ਸਮਰਾਲਾ ਨੇੜੇ ਨਵ-ਵਿਆਹੇ ਜੋੜੇ ਨੂੰ ਕਾਰ ਨੇ ਮਾਰੀ ਟੱਕਰ/ ਪਤੀ ਦੀ ਟੁੱਟੀ ਲੱਤ, ਪਤਨੀ ਗੰਭੀਰ ਜ਼ਖਮੀ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ

0
19

 

ਸਮਰਾਲਾ ਦੇ ਡੱਬੀ ਬਾਜ਼ਾਰ ਨੇੜੇ ਬੀਤੀ ਰਾਤ ਵਾਪਰੇ ਸੜਕ ਹਾਦਸੇ ਵਿਚ ਇਕ ਨਵ-ਵਿਆਹੁਤਾ ਜੋੜਾ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਇਹ ਜੋੜਾ ਮੋਟਰ ਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਇਕ ਤੇਜ਼ ਰਫਤਾਰ ਬਰੀਜ਼ਾ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਦੇ ਦੱਸਣ ਮੁਤਾਬਕ ਪਤੀ ਦੀ ਲੱਤ ਕਈ ਥਾਵਾਂ ਤੋਂ ਟੁੱਟ ਗਈ ਐ ਅਤੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਐ। ਪਤਨੀ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ। ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਐ। ਮੌਕੇ ਤੇ ਪਹੁੰਚੀ ਪੁਲਿਸ ਜਾਂਚ ਵਿਚ ਜੁੱਟ ਗਈ ਐ। ਇਸ ਦੇ ਸੰਬੰਧ ਵਿੱਚ ਮੌਕੇ ਤੇ ਮੌਜੂਦ ਸ਼ਹਿਰ ਵਾਸੀ ਸ਼ੰਕਰ ਕਲਿਆਣ ਨੇ ਕਿਹਾ ਕਿ ਵੀਰਵਾਰ ਰਾਤ ਕਰੀਬ 9 ਵਜੇ ਇੱਕ ਬ੍ਰੀਜਾ ਚਿੱਟੇ ਰੰਗ ਦੀ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਤੇ ਜਾ ਰਹੇ ਨਵ ਵਿਆਹੇ ਜੋੜੇ ਨੂੰ ਬੁਰੀ ਤਰਾਂ ਟੱਕਰ ਮਾਰੀ ਕੇ ਮੋਟਰਸਾਈਕਲ ਸਵਾਰ ਪਤੀ ਪਤਨੀ ਗੰਭੀਰ ਰੂਪ ਜਖਮੀ ਹੋ ਕੇ ਜਿਨਾਂ ਨੂੰ ਸਮਰਾਲਾ ਸਿਵਿਲ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਮੁੱਢਲੀ ਜਾਂਚ ਵਿੱਚ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਲੜਕੇ ਦੀ ਲੱਤ ਟੁੱਟ ਗਈ ਹੈ ਅਤੇ ਉਸ ਨੂੰ ਚੰਡੀਗੜ੍ਹ ਦੇ ਹਸਪਤਾਲ ਰੈਫਰ ਕੀਤਾ ਜਾ ਰਿਹਾ ਹੈ। ਹਾਲਾਂਕਿ ਪਤਨੀ ਦੇ ਸੱਟਾਂ ਹਨ ਤੇ ਉਹ ਹਸਪਤਾਲ ਵਿੱਚ ਇਲਾਜ ਅਧੀਨ ਹੈ। ਉਹਨਾਂ ਕਿਹਾ ਕਿ ਇਸ ਹਾਦਸੇ ਦਾ ਕਾਰਨ ਸ਼ਹਿਰ ਵਿੱਚ ਹੋਏ ਗੈਰ ਕਾਨੂੰਨੀ ਕਬਜ਼ੇ ਹਨ। ਉਹਨਾਂ ਕਿਹਾ ਕਿ ਸੜਕਾਂ ਤੇ ਰੇਹੜੀਆਂ ਫੜੀਆਂ ਵਾਲੇ ਅਤੇ ਛੋਟੇ ਹਾਥੀ ਵਾਲੇ ਸੜਕਾਂ ਤੇ ਖੜ ਜਾਂਦੇ ਹਨ ਜਿਨਾਂ ਕਰਕੇ ਲੋਕ ਪਰੇਸ਼ਾਨ ਹੁੰਦੇ ਹਨ ਅਤੇ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ।  ਟੱਕਰ ਮਾਰਨ ਤੋਂ ਬਾਅਦ  ਕਾਰ ਇਲਾਕੇ ਦੇ ਮੇਨ ਬਾਜ਼ਾਰ ਚੋ ਇਨੀ ਤੇਜ਼ ਰਫਤਾਰ ਨਾਲ ਗੱਡੀ ਚਾਲਕਾ ਵੱਲੋਂ ਭਜਾਈ ਗਈ ਕਿ ਕਿਸੇ ਹੋਰ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦੇ ਸੀ। ਹਾਲਾਂਕਿ ਫਰਾਰ ਕੋਈ ਗੱਡੀ ਦੇ ਪਿੱਛੇ ਮੌਕੇ ਤੇ ਖੜੇ ਲੋਕਾਂ ਵੱਲੋਂ ਆਪਣੇ ਆਪਣੇ ਵਾਹਨ ਗੱਡੀ ਦੇ ਪਿੱਛੇ ਲਗਾ ਉਸਦਾ ਪਿੱਛਾ ਵੀ ਕੀਤਾ ਗਿਆ ਪਰ ਗੱਡੀ ਚਾਲਕ ਫਰਾਰ ਹੋ ਗਿਆ। ਹਾਲੇ ਤੱਕ ਗੱਡੀ ਚਾਲਕਾਂ ਨੂੰ ਪੁਲਿਸ ਵੱਲੋਂ ਟਰੇਸ ਕਰ ਲੱਭਿਆ ਨਹੀਂ ਗਿਆ ਹੈ। ਜ਼ਿਕਰਯੋਗ ਹੈ ਕਿ ਅਨੇਕਾਂ ਵਾਰ ਅਖਬਾਰਾਂ ਅਤੇ ਸੋਸ਼ਲ ਮੀਡੀਆ ਸਮੇਤ ਸਮਾਜ ਸੇਵੀਆਂ ਵੱਲੋਂ ਸ਼ਹਿਰ ਵਿੱਚ ਹੋਏ ਗੈਰ ਕਾਨੂੰਨੀ ਕਬਜਿਆਂ ਦੇ ਸਬੰਧ ਚ ਆਵਾਜ਼ ਚੁੱਕੀਆਂ ਗਈਆਂ ਹਨ ਪਰ ਨਗਰ ਕੌਂਸਲ ਤੇ ਪ੍ਰਸ਼ਾਸਨ ਇਨਾ ਗੈਰ ਕਾਨੂੰਨੀ ਕਬਜ਼ਿਆਂ ਉੱਪਰ ਖਾਨਾ ਪੂਰਤੀ ਕਾਰਵਾਈ ਕਰਦੇ ਹਨ ਅਤੇ ਕਈ ਮਹੀਨੇ ਟਿਕ ਕੇ ਬਹਿ ਜਾਂਦੇ ਹਨ ਜਿੰਨਾ ਕਾਰਨ ਗੈਰ ਕਾਨੂੰਨੀ ਕਬਜ਼ੇ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹੋ ਗਏ ਹਨ। ਸਥਾਨਕ ਵਾਸੀਆਂ ਨੇ ਨਾਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ ਦੇ ਨਾਲ ਨਾਲ ਫਰਾਰ ਕਾਰ ਚਾਲਕ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here