ਸ੍ਰੀ ਮੁਕਤਸਰ ਸਾਹਿਬ ਦੇ ਰੰਗ ਬੁੱਲਾ ਕੰਡੇ ਇਲਾਕੇ ਤੋਂ ਇਕ ਦਿਲ-ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਐ। ਇੱਥੇ ਵਣਜਾਰਾ ਪਰਿਵਾਰ ਦੀ 10 ਸਾਲਾ ਲੜਕੀ ਦਾ ਜਬਰ ਜਨਾਹ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਐ। ਪੀੜਤ ਪਰਿਵਾਰ ਨੇ ਘਟਨਾ ਲਈ ਸਥਾਨਕ ਦੋ ਬੰਦਿਆਂ ਨੂੰ ਜ਼ਿੰਮੇਵਾਰ ਦੱਸਿਆ ਐ। ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਲੜਕੀ ਨੇੜਲੇ ਜੰਗਲ ਵਿਚ ਗਈ ਸੀ, ਜਿੱਥੇ ਦੋ ਜਣਿਆਂ ਨੇ ਉਸ ਨਾਲ ਰੇਪ ਤੋਂ ਬਾਅਦ ਕਤਲ ਕਰ ਦਿੱਤਾ ਐ। ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਪੀੜਤ ਪਰਿਵਾਰ ਦੇ ਦੱਸਣ ਮੁਤਾਬਕ ਉਹ ਮਿਹਨਤ, ਮਜਦੂਰੀ ਤੇ ਮੁੰਦਰੀਆਂ ਬਗੈਰਾ ਵੇਚ ਕੇ ਆਪਣਾ ਗੁਜਾਰਾ ਕਰਦੇ ਹਨ ਅਤੇ ਉਨ੍ਹਾਂ ਦਾ ਡੇਰਾ ਬੀਤੇ ਦਿਨ ਹੀ ਇੱਥੇ ਆਇਆ ਸੀ। ਇਸੇ ਦੌਰਾਨ ਉਨ੍ਹਾਂ ਦੀ 10 ਸਾਲਾ ਲੜਕੀ ਨੇੜੇ ਜੰਗਲ ਵਿਚ ਗਈ ਸੀ, ਜਿੱਥੇ ਦੋ ਜਣਿਆਂ ਨੇ ਉਸ ਦਾ ਜਬਰ ਜਨਾਹ ਤੋਂ ਬਾਅਦ ਕਤਲ ਕਰ ਦਿੱਤਾ। ਪੀੜਤ ਪਰਿਵਾਰ ਦੇ ਇਲਜਾਮ ਐ ਕਿ ਉਨ੍ਹਾਂ ਨੇ ਇਕ ਸਖਸ਼ ਨੂੰ ਮੌਕੇ ਤੇ ਕਾਬੂ ਕਰ ਲਿਆ ਸੀ, ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰ ਹਮਲਾ ਕਰ ਕੇ ਛੁਡਾ ਕੇ ਲੈ ਗਏ ਨੇ। ਪਰਿਵਾਰ ਦੇ ਕਹਿਣਾ ਐ ਕਿ ਇਸ ਦੌਰਾਨ ਉਨ੍ਹਾਂ ਤੇ ਹਮਲਾ ਕਰ ਕੇ ਕੁੱਟਮਾਰ ਵੀ ਕੀਤੀ ਗਈ ਐ। ਪਰਿਵਾਰ ਦੇ ਬਜੁਰਗ ਨੂੰ ਵੀ ਬੂਰੀ ਤਰ੍ਹਾਂ ਕੁੱਟਿਆ ਗਿਆ ਐ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨਾਲ ਸ਼ਰੇਆਮ ਧੱਕਾ ਹੋਇਆ ਐ ਅਤੇ ਹਮਲਾਵਰ ਮੁਲਜਮ ਨੂੰ ਛੁਡਾ ਕੇ ਆਪਣੇ ਨਾਲ ਲੈ ਗਏ ਨੇ। ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ਤੇ ਭਰੋਸਾ ਐ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਐ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਜਾਂ ਤਾਂ ਖੁਦਕੁਸ਼ੀ ਕਰ ਲੈਣਗੇ ਜਾਂ ਕੁੱਝ ਹੋਰ ਗਲਤ ਕਦਮ ਚੁੱਕਣ ਲਈ ਮਜਬੂਰ ਹੋਣਗੇ। ਪੀੜਤਾ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਪੀੜਤ ਧਿਰ ਦੇ ਬਿਆਨਾਂ ’ਤੇ ਜਾਂਚ ਸ਼ੁਰੂ ਕਰ ਦਿੱਤੀ ਐ।