾ ਫ਼ਰੀਦ ਜੀ ਦੀ ਚਰਨ ਪ੍ਰਾਪਤ ਧਰਤੀ ਫ਼ਰੀਦਕੋਟ ਜ਼ਿਲ੍ਹੇ ਦੇ ਨੌਜਵਾਨ ਵੱਖ ਵੱਖ ਖੇਤਰਾਂ ਵਿਚ ਨਾਮਨਾ ਖੱਟ ਕੇ ਜਿਲ੍ਹਾ ਨਾਮ ਚਮਕਾ ਰਹੇ ਨੇ। ਇਨ੍ਹਾਂ ਵਿਚ ਜਿਲ੍ਹੇ ਦੇ ਪਿੰਡ ਪੰਜਗਰਾਈਂ ਕਲਾਂ ਦੇ ਤਿੰਨ ਨੌਜਵਾਨ ਸ਼ਾਮਲ ਨੇ, ਜਿਨ੍ਹਾਂ ਨੇ ਪਾਵਰ ਲਿਫਟਿੰਗ ਮੁਕਾਬਲਿਆਂ ਵਿਚ ਗੋਲਡ ਮੈਡਲ ਜਿੱਤ ਕੇ ਜਿਲ੍ਹੇ ਦਾ ਨਾਮ ਚਮਕਾਇਆ ਐ। ਇਨ੍ਹਾਂ ਤਿੰਨਾਂ ਨੇ ਕਿਰਗਿਸਤਾਨ ਵਿਕੇ ਹੋਏ ਏਸ਼ੀਆਈ ਪਾਵਰ ਲਿਫਟਿੰਗ ਮੁਕਾਬਲਿਆਂ ਵਿਚ ਗੋਲਡ ਮੈਡਲ ਜਿੱਤਿਆ ਐ। ਜਾਣਕਾਰੀ ਮੁਤਾਬਕ ਵਿਸ਼ਵ ਪਾਵਰ ਲਿਫਟਿੰਗ ਕਾਂਗਰਸ ਫੈੱਡਰੇਸ਼ਨ ਵੱਲੋਂ ਕਿਰਗਿਸਤਾਨ ਵਿਖੇ ਕਰਵਾਏ ਗਏ ਏਸ਼ੀਆਈ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਪੰਜਾਬ ਦੇ 5 ਨੌਜਵਾਨਾਂ ਨੇ ਬਾਜ਼ੀ ਮਾਰੀ ਹੈ, ਜਿਨ੍ਹਾਂ ਵਿਚੋਂ ਤਿੰਨ ਨੌਜਵਾਨ ਇਕੱਲੇ ਫਰੀਦਕੋਟ ਨਾਲ ਸਬੰਧਤ ਨੇ। ਇਨ੍ਹਾਂ ਨੌਜਵਾਨਾਂ ਦਾ ਪਿੰਡ ਪੰਜਗਰਾਈਂ ਕਲਾਂ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਨ੍ਹਾਂ ਤਿੰਨਾਂ ਨੌਜਵਾਨਾਂ ਦੇ ਪਿੰਡ ਪਹੁੰਚਣ ਸਮੇਂ ਪੂਰੇ ਪਿੰਡ ਦੇ ਲੋਕਾਂ ਨੇ ਇਕੱਠਿਆਂ ਹੋਕੇ ਖੁਸ਼ੀ ਮਨਾਈ ਪਿੰਡ ਦੇ ਨੌਜਵਾਨਾਂ,ਸਮੂਹ ਖੇਡ ਪ੍ਰੇਮੀਆਂ, ਪਿੰਡ ਦੀਆਂ ਤਿੰਨੇ ਗ੍ਰਾਮ ਪੰਚਾਇਤਾਂ ਅਤੇ ਨਗਰ ਨਿਵਾਸੀਆਂ ਵੱਲੋਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਖੁੱਲੀ ਜੀਪ ਰਾਹੀਂ ਤਿੰਨਾਂ ਨੋਜਵਾਨਾਂ ਦੇ ਪੂਰੇ ਪਿੰਡ ਘੁੰਮਾ ਕੇ ਦਰਸ਼ਨ ਕਰਵਾਏ ਅਤੇ ਗੁਰਦੁਆਰਾ ਸਾਹਿਬ ਪਹੁੰਚ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਗਿਆ। ਜਾਣਕਾਰੀ ਮੁਤਾਬਕ ਇਨ੍ਹਾਂ ਤਿੰਨ ਲੜਕਿਆਂ ਵਿੱਚੋ ਇਕ 19 ਸਾਲ ਦੇ ਨੌਜਵਾਨ ਨੇ 305 ਕਿੱਲੋ ਵਜ਼ਨ ਉਠਾਉਣ ਨਾਲ ਵਰਲਡ ਰਿਕਾਰਡ ਤੋੜ ਕੇ ਹੋਰ ਖੁਸ਼ੀ ਦਾ ਮਹੌਲ ਬਣਾ ਦਿੱਤਾ। ਇਸ ਤੋਂ ਪਹਿਲਾਂ ਅਮਰੀਕਾ ਦੇ ਖਿਡਾਰੀ ਨੇ 300 ਕਿਲੋ ਵਜਨ ਨਾਲ ਵਰਲਡ ਰਿਕਾਰਡ ਹਾਸਲ ਕੀਤਾ ਸੀ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਾਬਕਾ ਸਰਪੰਚ ਬੀਬੀ ਅਮਰਜੀਤ ਕੌਰ‌ ਪੰਜਗਰਾਈਂ ਨੇ ਸਭ ਨੂੰ ਮੁਬਾਰਕਬਾਦ ਦਿੱਤੀ ਅਤੇ ਤਿੰਨੇ ਗ੍ਰਾਮ ਪੰਚਾਇਤਾਂ ਅਤੇ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਇਨ੍ਹਾਂ ਨੌਜਵਾਨਾਂ ਪ੍ਰਤੀ ਧਿਆਨ ਦੇਣ ਦੀ ਅਪੀਲ ਕੀਤੀ ਤਾਂ ਜੋ ਇਹ ਨੌਜਵਾਨ ਸਰਕਾਰ ਅਨੁਸਾਰ ਚੰਗੀ ਨੌਕਰੀ ਮਿਲਣ ਤੇ ਹੋਰ ਹੌਸਲੇ ਨਾਲ ਵੱਧ ਚੜ ਕੇ ਪੰਜਾਬ ਦਾ ਨਾਮ ਰੋਸ਼ਨ ਕਰਨ ਅਤੇ ਖੇਡ ਪ੍ਰਦਰਸ਼ਨ ਕਰਕੇ ਪੂਰੀ ਦੁਨੀਆ ਚ ਵਿਸ਼ਵ ਭਾਰਤ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹਿਣ ਅਤੇ ਬਾਕੀ ਨੌਜਵਾਨਾਂ ਲਈ ਵੀ ਪ੍ਰੇਰਨਾ ਸਰੋਤ ਬਣ ਸਕਣ। ਇਸ ਮੌਕੇ ਤੀਰਕਰਨ ਸਿੰਘ,ਅਕਾਸ਼ਦੀਪ ਅਤੇ ਜਿੰਮ ਕੋਚ ਵਰਿੰਦਰ ਸਿੰਘ ਮਣਕੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਚੰਗੀ ਸਿਹਤ ਦੇ ਮਾਲਕ ਬਣ ਸਕਣ ਉਹਨਾਂ ਸਮੇਂ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਨੋਜਵਾਨ ਵਧੀਆ ਖੇਡ ਪ੍ਰਦਰਸ਼ਨ ਕਰਦੇ ਹਨ ਉਹਨਾਂ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ।

LEAVE A REPLY

Please enter your comment!
Please enter your name here