ਪੰਜਾਬ ਫਿਰੋਜ਼ਪੁਰ ’ਚ ਲੋਕਾਂ ਹੱਥੇ ਚੜ੍ਹੇ ਚੋਰ ਦਾ ਕੁਟਾਪਾ/ ਲੋਕਾਂ ਨੇ ਛਿੱਤਰ ਪਰੇਡ ਤੋਂ ਬਾਅਦ ਕੀਤਾ ਪੁਲਿਸ ਹਵਾਲੇ By admin - July 6, 2025 0 2 Facebook Twitter Pinterest WhatsApp ਫਿਰੋਜ਼ਪੁਰ ਸ਼ਹਿਰ ਦੀ ਤੁਲੀਆ ਵਾਲੀ ਗਲੀ ਵਿਚ ਇਕ ਚੋਰ ਨੂੰ ਚੋਰੀ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਚੋਰੀ ਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਇਕ ਚੋਰ ਨੂੰ ਰੰਗੇ ਹੱਥੇ ਫੜ ਲਿਆ। ਇਸੇ ਦੌਰਾਨ ਗੁੱਸੇ ਵਿਚ ਆਏ ਲੋਕਾਂ ਨੇ ਚੋਰ ਦੀ ਛਿੱਤਰ-ਪਰੇਡ ਕਰਨ ਬਾਅਦ ਪੁਲਿਸ ਹਵਾਲੇ ਕਰ ਦਿੱਤਾ। ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਇਲਾਕੇ ਵਿਚ ਚੋਰਾਂ ਦੀਆਂ ਸਰਗਰਮੀਆਂ ਲਗਾਤਾਰ ਵੱਧ ਰਹੀਆਂ ਨੇ। ਚੋਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਲੋਕਾਂ ਦੇ ਘਰਾਂ ਤੇ ਕਾਰੋਬਾਰੀਆ ਅਦਾਰਿਆਂ ਨੂੰ ਨਿਸ਼ਾਨਾ ਬਣਾ ਰਹੇ ਨੇ। ਇੱਥੋਂ ਤਕ ਕਿ ਚੋਰ ਘਰਾਂ ਦੇ ਬਾਹਰ ਖੜ੍ਹੇ ਵਾਹਨਾਂ ਤੇ ਬਰਸਾਤੀ ਪਾਣੀ ਲਈ ਲਗਾਏ ਪਾਈਪਾਂ ਨੂੰ ਵੀ ਨਹੀਂ ਬਖਸ਼ ਰਹੇ। ਬੀਤੀ ਰਾਤ ਵੀ ਚੋਰ ਗਲੀ ਵਿਚੋਂ ਬਰਸਾਤੀ ਪਾਈਪ ਲਾਹ ਕੇ ਲੈ ਗਏ, ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ। ਅੱਜ ਫਿਰ ਤਿੰਨ ਚੋਰ ਪਾਈਪਾਂ ਚੋਰੀ ਕਰਨ ਆਏ ਸੀ, ਜਿਨ੍ਹਾਂ ਵਿਚੋਂ ਇਕ ਨੂੰ ਕਾਬੂ ਕਰ ਲਿਆ ਜਦਕਿ ਦੋ ਭੱਜਣ ਵਿਚ ਸਫਲ ਹੋ ਗਏ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ।