ਦਿਲਜੀਤ ਦੋਸਾਂਝ ਦੇ ਹੱਕ ਵਿਚ ਨਿਤਰੇ ਪ੍ਰਚਾਰਕ ਢੱਡਰੀਆਂ ਵਾਲੇ/ ਕਿਹਾ, ਜਦੋਂ ਕੋਈ ਪੱਗ ਵਾਲਾ ਤਰੱਕੀ ਕਰਦੈ ਤਾਂ ਵਿਰੋਧ ਸ਼ੁਰੂ ਹੋ ਜਾਂਦੈ

0
2

ਪੰਜਾਬੀ ਫਿਲਮ ਸਰਦਾਰ ਜੀ-3 ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਪ੍ਰਸਿੱਧ ਹਸਤੀਆਂ ਦਾ ਸਾਥ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਐ। ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵੀ ਦਿਲਜੀਤ ਦੋਸਾਂਝ ਦੇ ਹੱਕ ਵਿਚ ਨਿਤਰਦਿਆਂ ਉਨ੍ਹਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਐ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਪੱਗ ਵਾਲਾ ਬਹੁਤ ਜ਼ਿਆਦਾ ਤਰੱਕੀ ਕਰ ਲੈਂਦਾ ਐ ਤਾਂ ਉਸ ਦੇ ਅੰਦਰੋ-ਬਾਹਰੋਂ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਐ। ਉਨ੍ਹਾਂ ਕਿਹਾ ਕਿ ਦਿਲਜੀਤ ਦੋਸਾਂਝ ਨੇ ਪੱਗ ਦੀ ਪਛਾਣ ਨੂੰ ਵਿਸ਼ਵ ਭਰ ਵਿਚ ਪਰਮੋਟ ਕੀਤਾ ਐ। ਉਨ੍ਹਾਂ ਕਿਹਾ ਕਿ ਕਲਾਕਾਰ ਸਭ ਦੇ ਸਾਂਝੇ ਹੁੰਦੇ ਨੇ, ਇਸ ਲਈ ਅਜਿਹੇ ਮੁੱਦਿਆਂ ਤੇ ਵਿਵਾਦ ਨਹੀਂ ਹੋਣਾ ਚਾਹੀਦਾ ਐ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਅੱਗੇ ਕਿਹਾ ਕਿ ਇਹ ਨੌਜਵਾਨ ਪੱਗ ਨੂੰ ਬਹੁਤ ਅੱਗੇ ਤੱਕ ਲੈ ਕੇ ਗਿਆ ਤੇ ਉਹਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਲਾਕਾਰ ਚਾਹੇ ਪਾਕਿਸਤਾਨ ਦਾ ਹੋਵੇ ਜਾਂ ਇੰਡੀਆ ਦਾ, ਇਹ ਸਭ ਦੇ ਸਾਂਝੇ ਹੁੰਦੇ ਨੇ ਅਤੇ ਇਨ੍ਹਾਂ ਦੇ ਕਿਸੇ ਦੂਜੇ ਦੇਸ਼ ਵਿਚ ਜਾ ਕੇ ਕੰਮ ਕਰਨ ਨੂੰ ਲੈ ਕੇ ਵਿਵਾਦ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਦਲਜੀਤ ਦੋਸਾਂਝ ਨੇ ਪੱਗ ਨੂੰ ਦੁਨੀਆ ਭਰ ਵਿਚ ਪਰਮੋਟ ਕਰਨ ਦੇ ਨਾਲ ਨਾਲ ਦੇਸ਼ ਦੇ ਕੌਮੀ ਝੰਡੇ ਦਾ ਵੀ ਮਾਣ ਵਧਾਇਆ ਐ, ਇਸ ਲਈ ਉਸ ਤੇ ਭਾਰਤੀਆਂ ਨੂੰ ਵੀ ਮਾਣ ਹੋਣਾ ਚਾਹੀਦਾ ਐ ਅਤੇ ਇਕ ਫਿਲਮ ਨੂੰ ਲੈ ਕੇ ਵਿਵਾਦਾਂ ਵਿਚ ਨਹੀਂ ਪੈਣਾ ਚਾਹੀਦਾ।

LEAVE A REPLY

Please enter your comment!
Please enter your name here