ਲੁਧਿਆਣਾ ’ਚ ਸਰਕਾਰੀ ਸੜਕ ਨੂੰ ਬਣਾਇਆ ਕੂੜੇ ਦਾ ਡੰਪ/ ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਸੜਕ ਸਾਫ ਕਰਵਾਉਣ ਦੀ ਮੰਗ

0
23

ਲੁਧਿਆਣਾ ਦੇ ਬਾਵਾ ਹਸਪਤਾਲ ਇਲਾਕੇ ਅੰਦਰ ਪੈਂਦੇ ਇੰਡਸਟਰੀਅਲ ਏਰੀਆ ਅੰਦਰ ਕੁੱਝ ਲੋਕਾਂ ਵੱਲੋਂ ਸਰਕਾਰੀ ਸੜਕ ਨੂੰ ਕੂੜੇ ਦੇ ਡੰਪ ਵਜੋਂ ਵਰਤਿਆ ਜਾ ਰਿਹਾ ਐ, ਜਿਸ ਕਾਰਨ ਕਾਰੋਬਾਰੀਆਂ ਵਿਚ ਗੁੱਸਾ ਪਾਇਆ ਜਾ ਰਿਹਾ ਐ। ਸਥਾਨਕ ਵਾਸੀਆਂ ਦਾ ਕਹਿਣਾ ਐ ਕਿ ਇੱਥੇ ਰੇਹੜੀ ਚਾਲਕ ਘਰਾਂ ਵਿਚੋਂ ਕੂੜਾ ਲਿਆ ਕੇ ਸੁੱਟ ਰਹੇ ਨੇ, ਜਿਸ ਕਰਨ ਸੜਕ ਕੂੜੇ ਦੇ ਡੰਪ ਵਿਚ ਤਬਦੀਲ ਹੋ ਗਈ ਐ। ਫੈਕਟਰੀ ਮਾਲਕਾਂ ਦਾ ਇਲਜਾਮ ਐ ਕਿ ਕੂੜੇ ਦੀ ਭਰਮਾਰ ਕਾਰਨ ਇੱਥੇ ਕੰਮ ਕਰਨ ਆਉਣ ਲਈ ਕੋਈ ਵੀ ਮਜਦੂਰ ਤਿਆਰ ਨਹੀਂ ਐ, ਜਿਸ ਕਾਰਨ ਉਨ੍ਹਾਂ ਨੂੰ ਫੈਕਟਰੀਆਂ ਬੰਦ ਰੱਖਣ ਲਈ ਮਜਬੂਰ ਹੋਣਾ ਪੈ ਰਿਹਾ ਐ। ਫੈਕਟਰੀ ਮਾਲਕਾਂ ਨੇ ਪ੍ਰਸ਼ਾਸਨ ਤੋਂ ਕੂੜੇ ਦੇ ਸਹੀ ਨਿਪਟਾਰੇ ਦੀ ਮੰਗ ਕੀਤੀ ਤਾਂ ਜੋ  ਉਹ ਆਪਣਾ ਕਾਰੋਬਾਰ ਸਹੀ ਢੰਗ ਨਾਲ ਚਲਾ ਸਕਣ। ਉਧਰ ਕੂੜੇ ਦੀਆਂ ਰੇਹੜੀਆਂ ਲੈ ਕੇ ਆਏ ਰੇਹੜੀ ਚਾਲਕਾਂ ਦਾ ਕਹਿਣਾ ਸੀ ਕਿ ਉਹ ਕਾਫੀ ਸਮੇਂ ਤੋਂ ਇੱਥੇ ਹੀ ਕੂੜਾ ਸੁਟਦੇ ਆ ਰਹੇ ਨੇ। ਰੇਹੜੀ ਚਾਲਕਾਂ ਦਾ ਕਹਿਣਾ ਸੀ ਕਿ ਉਹ ਲੋਕਾਂ ਦੇ ਘਰਾਂ ਵਿਚੋਂ ਕੂੜਾ ਇਕੱਠਾ ਕਰ ਕੇ ਇੱਥੇ ਸੁਟਦੇ ਨੇ ਅਤੇ ਉਹ ਉਨ੍ਹਾਂ ਦੀ ਰੋਜ਼ੀ ਰੋਟੀ ਦੀ ਸਾਧਨ ਐ। ਮੌਕੇ ਤੇ ਇਕੱਠਾ ਹੋਏ ਫੈਕਟਰੀ ਮਾਲਕਾਂ ਨੇ ਕਿਹਾ ਕਿ ਇਹ ਇਕ ਸਰਕਾਰੀ ਸੜਕ ਐ, ਜਿਸ ਨੂੰ ਕੁੱਝ ਲੋਕਾਂ ਵੱਲੋਂ ਕੂੜੇ ਦੇ ਡੰਪ ਵਜੋਂ ਵਰਤਿਆ ਜਾ ਰਿਹਾ ਐ। ਬਰਸਾਤਾਂ ਦਾ ਮੌਸਮ ਹੋਣ ਕਾਰਨ ਇਲਾਕੇ ਅੰਦਰ ਬਿਮਾਰੀਆਂ ਫੈਲਣ ਦਾ ਖਦਸਾ ਐ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਕਾਰੋਬਾਰ ਬੰਦ ਕਰਨੇ ਪੈ ਰਹੇ ਨੇ। ਉਨ੍ਹਾਂ ਪ੍ਰਸ਼ਾਸਨ ਤੋਂ ਸਰਕਾਰੀ ਸੜਕ ਖਾਲੀ ਕਰਵਾ ਕੇ ਇਲਾਕੇ ਦੀ ਸਾਫ ਸਫਾਈ ਵੱਲ ਧਿਆਨ ਦੇਣ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here