ਪੰਜਾਬ ਪਠਾਨਕੋਟ ਦੇ ਮੁਕਤੇਸ਼ਵਰ ਧਾਮ ਨੇੜਿਓਂ ਨੌਜਵਾਨ ਦੀ ਲਾਸ਼ ਬਰਾਮਦ/ ਬੀਤੇ ਦਿਨ ਮੱਥਾ ਟੇਕਣ ਦੌਰਾਨ ਹੋਇਆ ਸੀ ਲਾਪਤਾ/ ਲਾਸ਼ ਕੱਢ ਕੇ ਕੀਤੀ ਵਾਰਿਸਾਂ ਹਵਾਲੇ By admin - July 4, 2025 0 3 Facebook Twitter Pinterest WhatsApp ਪਠਾਨਕੋਟ ਪੁਲਿਸ ਨੇ ਤਿੰਨ ਦਿਨ ਪਹਿਲਾਂ ਝੀਲ ਵਿਚ ਲਾਪਤਾ ਹੋਏ ਨੌਜਵਾਨ ਦੀ ਲਾਸ਼ ਬਰਾਮਦ ਕਰ ਲਈ ਐ। ਸੁਰਿਆਂਸ ਨਾਮ ਦਾ ਇਹ ਨੌਜਵਾਨ ਆਪਣੇ ਪਰਿਵਾਰ ਨਾਲ ਮੁਕਤੇਸ਼ਵਰ ਧਾਮ ਵਿਖੇ ਮੱਥਾ ਟੇਕਣ ਆਇਆ ਸੀ, ਜਿੱਥੇ ਪੈਰ ਤਿਲਕਣ ਕਾਰਨ ਝੀਲ ਵਿਚ ਡਿੱਗ ਪਿਆ ਸੀ। ਸਥਾਨਕ ਪੁਲਿਸ ਵੱਲੋਂ ਤਿੰਨ ਦਿਨਾਂ ਤੋਂ ਐਨਡੀਆਰਐਫ ਦੀਆਂ ਟੀਮਾਂ ਸਮੇਤ ਝੀਲ ਵਿਚੋਂ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਉਸ ਦੀ ਮ੍ਰਿਤਕ ਦੇਹ ਨੂੰ ਝੀਲ ਵਿਚੋਂ ਕੱਢ ਕੇ ਵਾਰਸਾਂ ਹਵਾਲੇ ਕਰ ਦਿੱਤਾ ਐ। ਦੱਸ ਦਈਏ ਕਿ ਸੁਰਿਆਂਸ਼ ਨਾਮਕ ਯੁਵਕ ਜੋ ਕਿ ਲਮੀਨੀ ਦਾ ਰਹਿਣ ਵਾਲਾ ਸੀ ਅੱਜ ਤੋਂ ਤਿੰਨ ਦਿਨ ਪਹਿਲਾਂ ਮੁਕਤੇਸ਼ਵਰ ਧਾਮ ਵਿਖੇ ਆਪਣੇ ਪਰਿਵਾਰ ਨਾਲ ਮੱਥਾ ਟੇਕਣ ਆਇਆ ਹੋਇਆ ਸੀ ਤਾਂ ਇਸ਼ਨਾਨ ਕਰਨ ਦੇ ਦੌਰਾਨ ਉਹ ਲਾਪਤਾ ਹੋ ਗਿਆ ਸੀ ਜਿਸ ਤੋਂ ਬਾਅਦ ਥਾਣਾ ਸ਼ਾਹਪੁਰਕੰਡੀ ਪੁਲਿਸ ਅਤੇ ਐਸਡੀਆਰਐਫ ਟੀਮ ਵੱਲੋਂ ਲਗਾਤਾਰ ਯੁਵਕ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਨੂੰ ਅੱਜ ਤਿੰਨ ਦਿਨ ਬਾਅਦ ਮੁਕਤੇਸ਼ਵਰ ਧਾਮ ਦੀ ਝੀਲ ਵਿੱਚੋਂ ਮ੍ਰਿਤਕ ਕੱਢਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਸ਼ਾਹਪੁਰ ਕੰਡੀ ਪੁਲਿਸ ਦੀ ਪ੍ਰਭਾਰੀ ਸਬ ਇੰਸਪੈਕਟਰ ਅਮਨਪ੍ਰੀਤ ਕੌਰ, ਤਹਿਸੀਲਦਾਰ ਧਾਰਕਲਾ ਮੁਨੀਸ਼ ਕੁਮਾਰ ਅਤੇ ਐਸਡੀਆਰ ਐਫ ਟੀਮ ਦੇ ਇੰਚਾਰਜ ਸਬ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਯੁਵਕ ਦੀ ਲਾਸ਼ ਨੂੰ ਕਾਫੀ ਮੁਸ਼ੱਕਤ ਬਾਦ ਕੱਢ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਐ।