ਪੰਜਾਬ ਲੋਂਗੋਵਾਲ ਵਿਖੇ ਕੁੜੀਆਂ ਦੇ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ/ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੋਕ ਅਰਪਨ ਕੀਤੀ ਨਵੀਂ ਇਮਾਰਤ/ ਕਿਹਾ, ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੀ ਐ ਸਕੂਲ ਦੀ ਆਲੀਸ਼ਾਨ ਇਮਾਰਤ By admin - July 4, 2025 0 2 Facebook Twitter Pinterest WhatsApp ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਸੰਗਰੂਰ ਅਧੀਨ ਆਉਂਦੇ ਲੌਂਗੋਵਾਲ ਵਿਖੇ ਕੁੜੀਆਂ ਦੀ ਨਵੇਂ ਸਕੂਲ ਦਾ ਉਦਘਾਟਨ ਕੀਤਾ। ਸ਼ਹੀਦ ਸਰਦਾਰ ਭਗਵਾਨ ਸਿੰਘ ਦੇ ਨਾਮ ਦੇ ਬਣੇ ਇਸ ਸਕੂਲ ਤੇ 6 ਕਰੋੜ 10 ਲੱਖ ਰੁਪਏ ਖਰਚੇ ਆਇਆ ਐ ਅਤੇ ਇਹ ਸਕੂਲ ਆਧੁਨਿਕ ਲੈਬ ਤੇ ਲਾਇਬ੍ਰੇਰੀ ਤੋਂ ਇਲਾਵਾ ਸੁਰੱਖਿਅਤ ਵਾਤਾਵਰਣ ਨਾਲ ਲੈਸ ਐ। ਇਸ ਸਕੂਲ ਦੇ ਹੋਂਦ ਵਿਚ ਆਉਣ ਨਾਲ ਇਲਾਕੇ ਦੀਆਂ ਕੁੜੀਆਂ ਨੂੰ ਉੱਚ ਸਿੱਖਿਆ ਲਈ ਦੂਰ ਦੁਰਾਡੇ ਨਹੀਂ ਜਾਣਾ ਪਵੇਗਾ ਅਤੇ ਉਨ੍ਹਾਂ ਨੂੰ ਘਰ ਦੇ ਨੇੜੇ ਹੀ ਉੱਚ ਸਿੱਖਿਆ ਮਿਲਣੀ ਸ਼ੁਰੂ ਹੋ ਜਾਵੇਗੀ। ਸਕੂਲ ਦਾ ਉਦਘਾਟਨ ਕਰਨ ਤੋਂ ਬਾਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਤੇ ਸਿਹਤ ਨੂੰ ਲੈ ਕੇ ਵੱਡੇ ਕੰਮ ਕਰ ਰਹੀ ਐ, ਜਿਸ ਦੇ ਤਹਿਤ ਇਸ ਸਕੂਲ ਨੂੰ ਲੋਕ ਅਰਪਨ ਕੀਤਾ ਗਿਆ ਐ। ਉਨ੍ਹਾਂ ਕਿਹਾ ਇਕ ਇਹ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਉਂਦਾ ਐ। ਇਸ ਤੋਂ ਇਲਾਵਾ ਸੁਨਾਮ ਦੇ ਸਿਵਲ ਹਸਪਤਾਲ ਵਿਚ ਸਾਢੇ 5 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਟਰੋਮਾ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਦੋਵਾਂ ਪ੍ਰੋਜੈਕਟਾਂ ਨਾਲ ਸੁਨਾਮ ਤੋਂ ਇਲਾਵਾ ਪੂਰੇ ਹਲਕੇ ਨੂੰ ਵੱਡਾ ਫਾਇਦਾ ਹੋਣ ਵਾਲਾ ਐ।