ਫਾਜਿਲਕਾ ਦੀ ਗਰੀਬ ਬਸਤੀ ਦੇ ਲੋਕ ਨੀਵੀਆਂ ਬਿਜਲੀ ਤਾਰਾਂ ਤੋਂ ਪ੍ਰੇਸ਼ਾਨ/ ਹਾਈ ਵੋਲਟੇਜ ਤਾਰਾਂ ਕਾਰਨ ਹਾਦਸਾ ਵਾਪਰਨ ਬਣਿਆ ਰਹਿੰਦਾ ਡਰ

0
4

ਫਾਜ਼ਿਲਕਾ ਦੇ ਪਿੰਡ ਪੇਂਚਾ ਵਾਲੀ ਵਿਖੇ ਸਥਿਤ ਬਸਤੀ ਦੇ ਲੋਕ ਬਿਜਲੀ ਦੀਆਂ ਨੀਵੀਆਂ ਤਾਰਨ ਕਾਰਨ ਡਰ ਦੇ ਪਰਛਾਵੇ ਹੇਠ ਦਿਨ-ਕੱਟੀ ਲਈ ਮਜਬੂਰ ਨੇ। ਲੋਕਾਂ ਦੇ ਦੱਸਣ ਮੁਤਾਬਕ ਬਸਤੀ ਦੇ ਉਪਰੋਂ ਹਾਈਵੋਲਟੇਜ ਤਾਰਾਂ ਲੰਘਦੀਆਂ ਨੇ, ਜਿਸ ਕਾਰਨ ਹਰ ਵੇਲੇ ਹਾਦਸੇ ਦਾ ਡਰ ਬਣਿਆ ਰਹਿੰਦਾ ਐ। ਲੋਕਾਂ ਦਾ ਇਲਜਾਮ ਐ ਕਿ ਇਨ੍ਹਾਂ ਤਾਰਾਂ ਕਾਰਨ ਘਰਾਂ ਵਿਚ ਬਿਜਲੀ ਦੀ ਮੀਟਰ ਵੀ ਨਹੀਂ ਲੱਗ ਰਹੇ ਜਿਸ ਕਾਰਨ ਉਹ ਬਿਨਾਂ ਬਿਜਲੀ ਰਹਿਣ ਮਜਬੂਰ ਨੇ। ਸਥਾਨਕ ਵਾਸੀਆਂ ਨੇ ਬਿਜਲੀ ਮਹਿਕਮੇ ਤੋਂ ਹਾਈਵੋਲਟੇਜ ਤਾਰਾਂ ਆਬਾਦੀ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਐ। ਉਧਰ ਬਿਜਲੀ ਮਹਿਕਮੇ ਦੇ ਅਧਿਕਾਰੀ ਨੇ ਕਿਹਾ ਕਿ ਤਾਰਾਂ ਇਸ ਥਾਂ ਪਹਿਲਾਂ ਮੌਜੂਦ ਸੀ ਜਦਕਿ ਬਸਤੀ ਬਾਅਦ ਵਿਚ ਬਣੀ ਐ। ਉਨ੍ਹਾਂ ਕਿਹਾ ਕਿ ਤਾਰਾ ਨੂੰ ਇਸ ਥਾਂ ਤੋਂ ਹਟਾਉਣ ਲਈ ਸਾਰੀਆਂ ਕਾਨੂੰਨੀ ਪ੍ਰੀਕਿਰਿਆਵਾਂ ਪੂਰੀਆਂ ਕਰਨੀਆਂ ਜ਼ਰੂਰੀ ਨੇ, ਇਸ ਤੋਂ ਬਾਅਦ ਹੀ ਤਾਰਾਂ ਨੂੰ ਦੂਜੇ ਥਾਂ ਸ਼ਿਫਟ ਕੀਤਾ ਜਾ ਸਕਦਾ ਐ। ਦੱਸਣਯੋਗ ਐ ਕਿ ਇਸ ਬਸਤੀ ਵਿਚ ਜ਼ਿਆਦਾਤਰ ਲੋਕ ਗਰੀਬ ਪਰਿਵਾਰਾਂ ਨਾਲ ਸਬੰਧਤ ਨੇ।  ਲੋਕਾਂ ਦੇ ਘਰਾਂ ਉੱਪਰੋਂ ਹਾਈ ਵੋਲਟੇਜ ਤਾਰਾਂ ਲੰਘਣ ਕਾਰਨ ਜਿੱਥੇ ਹਾਦਸਿਆਂ ਦਾ ਡਰ ਬਣਿਆਂ ਹੋਇਆ ਐ, ਉੱਥੇ ਹੀ ਉਨ੍ਹਾਂ ਦੇ ਘਰਾਂ ਵਿਚ ਬਿਜਲੀ ਦੇ ਮੀਟਰ ਵੀ ਨਹੀਂ ਲੱਗ ਰਹੇ। ਇਸ ਤੋਂ ਇਲਾਵਾ ਬਿਜਲੀ ਦਾ ਟਰਾਂਸਫਾਰਮਰ ਵੀ ਸੰਘਣੀ ਆਬਾਦੀ ਵਿਚ ਲੱਗਾ ਹੋਇਆ ਐ ਜੋ ਕਦੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਲੋਕਾਂ ਦੇ ਦੱਸਣ ਮੁਤਾਬਕ ਪਿੰਡ ਪੇਂਚਾ ਵਾਲੀ ਦੀ ਪੰਚਾਇਤ ਨੇ ਗਰੀਬ ਲੋਕਾਂ ਲਈ ਪੰਚਾਇਤੀ ਜ਼ਮੀਨ ‘ਤੇ 5-5 ਮਰਲੇ ਦੇ ਪਲਾਟ ਦਿੱਤੇ ਸਨ। ਕਿਸ ਜ਼ਮੀਨ ‘ਤੇ ਲੋਕਾਂ ਨੇ ਘਰ ਬਣਾਏ ਅਤੇ ਆਪਣੇ ਪਰਿਵਾਰਾਂ ਨਾਲ ਰਹਿਣ ਲੱਗ ਪਏ। ਪਰ ਘਰਾਂ ਦੇ ਉੱਪਰੋਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਆ ਗਈਆਂ ਅਤੇ ਬਿਜਲੀ ਦੇ ਮੀਟਰ ਬਕਸੇ ਅਤੇ ਟ੍ਰਾਂਸਫਾਰਮਰ ਘਰਾਂ ਦੇ ਅੰਦਰ ਆ ਗਏ ਜਿਸ ਕਾਰਨ ਉਹ ਹਮੇਸ਼ਾ ਮੌਤ ਤੋਂ ਡਰਦੇ ਰਹਿੰਦੇ ਹਨ। ਇਸ ਸਬੰਧ ਵਿੱਚ ਬਿਜਲੀ ਵਿਭਾਗ ਦੇ ਐਸਡੀਓ ਮਨੋਹਰ ਲਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਘਰ ਬਣਾਉਣ ਤੋਂ ਪਹਿਲਾਂ ਬਿਜਲੀ ਦੀਆਂ ਤਾਰਾਂ ਅਤੇ ਮੀਟਰ ਲਗਾਏ ਗਏ ਸਨ। ਲੋਕਾਂ ਨੇ ਵੱਡੀਆਂ ਬਿਜਲੀ ਲਾਈਨਾਂ ਦੇ ਹੇਠਾਂ ਆਪਣੇ ਘਰ ਬਣਾਏ ਹਨ। ਵਿਭਾਗ ਨੇ ਪਲਾਂਟਾਂ ਵਿੱਚ ਕੋਈ ਨਵੀਂ ਲਾਈਨ ਜਾਂ ਮੀਟਰ ਬਾਕਸ ਅਤੇ ਟ੍ਰਾਂਸਫਾਰਮਰ ਨਹੀਂ ਲਗਾਏ। ਉਨ੍ਹਾਂ ਕਿਹਾ ਕਿ ਗਰੀਬਾਂ ਨੂੰ ਪਲਾਟ ਦੇਣ ਤੋਂ ਪਹਿਲਾਂ ਪੰਚਾਇਤ ਨੂੰ ਕਾਨੂੰਨੀ ਖਰਚੇ ਜਮ੍ਹਾਂ ਕਰਵਾ ਕੇ ਲਾਈਨਾਂ ਨੂੰ ਇੱਕ ਪਾਸੇ ਕਰਾਉਣਾ ਚਾਹੀਦਾ ਸੀ ਫਿਰ ਗਰੀਬਾਂ ਨੂੰ ਪਲਾਟ ਦਿੱਤੇ ਜਾਣੇ ਚਾਹੀਦੇ ਸਨ।

LEAVE A REPLY

Please enter your comment!
Please enter your name here