ਮੋਹਾਲੀ ਅਦਾਲਤ ’ਚ ਬਿਕਰਮ ਮਜੀਠੀਆ ਦੀ ਪੇਸ਼ੀ/ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆ/ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਨਾਭਾ ਜੇਲ੍ਹ ਲੈ ਗਈ ਪੁਲਿਸ

0
2

ਵਿਜੀਲੈਂਸ ਦੀ ਹਿਰਾਸਤ ਵਿਚ ਚੱਲ ਰਹੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਅੱਜ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮਜੀਠੀਆ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਐ। ਮਜੀਠੀਆ ਨੂੰ ਚਾਰ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਵਿਜੀਲੈਂਸ ਦੀ ਟੀਮ ਮੋਹਾਲੀ ਅਦਾਲਤ ਵਿਚ ਪੇਸ਼ ਕਰਨ ਲਈ ਲੈ ਕੇ ਆਈ, ਜਿੱਥੇ ਅਦਾਲਤ ਨੇ ਦੋਵੇਂ ਧਿਰਾਂ ਨੂੰ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਮਜੀਠੀਆ ਹੁਣ 14 ਦਿਨਾਂ ਲਈ ਨਾਭਾ ਜੇਲ੍ਹ ਵਿੱਚ ਰਹਿਣਗੇ। ਦੱਸ ਦਈਏ ਕਿ ਵਿਜੀਲੈਂਸ ਨੇ ਮਜੀਠੀਆ ਨੂੰ 26 ਜੂਨ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਦੋ ਵਾਰ ਰਿਮਾਂਡ ਲੈਣ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਅਦਾਲਤ ਨੇ ਰਿਮਾਂਡ ਦੀ ਮੰਗ ਕੀਤੀ ਸੀ, ਪਰ ਮਜੀਠੀਆ ਦੇ ਵਕੀਲਾਂ ਨੇ ਇਸ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਅਦਾਲਤ ਨੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ। ਅਦਾਲਤ ਦੇ ਹੁਕਮਾਂ ਤੋਂ ਬਾਅਦ, ਉਨ੍ਹਾਂ ਨੂੰ ਨਵੀਂ ਨਾਭਾ ਜੇਲ੍ਹ ਭੇਜ ਦਿੱਤਾ ਗਿਆ ਐ। ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਅੱਜ ਮੋਹਾਲੀ ਅਦਾਲਤ ਦੇ ਬਾਹਰ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਪਹੁੰਚੇ। ਉਹ ਉਸ ਸਮੇਂ ਪਹੁੰਚੇ ਸਨ ਜਦੋਂ ਪੁਲਿਸ ਵੱਲੋਂ ਇੰਤਜ਼ਾਮ ਕੀਤੇ ਜਾ ਰਹੇ ਸਨ। ਇਸ ਦੌਰਾਨ ਪੁਲਿਸ ਅਤੇ ਅਕਾਲੀ ਵਰਕਰਾਂ ਵਿਚਕਾਰ ਝੜਪ ਹੋ ਗਈ। ਇਸ ਤੋਂ ਬਾਅਦ ਪੁਲਿਸ ਅਕਾਲੀ ਵਰਕਰਾਂ ਨੂੰ ਬੱਸ ਵਿੱਚ ਬਿਠਾ ਕੇ ਲੈ ਗਈ। ਮਜੀਠੀਆ ਨੂੰ ਕੁਝ ਸਮੇਂ ਬਾਅਦ ਵਿਜੀਲੈਂਸ ਅਦਾਲਤ ਲਿਜਾਇਆ ਗਿਆ, ਜਿੱਥੋਂ ਉਸ ਨੂੰ ਨਾਭਾ ਜੇਲ੍ਹ ਭੇਜ ਦਿੱਤਾ ਐ। ਖਬਰਾਂ ਮੁਤਾਬਕ ਮਜੀਠੀਆ ਨੂੰ ਭਾਰੀ ਪੁਲਿਸ ਫੋਰਸ ਬਲ ਦੇ ਪ੍ਰਬੰਧਾਂ ਹੇਠ ਨਾਭਾ ਜੇਲ ਵਿੱਚ ਲਿਆਂਦਾ ਗਿਆ। ਨਾਭਾ ਜੇਲ ਦੇ ਬਾਹਰ ਖੁਦ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਵੀ ਮੌਜੂਦ ਰਹੇ। ਜਿੱਥੇ ਨਾਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਤੇ ਪੁਲਿਸ ਵੱਲੋਂ ਜੇਲ ਦੇ ਬਾਹਰ ਬੈਰੀਗੇਟ ਲਗਾਏ ਗਏ ਅਤੇ ਆਉਣ ਜਾਣ ਵਾਲਿਆਂ ਵਹੀਕਲਾ ਨੂੰ ਪਿੱਛੇ ਹੀ ਮੋੜ ਦਿੱਤਾ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਅਤੇ ਸੀਨੀਅਰ ਆਗੂ ਅਭਜਿੰਦਰ ਸਿੰਘ ਜੋਗੀ ਗਰੇਵਾਲ ਨੇ ਕਿਹਾ ਕਿ ਅਸੀਂ ਬਿਕਰਮ ਸਿੰਘ ਮਜੀਠੀਆ ਦੇ ਨਾਲ ਹਾਂ ਅਤੇ ਅਸੀਂ ਉਹਨਾਂ ਦੇ ਹੱਕ ਵਿੱਚ ਜੇਲ ਦੇ ਬਾਹਰ ਆਏ ਹਾਂ ਪਰ ਸਾਨੂੰ ਪੁਲਿਸ ਨੇ ਇੱਥੇ ਰੋਕ ਲਿਆ ਹੈ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਵੀ ਕੀਤੀ। ਕਿਉਂਕਿ ਇਹ ਪਹਿਲੀ ਵਾਰੀ ਵੇਖਿਆ ਹੈ ਕਿ ਵਿਕਰਮ ਮਜੀਠੀਆ ਨੂੰ ਇਸ ਤਰ੍ਹਾਂ ਸਮਝਦੇ ਹਨ ਇਹੋ ਜਿਵੇਂ ਬਹੁਤ ਵੱਡਾ ਗੈਂਗਸਟਰ ਹੋਵੇ। ਪੰਜਾਬ ਸਰਕਾਰ ਦਾ ਇਹ ਬਹੁਤ ਮਾੜਾ ਵਤੀਰਾ ਹੈ। ਪਰ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ, ਅਤੇ ਅਸੀਂ ਗਿਣ ਗਿਣ ਕੇ ਬਦਲੇ ਲਵਾਂਗੇ।

  

LEAVE A REPLY

Please enter your comment!
Please enter your name here