ਪੰਜਾਬ ਫਿਰੋਜ਼ਪੁਰ ਪੁਲਿਸ ਵੱਲੋਂ ਹਥਿਆਰਾਂ ਦਾ ਜ਼ਖੀਰਾਂ ਬਰਾਮਦ/ ਡਰੋਨ ਰਾਹੀਂ ਭੇਜੇ ਏਕੇ-47 ਤੇ 37 ਜ਼ਿੰਦਾ ਕਾਰਤੂਸ ਫੜੇ By admin - July 4, 2025 0 20 Facebook Twitter Pinterest WhatsApp ਗੁਆਂਢੀ ਮੁਲਕ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ ਅਤੇ ਉਸ ਵੱਲੋਂ ਡਰੋਨ ਰਸਤੇ ਨਸ਼ਿਆਂ ਦੇ ਨਾਲ ਨਾਲ ਹਥਿਆਰ ਵੀ ਭੇਜੇ ਜਾ ਰਹੇ ਨੇ। ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੇ ਸਰਹੱਦ ਨੇੜਿਓ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਮਦੋਟ ਕਸਬੇ ਦੇ ਪਿੰਡ ਘੋੜੇ ਚੱਕ ਕੋਲ ਖੇਤਾਂ ਵਿੱਚ ਇੱਕ ਹਥਿਆਰ-ਨੁਮਾ ਪੈਕਟ ਪਿਆ ਹੋਇਆ ਹੈ। ਜਦ ਪੁਲਿਸ ਨੇ ਮੌਕੇ ਤੇ ਜਾ ਕੇ ਜਾਂਚ ਕੀਤੀ ਤਾਂ ਉਥੋਂ ਇੱਕ ਏਕੇ47 ਰਾਇਫਲ ਅਤੇ ਜਿੰਦਾ ਕਾਰਤੂਸ ਅਤੇ ਇੱਕ ਮੈਗਜ਼ੀਨ ਬਰਾਮਦ ਹੋਈ ਹੈ। ਪੁਲਿਸ ਦੇ ਦੱਸਣ ਮੁਤਾਬਕ ਇਹ ਖੇਪ ਗੁਆਢੀ ਮੁਲਕ ਪਾਕਿਸਤਾਨ ਵਾਲੇ ਪਾਸਿਓ ਡਰੋਨ ਰਾਹੀਂ ਸੁੱਟੀ ਗਈ ਸੀ। ਪੁਲਿਸ ਵੱਲੋਂ ਹਥਿਆਰ ਮੰਗਵਾਉਣ ਵਾਲਿਆਂ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪੁਲਿਸ ਵੱਲੋਂ ਆਸ ਪਾਸ ਦੇ ਖੇਤਾਂ ਦੀ ਵੀ ਹੋਰ ਤਲਾਸ਼ੀ ਲਈ ਗਈ ਅਤੇ ਸਥਾਨਕ ਲੋਕਾਂ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ।