ਪੰਜਾਬ ਫਾਜਿਲਕਾ ਪੁਲਿਸ ਦੀ ਫਿਰੌਤੀ ਮੰਗਣ ਮਾਮਲੇ ’ਚ ਕਾਰਵਾਈ/ ਤਿੰਨ ਜਣਿਆਂ ਨੂੰ ਨਾਮਜ਼ਦ ਕਰ ਕੇ ਦੋ ਨੂੰ ਕੀਤਾ ਗ੍ਰਿਫਤਾਰ/ ਗੈਂਗਸਟਰਾਂ ਦੇ ਨਾਮ ਤੇ ਲੋਕਾਂ ਨੂੰ ਕਰਦੇ ਦੀ ਧਮਕੀ ਫੋਨ By admin - July 5, 2025 0 4 Facebook Twitter Pinterest WhatsApp ਫਾਜਿਲਕਾ ਪੁਲਿਸ ਨੇ ਗੈਂਗਸਟਰਾਂ ਦੇ ਨਾਮ ਤੇ ਲੋਕਾਂ ਨੂੰ ਧਮਕੀ ਫੋਨ ਦੇਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਜਣਿਆਂ ਨੂੰ ਨਾਮਜ਼ਦ ਕਰ ਕੇ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਐ। ਪੁਲਿਸ ਨੇ ਇਹ ਕਾਰਵਾਈ ਅਸਵਨੀ ਨਾਮ ਦੇ ਸਖਸ਼ ਦੀ ਸ਼ਿਕਾਇਤ ਤੇ ਕੀਤੀ ਐ, ਜਿਸ ਵਿਚ ਉਸ ਨੇ ਫਿਰੌਤੀ ਲਈ ਧਮਕੀ ਫੋਨ ਆਉਣ ਦੀ ਸ਼ਿਕਾਇਤ ਕੀਤੀ ਸੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਤਿੰਨ ਦੋਸ਼ੀ ਵੱਖ ਵੱਖ ਫੋਨ ਨੰਬਰਾਂ ਤੋਂ ਵਪਾਰੀਆਂ ਤੇ ਹੋਰ ਲੋਕਾਂ ਤੋਂ ਗੈਂਗਸਟਰ ਲੰਡਾ ਗਰੁੱਪ ਦੇ ਨਾਮ ਤੇ ਫਿਰੋਤੀਆਂ ਮੰਗਦੇ ਸੀ। ਪੁਲਿਸ ਨੇ ਮੁਲਜਮਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਨੂੰ ਮੁਲਜਮਾਂ ਦੀ ਜਾਂਚ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।