ਗੜ੍ਹਸ਼ੰਕਰ ਦੇ ਪਿੰਡ ਸਤਨੌਰ ਵਿਖੇ ਜ਼ਮੀਨੀ ਵਿਵਾਦ ਦੀ ਰੰਜ਼ਿਸ਼ ਤਹਿਤ ਘਰ ਤੇ ਹਮਲਾ ਹੋਣ ਦੀ ਖਬਰ ਸਾਮ੍ਹਣੇ ਆਈ ਐ। ਹਮਲੇ ਵਿਚ ਘਰ ਅੰਦਰ ਮੌਜੂਦ ਮਾਂ ਧੀ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਹਮਲੇ ਦੇ ਇਲਜ਼ਾਮ ਪੀੜਤ ਮਾਂ-ਧੀ ਦੇ ਵਿਦੇਸ਼ ਰਹਿੰਦੇ ਰਿਸ਼ਤੇਦਾਰ ਤੇ ਲੱਗੇ ਨੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵੰਤ ਕੌਰ ਪਤਨੀ ਬਲਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਐ ਅਤੇ ਉਹ ਸਾਝੇ ਘਰ ਵਿਚ ਇਕੱਲੀ ਰਹਿ ਰਹੀ ਐ ਜਦਕਿ ਬਾਕੀ ਸਾਂਝੀਦਾਰ ਵਿਦੇਸ਼ ਰਹਿੰਦੇ ਨੇ। ਪੀੜਤਾ ਦਾ ਇਲਜਾਮ ਐ ਕਿ ਬੀਤੇ ਦਿਨ ਉਸ ਦੀਆਂ ਧੀਆਂ ਆਈਆਂ ਹੋਈਆਂ ਸਨ, ਇਸੇ ਦੌਰਾਨ ਉਸ ਦੇ ਵਿਦੇਸ਼ ਰਹਿੰਦੇ ਦੇਵਰ ਨੇ ਬੰਦੇ ਭੇਜ ਕੇ ਘਰ ਤੇ ਹਮਲਾ ਕਰਵਾ ਦਿੱਤਾ। ਹਮਲੇ ਵਿਚ ਉਸ ਦੀ ਧੀ ਦੇ ਸੱਟਾਂ ਲੱਗੀਆਂ ਨੇ ਜਦਕਿ ਉਸ ਨੇ ਭੱਜ ਕੇ ਜਾਨ ਬਚਾਈ ਐ। ਪੀੜਤਾ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਐ। ਪੀੜਤਾਂ ਦਾ ਕਹਿਣਾ ਐ ਕਿ ਇਹ ਮਕਾਨ ਉਸ ਦੇ ਸਹੁਰੇ ਦਾ ਐ, ਜਿਸ ਕਾਰਨ ਉਹ ਪਤੀ ਦੀ ਮੌਤ ਤੋਂ ਬਾਅਦ ਘਰ ਵਿਚ ਇਕੱਲੀ ਰਹਿ ਰਹੀ ਐ। ਉਸ ਨੇ ਕਿਹਾ ਕਿ ਉਸ ਨੇ ਮਕਾਨ ਦਾ ਅਦਾਲਤ ਤੋਂ ਸਟੇਅ ਵੀ ਲੈ ਰੱਖਿਆ ਐ ਅਤੇ ਮਕਾਨ ਦੀ ਵੰਡ ਨੂੰ ਲੈ ਕੇ ਸਹਿਯੋਗ ਵੀ ਦੇ ਰਹੀ ਐ ਪਰ ਉਸ ਦਾ ਦਿਓਰ ਉਸ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰ ਰਿਹਾ ਐ। ਬੀਤੇ ਦਿਨ ਹਮਲਾ ਵੀ ਇਸੇ ਰੰਜ਼ਿਸ਼ ਤਹਿਤ ਕੀਤਾ ਗਿਆ ਐ, ਜਿਸ ਦੀ ਵੀਡੀਓ ਵੀ ਮੌਜੂਦ ਐ। ਪੀੜਤਾਂ ਨੇ ਥਾਣਾ ਗੜਸ਼ੰਕਰ ਵਿਚ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਉਧਰ ਪੁਲਿਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਥਾਣਾ ਗੜ੍ਹਸ਼ੰਕਰ ਤੋਂ ਏਐਸਆਈ ਰਵਿਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਪੀੜਤ ਧਿਰ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।