ਮਾਨਸਾ ਜ਼ਿਲ੍ਹੇ ਦੇ 12 ਸਾਲਾ ਜਬੇਸ਼ ਨੇ ਅੱਖਾਂ ਬੰਦ ਕਰ ਕੇ ਹਾਰਮੋਨੀਅਮ ਵਜਾਉਣ ਦੇ ਮੁਕਾਬਲੇ ਵਿਚ ਅੱਵਲ ਆ ਕੇ ਜ਼ਿਲ੍ਹੇ ਦਾ ਮਾਣ ਵਧਾਇਆ ਐ। ਜਬੇਸ਼ ਨੇ ਇਕ ਘੰਟਾ 10 ਮਿੰਟ ਤਕ ਅੱਖਾਂ ਬੰਦ ਕਰ ਕੇ ਹਰਮੋਨੀਅਮ ਵਜੇ ਕੇ ਇੰਡੀਆ ਬੁੱਕ ਆਫ ਰਿਕਾਰਡ ਵਿਚ ਆਪਣਾ ਨਾਮ ਦਰਜ ਕਰਵਾਇਆ ਐ। ਉਸ ਦੀ ਇਸ ਪ੍ਰਾਪਤੀ ਨਾਲ ਜਿੱਥੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਐ ਉੱਥੇ ਜਿਲ੍ਹਾ ਵਾਸੀ ਵੀ ਕਾਫੀ ਖੁਸ਼ ਨੇ। ਜਾਵੇਸ਼ ਦਾ ਅਗਲਾ ਸੁਪਨਾ ਵਿਸ਼ਵ ਰਿਕਾਰਡ ਬਣਾਉਣ ਦਾ ਐ, ਜਿਸ ਲਈ ਉਹ ਲਗਾਤਾਰ ਮਿਹਨਤ ਕਰ ਰਿਹਾ ਐ। ਜਾਵੇਸ਼ ਦੇ ਦੱਸਣ ਮੁਤਾਬਕ ਉਸ ਨੂੰ ਪਰਿਵਾਰ ਤੋਂ ਇਲਾਵਾ ਸਕੂਲ ਅਧਿਆਪਕਾਂ ਦਾ ਪੂਰਨ ਸਹਿਯੋਗ ਮਿਲਿਆ ਐ, ਜਿਸ ਸਦਕਾ ਉਹ ਇਹ ਪ੍ਰਾਪਤੀ ਹਾਸਲ ਕਰ ਸਕਿਆ ਐ। ਭੀਖੀ ਦੇ ਵਸਨੀਕ ਸਤੀਸ਼ ਕੁਮਾਰ ਸ਼ਰਮਾ ਦੇ ਪੁੱਤਰ ਜਾਵੇਸ਼ ਨੂੰ ਬਚਪਨ ਤੋਂ ਹੀ ਹਰਮੋਨੀਅਮ ਦਾ ਸ਼ੌਂਕ ਸੀ। ਉਸ ਦੀ ਸਖਤ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਅਤੇ ਸੰਗੀਤ ਅਧਿਆਪਕ ਅਮਨ ਸਿੱਧੂ ਦੀ ਮਿਹਨਤ ਸਦਕਾ ਇਹ ਨਤੀਜੇ ਪ੍ਰਾਪਤ ਹੋਏ ਹਨ। ਸਰਵਹਿੱਤਕਾਰੀ ਵਿਦਿਆ ਮੰਦਰ (ਸੀਬੀਐਸਈ) ਭੀਖੀ ਦੇ ਸਕੂਲ ਸਟਾਫ ,ਮਾਤਾ ਪਿਤਾ ਅਤੇ ਪੂਰੇ ਇਲਾਕੇ ਨੂੰ ਇਸ ਬੱਚੇ ਤੇ ਮਾਣ ਹੈ ਅਤੇ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦਾ ਰਹੇਗਾ। ਮਾਤਾ ਪਿਤਾ ਨੇ ਦੱਸਿਆ ਕਿ ਜਵੇਸ਼ ਦਾ ਸੁਪਨਾ ਵਰਲਡ ਰਿਕਾਰਡ ਬਣਾਉਣਾ ਹੈ। ਅਸੀਂ ਉਸ ਨੂੰ ਇਸ ਵਿੱਚ ਪੂਰੀ ਸਪੋਰਟ ਕਰਾਂਗੇ ਅਤੇ ਹੋਰ ਪਰਿਵਾਰਾਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਉਹਨਾਂ ਦੀ ਇੱਛਾ ਮੁਤਾਬਿਕ ਹੀ ਹਰ ਖੇਤਰ ਚੁਣਨ ਦਾ ਅਧਿਕਾਰ ਹੈ।